CBDT ਵਿਭਾਗ ਦੀ ਵੱਡੀ ਕਾਰਵਾਈ, ਇਸ ਕਾਰਨ ਰੱਦ ਕੀਤੇ 11.5 ਕਰੋੜ ਪੈਨ ਕਾਰਡ
Sunday, Nov 12, 2023 - 01:37 PM (IST)

ਨਵੀਂ ਦਿੱਲੀ (ਇੰਟ.) – ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਵਲੋਂ ਆਧਾਰ ਨਾਲ ਲਿੰਕ ਨਾ ਹੋਣ ਵਾਲੇ 11.5 ਕਰੋੜ ਪੈਨ ਨੂੰ ਰੱਦ ਕਰ ਦਿੱਤਾ ਗਿਆ ਹੈ। ਇਕ ਰਿਪੋਰਟ ’ਚ ਦੱਸਿਆ ਗਿਆ ਕਿ ਇਹ ਜਾਣਕਾਰੀ ਸੀ. ਬੀ. ਡੀ. ਟੀ. ਵਲੋਂ ਇਕ ਆਰ. ਟੀ. ਆਈ. ਵਿਚ ਪੁੱਛੇ ਗਏ ਸਵਾਲ ਦੇ ਜਵਾਬ ’ਚ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਨੂ ਦੀ ਧਮਕੀ ਮਗਰੋਂ ਕੈਨੇਡਾ ਦੀ ਵੱਡੀ ਕਾਰਵਾਈ, ਟੋਰਾਂਟੋ ਏਅਰਪੋਰਟ ਤੋਂ ਕਾਬੂ ਕੀਤੇ 10 ਸ਼ੱਕੀ
ਦੱਸ ਦਈਏ ਕਿ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ 30 ਜੂਨ ਸੀ। ਉਹ ਸਾਰੇ ਲੋਕ ਜਿਨ੍ਹਾਂ ਦੇ ਪੈਨ ਕਾਰਡ ਇਕ ਜੁਲਾਈ, 2017 ਤੋਂ ਪਹਿਲਾਂ ਜਾਰੀ ਹੋਏ ਸਨ। ਉਨ੍ਹਾਂ ਨੇ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਸੀ। 1 ਜੁਲਾਈ, 2017 ਤੋਂ ਬਾਅਦ ਜਾਰੀ ਸਾਰੇ ਪੈਨ ਆਪਣੇ-ਆਪ ਹੀ ਆਧਾਰ ਨਾਲ ਲਿੰਕ ਹਨ।
ਇਹ ਵੀ ਪੜ੍ਹੋ : ਇਸ ਦੇਸ਼ ਵਿੱਚ 24 ਘੰਟਿਆਂ 'ਚ 1400 ਵਾਰ ਆਇਆ ਭੂਚਾਲ! ਸਟੇਟ ਐਮਰਜੈਂਸੀ ਲਾਗੂ
ਰਿਪੋਰਟ ’ਚ ਆਰ. ਟੀ. ਆਈ. ਵਰਕਰ ਚੰਦਰਾ ਸ਼ੇਖਰ ਗੌਰ ਨੂੰ ਸੀ. ਬੀ. ਡੀ. ਟੀ. ਵਲੋਂ ਮਿਲੇ ਜਵਾਬ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਭਾਰਤ ਵਿਚ 70.24 ਕਰੋੜ ਪੈਨ ਹੋਲਡਰਸ ਹਨ। ਇਨ੍ਹਾਂ ’ਚੋਂ 57.25 ਕਰੋੜ ਦੇ ਪੈਨ ਆਧਾਰ ਨਾਲ ਜੁੜੇ ਹੋਏ ਹਨ। 11.5 ਕਰੋੜ ਪੈਨਕਾਰਡਸ ਨੂੰ ਆਧਾਰ ਨਾਲ ਲਿੰਕ ਨਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਸਰਕਾਰ ਵੱਲੋਂ ਬੀਤੀ ਰਾਤ ਰਿਹਾਅ ਕੀਤੇ ਗਏ 80 ਦੇ ਕਰੀਬ ਭਾਰਤੀ ਮਛੇਰੇ
ਪੈਨ ਨੂੰ ਮੁੜ 1000 ਰੁਪਏ ਦਾ ਫਾਈਨ ਜਮ੍ਹਾ ਕਰ ਕੇ ਰੀਐਕਟੀਵੇਟ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਪੈਨ ਕਾਰਡ ਰੱਦ ਹੋਣ ’ਤੇ 50,000 ਰੁਪਏ ਜਾਂ ਉਸ ਤੋਂ ਵੱਧ ਦਾ ਵਿੱਤੀ ਲੈਣ-ਦੇਣ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਈ. ਟੀ. ਆਰ. ਭਰਨ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਸਾਈਬਰ ਧੋਖਾਧੜੀ ਨੂੰ ਰੋਕਣ ਲਈ ਸਰਕਾਰ ਦਾ ਵੱਡਾ ਕਦਮ , ਜਲਦ ਮਿਲੇਗੀ Unique customer ID
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8