CCI ਨੇ 200 ਰੁਪਏ ਵਧਾਈਆਂ ਰੂੰ ਦੀਆਂ ਕੀਮਤਾਂ

Tuesday, Dec 15, 2020 - 10:43 AM (IST)

CCI ਨੇ 200 ਰੁਪਏ ਵਧਾਈਆਂ ਰੂੰ ਦੀਆਂ ਕੀਮਤਾਂ

ਜੈਤੋ (ਪਰਾਸ਼ਰ) – ਕੱਪੜਾ ਮੰਤਰਾਲਾ ਦੇ ਉੱਦਮ ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਨੇ ਅੱਜ ਕਪਾਹ ਸੀਜ਼ਨ ਸਾਲ 2020-21 ਦੀਆਂ ਆਪਣਆਂ ਰੂੰ ਦੀਆਂ ਕੀਮਤਾਂ ’ਚ 200 ਰੁਪਏ ਪ੍ਰਤੀ ਕੈਂਡੀ ਦਾ ਵਾਧਾ ਕੀਤਾ ਹੈ। ਸੂਤਰਾਂ ਮੁਤਾਬਕ ਸੀ. ਸੀ. ਆਈ. ਨੇ ਪੰਜਾਬ ਦੀਆਂ 28 ਐੱਮ. ਐੱਮ. ਰੂੰ ਦੀਆਂ ਕੀਮਤਾਂ 43200 ਰੁਪਏ ਪ੍ਰਤੀ ਕੈਂਡੀ, ਹਰਿਆਣਾ ਅਤੇ ਅੱਪਰ ਰਾਜਸਥਾਨ 43000 ਰੁਪਏ ਅਤੇ ਲੋਅਰ ਰਾਜਸਥਾਨ 43100 ਰੁਪਏ ਪ੍ਰਤੀ ਕੈਂਡੀ ਰੱਖੀ ਹੈ।

ਉਥੇ ਹੀ ਸੀ. ਸੀ. ਆਈ. ਨੇ ਐੱਮ. ਐੱਸ. ਪੀ. ਦੇ ਤਹਿਤ ਕਪਾਹ (ਨਰਮੇ) ਦੀ ਖਰੀਦ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡਿਸ਼ਾ ਅਤੇ ਕਰਨਾਟਕ ਸੂਬਿਆਂ ’ਚ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਸੀ. ਸੀ. ਆਈ. ਨੇ 12 ਦਸੰਬਰ ਤੱਕ 48,20,208 ਕਪਾਹ ਗੰਢਾਂ ਦੀ ਖਰੀਦ ਕੀਤੀ ਹੈ, ਜਿਸ ’ਤੇ 13,93,952 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਨਾਲ 9,31,183 ਕਿਸਾਨਾਂ ਨੂੰ ਲਾਭ ਪ੍ਰਾਪਤ ਹੋਇਆ।

ਸੂਤਰਾਂ ਦਾ ਕਹਿਣਾ ਹੈ ਕਿ ਸੀ. ਸੀ. ਆਈ. ਦੇਸ਼ ਭਰ ਰੋਜ਼ਾਨਾ 1.25 ਤੋਂ 1.50 ਲੱਖ ਗੰਢਾਂ ਤੋਂ ਵੱਧ ਦਾ ਨਰਮਾ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਰਹੀਆਂ ਹਨ। ਦੇਸ਼ ਭਰ ’ਚ ਸੋਮਵਾਰ ਨੂੰ 2.16 ਲੱਖ ਗੰਢਾਂ ਤੋਂ ਵੱਧ ਕਪਾਹ ਦੀ ਆਮਦ ਵੱਖ-ਵੱਖ ਸੂਬਿਆਂ ਦੀਆਂ ਮੰਡੀਆਂ ’ਚ ਪਹੁੰਚਣ ਦੀ ਸੂਚਨਾ ਹੈ।


author

Harinder Kaur

Content Editor

Related News