ਰਾਜਕੋਟ ਹਵਾਈ ਅੱਡਾ ਪ੍ਰਾਜੈਕਟ ਨੂੰ ਮਿਲੀ ਕੇਂਦਰ ਦੀ ਵਾਤਾਵਰਣ ਮਨਜ਼ੂਰੀ
Saturday, Oct 21, 2017 - 08:43 AM (IST)
ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਗੁਜਰਾਤ ਦੇ ਰਾਜਕੋਟ ਦੇ ਕੋਲ ਹਿਰਾਸਤ 'ਚ 1,400 ਕਰੋੜ ਰੁਪਏ ਦੇ ਲਾਗਤ ਵਾਲੇ ਹਰਿਤ ਹਵਾਈ ਅੱਡਾ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਬਾ ਸਰਕਾਰ ਨੇ ਮੌਜੂਦਾ ਹਵਾਈ ਅੱਡੇ ਦੇ ਛੋਟੇ ਹੋਣ ਅਤੇ ਜ਼ਮੀਨ ਦੀਆਂ ਉੱਚੀਆਂ ਕੀਮਤਾਂ ਕਾਰਨ ਵਰਤਮਾਨ ਹਵਾਈਪੱਟੀ ਨੂੰ ਪੇਸ਼ ਕਰਨ ਦੀ ਯੋਜਨਾ ਦੇ ਅਮਲ 'ਚ ਨਹੀਂ ਆ ਪਾਉਣ ਦਾ ਹਵਾਲਾ ਦਿੰਦੇ ਹੋਏ ਰਾਜਕੋਟ 'ਚ ਨਵਾਂ ਹਵਾਈ ਅੱਡਾ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ।
ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਵਾਤਾਵਰਣ ਮੰਤਰਾਲੇ ਨੇ ਗੁਜਰਾਤ ਸਟੇਟ ਐਵੀਏਸ਼ਨ ਇੰਫਰਾਸਟਰਕਚਰ ਕੰਪਨੀ ਲਿਮਟਿਡ ਨੂੰ ਰਾਜਕੋਟ 'ਚ ਨਵਾਂ ਹਰਿਤ ਹਵਾਈ ਅੱਡਾ ਬਣਾਉਣ ਲਈ ਵਾਤਾਵਰਣੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਦੀ ਵਿਸ਼ੇਸ਼ਕ ਕਮੇਟੀ ਦੀ ਰਾਏ ਤੋਂ ਬਾਅਦ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰਾਜੈਕਟ 'ਤੇ 1,405 ਕਰੋੜ ਰੁਪਏ ਦਾ ਅਨੁਮਾਨਿਤ ਖਰਚ ਹੋਵੇਗਾ। ਇਹ ਸੀ ਸ਼੍ਰੇਣੀ ਦੇ ਜਹਾਜ਼ਾਂ ਦੇ ਸੰਚਾਲਨ ਦੇ ਲਈ ਏਕਲ ਪੱਟੀ ਵਾਲਾ ਹਵਾਈ ਅੱਡਾ ਹੋਵੇਗਾ। ਇਸ ਪ੍ਰਸਤਾਵਿਤ ਪ੍ਰਾਜੈਕਟ ਨੂੰ 1,025.54 ਹੈਕਟੇਅਰ ਜ਼ਮੀਨ 'ਚ ਬਣਾਇਆ ਜਾਵੇਗਾ। ਇਨ੍ਹਾਂ 'ਚ 96.48 ਫੀਸਦੀ ਜ਼ਮੀਨਾਂ ਸਰਕਾਰੀ ਹਨ।
ਗੁਜਰਾਤ ਸਟੇਟ ਐਵੀਏਸ਼ਨ ਇੰਫਰਾਸਟਰਕਚਰ ਕੰਪਨੀ ਲਿਮਟਿਡ ਦੇ ਮੁਤਾਬਕ, ਪ੍ਰਸਤਾਵਿਤ ਪ੍ਰਾਜੈਕਟ ਤੋਂ ਗੁਜਰਾਤ 'ਚ ਖੇਤਰੀ ਸੰਪਰਕ ਵਧਣ ਨਾਲ ਹੀ ਵਪਾਰ ਅਤੇ ਸੈਲਾਨੀਆਂ ਨੂੰ ਵਾਧਾ ਮਿਲੇਗਾ। ਇਸ ਹਵਾਈ ਅੱਡੇ ਨੂੰ ਬਣਾਉਣ ਦੇ ਸਿੱਧੇ ਅਤੇ ਅਸਿੱਧੇ ਤੌਰ 'ਤੇ 1000 ਲੋਕਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
