ਕੇਂਦਰ ਨੇ ਸੁਰੱਖਿਆ ’ਤੇ ਦਿੱਤਾ ਜ਼ੋਰ, ਆਟੋ ਕੰਪਨੀਆਂ ਨੂੰ ਵੱਡੀਆਂ ਕਾਰਾਂ ’ਚ 6 ਏਅਰਬੈਗ ਲਗਾਉਣ ਨੂੰ ਕਿਹਾ

Friday, Jul 22, 2022 - 10:52 AM (IST)

ਕੇਂਦਰ ਨੇ ਸੁਰੱਖਿਆ ’ਤੇ ਦਿੱਤਾ ਜ਼ੋਰ, ਆਟੋ ਕੰਪਨੀਆਂ ਨੂੰ ਵੱਡੀਆਂ ਕਾਰਾਂ ’ਚ 6 ਏਅਰਬੈਗ ਲਗਾਉਣ ਨੂੰ ਕਿਹਾ

ਬਿਜ਼ਨੈੱਸ ਡੈਸਕ–ਕੇਂਦਰ ਸਰਕਾਰ ਨੇ ਭਾਰਤੀ ਸੜਕਾਂ ’ਤੇ ਵਾਹਨਾਂ ’ਚ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਹਾਲ ਹੀ ’ਚ 6 ਏਅਰਬੈਗ ਨੂੰ ਲਾਜ਼ਮੀ ਕਰਨ ਦੀ ਪਹਿਲ ਕੀਤੀ ਸੀ। ਹੁਣ ਕੇਂਦਰ ਇਸ ਨਵੇਂ ਨਿਯਮ ਨੂੰ ਲਾਗੂ ਕਰਨ ਲਈ ਸਖਤ ਹੁੰਦਾ ਨਜ਼ਰ ਆ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਕੇਂਦਰ ਨੇ 8 ਯਾਤਰੀਆਂ ਵਾਲੇ ਸਾਰੇ ਵਾਹਨਾਂ ’ਚ 6 ਏਅਰਬੈਗ ਦੇ ਲਾਜ਼ਮੀ ਫਿਟਮੈਂਟ ਦੇ ਰੋਡਮੈਪ ’ਤੇ ਚਰਚਾ ਕਰਨ ਲਈ ਅਗਲੇ ਹਫਤੇ ਆਟੋਮੋਬਾਇਲ ਉਦਯੋਗ ਦੇ ਹਿੱਤਧਾਰਕਾਂ ਦੀ ਇਕ ਬੈਠਕ ਸੱਦੀ ਹੈ। ਉੱਥੇ ਹੀ ਆਟੋ ਇੰਡਸਟਰੀ ਅਤੇ ਕੁਝ ਵਾਹਨ ਨਿਰਮਾਤਾਵਾਂ ਨੇ ਇਹ ਤਰਕ ਦਿੱਤਾ ਹੈ ਕਿ 6 ਏਅਰਬੈਗ ਨੂੰ ਵਾਹਨਾਂ ’ਚ ਸ਼ਾਮਲ ਕਰਨ ਨਾਲ ਕਾਰਾਂ ਮਹਿੰਗੀਆਂ ਹੋ ਜਾਣਗੀਆਂ, ਜਿਸ ਦਾ ਅਸਰ ਵਾਹਨਾਂ ਦੀ ਵਿਕਰੀ ’ਤੇ ਪਵੇਗਾ। ਇਕ ਰਿਪੋਰਟ ਮੁਤਾਬਕ ਸਰਕਾਰ ਦੇ ਇਕ ਟੌਪ ਸਰੋਤ ਨੇ ਦੱਸਿਆ ਕਿ ਅਜਿਹੇ ਮਾਰਕੀਟ ’ਚ ਜਿੱਥੇ 80 ਫੀਸਦੀ ਤੋਂ ਵੱਧ ਪਰਸਨਲ ਬਾਇਰਸ ਫਾਈਨੈਂਸਿੰਗ ਸਲਿਊਸ਼ਨਸ ਦਾ ਬਦਲ ਚੁਣਦੇ ਹਨ, ਉੱਥੇ ਵਾਹਨਾਂ ਦੀ ਵਧਣ ਵਾਲੀ ਵਾਧੂ ਲਾਗਤ ਮੰਥਲੀ ਈ. ਐੱਮ. ਆਈ. ’ਚ 150 ਰੁਪਏ ਤੱਕ ਵਧ ਜਾਵੇਗੀ। ਇੱਥੇ ਸਰਕਾਰ ਦਾ ਮੰਨਣਾ ਹੈ ਕਿ ਵਾਧੂ ਏਅਰਬੈਗ ਲਗਾਉਣ ’ਤੇ ਇਕ ਛੋਟੀ ਕਾਰ ਦੀ ਕੀਮਤ ’ਚ 6000-10,000 ਰੁਪਏ ਦੀ ਲਾਗਤ ਵਧੇਗੀ।

ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਹੋਏ ਕੋਰੋਨਾ ਇਨਫੈਕਟਿਡ

ਕੀ ਕਹਿੰਦੇ ਹਨ ਨਿਤਿਨ ਗਡਕਰੀ
ਬੁੱਧਵਾਰ ਨੂੰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਜਸਭਾ ’ਚ ਇਕ ਜਵਾਬ ’ਚ ਕਿਹਾ ਸੀ ਕਿ ਜਿਨੇਵਾ ਦੇ ਵਰਲਡ ਰੋਡ ਸਟੈਟਿਸਟਿਕਸ (ਡਬਲਯੂ. ਆਰ. ਐੱਸ.) ਮੁਤਾਬਕ ਭਾਰਤ ’ਚ 2020 ’ਚ 1.5 ਲੱਖ ਸੜਕ ਦੁਰਘਟਨਾਵਾਂ ਦਰਜ ਕੀਤੀਆਂ ਗਈਆਂ ਜੋ 207 ਦੇਸ਼ਾਂ ’ਚ ਦਰਜ ਕੁੱਲ ਸੜਕ ਦੁਰਘਟਨਾਵਾਂ ਦਾ 26.37 ਫੀਸਦੀ ਹੈ। ਅਜਿਹੇ ’ਚ ਦੇਸ਼ ’ਚ ਬਿਹਤਰ ਸੇਫਟੀ ਫੀਚਰਸ ਵਾਲੀਆਂ ਕਾਰਾਂ ਦੀ ਲੋੜ ਹੈ ਤਾਂ ਕਿ ਹਾਦਸਿਆਂ ਦੇ ਸਮੇਂ ਮੌਤ ਦੇ ਅੰਕੜਿਆਂ ’ਤੇ ਰੋਕ ਲਗਾਈ ਜਾ ਸਕੇ। ਇਸ ਤੋਂ ਪਹਿਲਾਂ ਵੀ ਗਡਕਰੀ ਕਾਰਾਂ ਦੀ ਸੇਫਟੀ ਲਈ ਕਈ ਵਾਰ ਆਪਣਾ ਪੱਖ ਰੱਖ ਚੁੱਕੇ ਹਨ। ਦੱਸ ਦਈਏ ਕਿ 6 ਏਅਰਬੈਗ ਨੂੰ ਲਾਜ਼ਮੀ ਕਰਨ ਦੇ ਮਾਮਲੇ ’ਚ ਮਾਰੂਤੀ ਸੁਜ਼ੂਕੀ ਨੇ ਇਤਰਾਜ਼ ਪ੍ਰਗਟਾਇਆ ਸੀ ਅਤੇ ਕਿਹਾ ਸੀ ਕਿ ਇਸ ਨਾਲ ਆਲਟੋ ਵਰਗੀਆਂ ਐਂਟਰੀ ਲੈਵਲ ਕਾਰਾਂ ਦੀ ਕੀਮਤ ’ਚ ਵਾਧਾ ਹੋਵੇਗਾ, ਜਿਸ ਨਾਲ ਵਿਕਰੀ ਪ੍ਰਭਾਵਿਤ ਹੋਵੇਗੀ। ਦਰਅਸਲ ਗਡਕਰੀ ਭਾਰਤ ’ਚ ਵੇਚੀਆਂ ਜਾਣ ਵਾਲੀਆਂ ਕਾਰਾਂ ਲਈ ਓਹੀ ਸੇਫਟੀ ਫੀਚਰਸ ਚਾਹੁੰਦੇ ਹਨ ਜੋ ਐਕਸਪੋਰਟ-ਸਪੇਕ ਕਾਰਾਂ ਯਾਨੀ ਵਿਦੇਸ਼ਾਂ ’ਚ ਐਕਸਪੋਰਟ ਕੀਤੇ ਜਾਣ ਵਾਲੇ ਵਾਹਨਾਂ ’ਚ ਦਿੱਤੇ ਜਾਂਦੇ ਹਨ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਸੰਸਦ ’ਚ ਦੱਸਿਆ ਸੀ ਕਿ ਜੇ 2020 ’ਚ ਸਾਰੀਆਂ ਕਾਰਾਂ ’ਚ 6 ਏਅਰਬੈਗ ਹੁੰਦੇ ਤਾਂ ਲਗਭਗ 13,000 ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ।

ਇਹ ਵੀ ਪੜ੍ਹੋ : ਸੁਨਕ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਮੁਹਿੰਮ 'ਚ 'ਦਿਨ-ਰਾਤ' ਕੰਮ ਕਰਨ ਦਾ ਲਿਆ ਸੰਕਲਪ

6 ਏਅਰਬੈਗ ਵਾਲੇ ਵਾਹਨਾਂ ਦੀ ਪਹੁੰਚ ਅਮਰੀਕਾ ’ਚ 98 ਫੀਸਦੀ
ਆਟੋਮੋਟਿਵ ਕੰਸਲਟਿੰਗ ਫਰਮ ਜਾਟੋ ਡਾਇਨੈਮਿਕਸ ਦੇ ਅੰਕੜਿਆਂ ਮੁਤਾਬਕ 6 ਏਅਰਬੈਗ ਵਾਲੇ ਵਾਹਨਾਂ ਦੀ ਪਹੁੰਚ ਅਮਰੀਕਾ ’ਚ 98 ਫੀਸਦੀ ਅਤੇ ਭਾਰਤ ’ਚ 12-13 ਫੀਸਦੀ ਹੈ। ਹਾਲਾਂਕਿ ਭਾਰਤ ’ਚ ਅਜਿਹੇ ਵਾਹਨਾਂ ਦੀ ਔਸਤ ਕੀਮਤ ਲਗਭਗ 10 ਲੱਖ ਰੁਪਏ ਹੈ ਜੋ ਅਮਰੀਕਾ ’ਚ ਲਾਗਤ ਦਾ ਇਕ ਤਿਹਾਈ ਹੈ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ ’ਚ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਇਕ ਖਰੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ’ਚ 1 ਅਕਤੂਬਰ 2022 ਤੋਂ ਬਾਅਦ ਨਿਰਮਿਤ ਸ਼੍ਰੇਣੀ ਐੱਮ1 ਦੇ ਵਾਹਨਾਂ ਨੂੰ ਦੋ ਫਰੰਟ ਡੁਅਰ ਏਅਰਬੈਗ ਸਾਹਮਣੇ ਦੀ ਲਾਈਨ ’ਚ ਬੈਠਣ ਵਾਲੇ ਵਿਅਕਤੀਆਂ ਲਈ ਅਤੇ 2 ਪਾਸੇ ਦੇ ਕਰਟਨ/ਟਿਊਬ ਏਅਰਬੈਗ ਨੂੰ ਸ਼ਾਮਲ ਕੀਤਾ ਜਾਣਾ ਲਾਜ਼ਮੀ ਕੀਤਾ ਸੀ। ਰਿਪੋਰਟ ਮੁਤਾਬਕ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਦੇਸ਼ ’ਚ ਨਵੇਂ ਵਾਹਨ ਖਰੀਦਦਾਰ ਐਡਵਾਂਸ ਫੀਚਰਸ ਅਤੇ ਜ਼ਿਆਦਾ ਸੁਰੱਖਿਅਤ ਕਾਰਾਂ ’ਚ ਦਿਲਚਸਪੀ ਦਿਖਾ ਰਹੇ ਹਨ। ਲੋਕ ਤੇਜ਼ੀ ਨਾਲ ਸਪੋਰਟ ਯੂਟੀਲਿਟੀ ਵਾਹਨਾਂ (ਐੱਸ. ਯੂ. ਵੀ.) ਨੂੰ ਤਰਜੀਹ ਦੇ ਰਹੇ ਹਨ। ਇਸ ਤੋਂ ਇਲਾਵਾ ਐਂਟਰੀ ਲੈਵਲ ਵਾਹਨ ਜਿਨ੍ਹਾਂ ’ਚ ਫੀਚਰਸ ਘੱਟ ਹਨ, ਉਨ੍ਹਾਂ ਦੀ ਥਾਂ ਲੋਕ ਯੂਜ਼ਡ ਕਾਰਾਂ ਨੂੰ ਖਰੀਦ ਰਹੇ ਹਨ, ਜਿਨ੍ਹਾਂ ’ਚ ਜ਼ਿਆਦਾ ਬਿਹਤਰ ਫੀਚਰਸ ਸ਼ਾਮਲ ਹਨ। ਅਜਿਹੇ ’ਚ ਕੀ ਲੋਕ ਹਰ ਮਹੀਨੇ ਵਾਧੂ ਰਾਸ਼ੀ ਕਾਰ ਸੇਫਟੀ ’ਤੇ ਨਹੀਂ ਖਰਚ ਕਰ ਸਕਣਗੇ।

ਇਹ ਵੀ ਪੜ੍ਹੋ : ਬਾਬਾ ਮਾਈ ਦਾਸ ਭਵਨ 'ਚ ਸਥਾਪਿਤ ਹੋਵੇਗਾ ਕੋਰੋਨਾ ਟੈਸਟਿੰਗ ਤੇ ਵੈਕਸੀਨੇਸ਼ਨ ਕੇਂਦਰ : DC

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News