ਦੀਵਾਲੀ ਤੋਂ ਬਾਅਦ ਹੋਰ ਘਟਣਗੇ ਕਾਜੂ-ਬਦਾਮ ਅਤੇ ਸੌਗੀ ਦੇ ਭਾਅ, ਜਾਣੋ ਕਿਉਂ?

10/23/2020 5:41:55 PM

ਨਵੀਂ ਦਿੱਲੀ — ਪਿਛਲੇ 6 ਮਹੀਨਿਆਂ ਤੋਂ ਸੁੱਕੇ ਮੇਵਿਆਂ ਦੇ ਬਾਜ਼ਾਰ ਦੀ ਰੌਣਕ ਨੂੰ ਕੋਰੋਨਾ ਲਾਗ ਨੇ ਸੁਸਤ ਕਰ ਦਿੱਤਾ ਹੈ। ਸਟੋਰੀਆਂ ਦੇ ਗੁਦਾਮਾਂ 'ਚ ਭਰਿਆ ਮਾਲ ਉਸੇ ਤਰ੍ਹਾਂ ਹੀ ਬਰਕਰਾਰ ਹੈ। ਮਾਰਚ ਤੋਂ ਲੈ ਕੇ ਅਕਤੂਬਰ ਤੱਕ ਕਿਸੇ ਗਾਹਕ ਨੇ ਮਾਰਕੀਟ ਵੱਲ ਰੁਖ਼ ਨਹੀਂ ਕੀਤਾ। ਖਰੀਦਦਾਰੀ ਹੋਈ ਵੀ ਤਾਂ ਉਹ ਸਿਰਫ਼ ਜ਼ਰੂਰਤ ਦੇ ਸਮਾਨ ਦੀ ਹੀ ਹੋਈ। ਸੁੱਕੇ ਫਲ ਰੋਜ਼ ਦੀਆਂ ਜ਼ਰੂਰਤਾਂ ਵਿਚ ਸ਼ਾਮਲ ਨਹੀਂ ਹੁੰਦੇ। ਵਪਾਰੀਆਂ ਅਨੁਸਾਰ ਇਸ ਸਾਲ 50 ਪ੍ਰਤੀਸ਼ਤ ਤੋਂ ਵੱਧ ਦਾ ਮਾਲ ਉਸੇ ਤਰ੍ਹਾਂ ਗੁਦਾਮÎਾਂ ਵਿਚ ਹੀ ਰੱਖਿਆ ਹੋਇਆ ਹੈ ਜਿਹੜਾ ਕਿ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਹੁਣ ਉਮੀਦ ਹੋਟਲ-ਰੈਸਟੋਰੈਂਟ ਅਤੇ ਵਿਆਹ ਆਦਿ ਦੇ ਸਮਾਰੋਹ 'ਤੇ ਟਿਕੀ ਹੋਈ ਹੈ। ਇਹ ਦੋ ਥਾਵਾਂ ਹਨ ਜਿਥੇ ਇਨ੍ਹਾਂ ਸੁੱਕੇ ਫਲਾਂ ਦੀ ਕਾਫ਼ੀ ਮਾਤਰਾ ਵਿਚ ਖਪਤ ਹੁੰਦੀ ਹੈ। ਪਰ ਨਜ਼ਰ ਸਰਕਾਰ 'ਤੇ ਟਿਕੀ ਹੋਈ ਹੈ।

ਪਰ ਅਜਿਹੀ ਸਥਿਤੀ ਵਿਚ ਨਾ ਤਾਂ ਵਿਆਹ, ਨਾ ਹੀ ਹੋਟਲ-ਰੈਸਟੋਰੈਂਟ ਖੁੱਲ੍ਹੇ ਅਤੇ ਨਾ ਹੀ ਕਿਸੇ ਤਿਉਹਾਰ ਨੂੰ ਖੁੱਲ੍ਹੇ ਦਿਲ ਨਾਲ ਮਨਾਇਆ ਜਾ ਰਿਹਾ ਹੈ। ਹੁਣ ਕੁਝ ਉਮੀਦ ਦੀਵਾਲੀ ਦੇ ਬਾਅਦ ਆਉਣ ਵਾਲੇ ਦਵੋਤਥਾਨ ਦੇ ਸਹਲਗ ਅਤੇ ਹੋਟਲ-ਰੈਸਟੋਰੈਂਟ 'ਤੇ ਟਿਕੀ ਹੋਈ ਹੈ ਜੋ ਕਿ ਦੀਵਾਲੀ ਤੋਂ ਬਾਅਦ ਆਉਂਦੀ ਹੈ। ਪਰ ਇਥੇ ਵੀ ਸਰਕਾਰ ਰੁਖ਼ ਕੁਝ ਨਰਮ ਬਣਿਆ ਹੋਇਆ ਹੈ।

ਵਿਆਹ ਲਈ ਦਿੱਲੀ ਵਿਚ 100 ਅਤੇ ਯੂ.ਪੀ. ਵਿਚ 200 ਲੋਕਾਂ ਦੇ ਇਕੱਠ ਲਈ ਮਨਜ਼ੂਰੀ ਹੈ। ਹੁਣ ਜਦ ਤੱਕ ਵਿਆਹ ਦੀ ਪਾਰਟੀ ਵਿਚ ਇਕ ਹਜ਼ਾਰ ਲੋਕ ਨਹੀਂ ਹੋਣਗੇ ਤਾਂ ਫਿਰ ਭੋਜਨ ਵਿਚ ਕਿੰਨਾ ਸੁੱਕਾ ਮੇਵਾ ਇਸਤੇਮਾਲ ਹੋਵੇਗਾ। ਦੂਜੇ ਪਾਸੇ ਲੋਕ ਹੋਟਲ-ਰੈਸਟੋਰੈਂਟ ਵਿਚ ਵੀ ਨਹੀਂ ਆ ਰਹੇ। ਹੋਟਲ-ਰੈਸਟੋਰੈਂਟਾਂ ਵਿਚ ਆਮ ਨਾਲੋਂ ਸਿਰਫ 20 ਪ੍ਰਤੀਸ਼ਤ ਚੀਜ਼ਾਂ ਦੀ ਹੀ ਸਪਲਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : RBI ਨੇ ਦਿੱਤੇ ਬੈਂਕ ਫ੍ਰਾਡ ਤੋਂ ਬਚਣ ਦੇ ਅਹਿਮ ਟਿਪਸ, ਪੈਸੇ ਬਚਾਉਣੇ ਹਨ ਤਾਂ ਫ੍ਰਾਡ ਦੀ ਸੂਚਨਾ ਤੁਰੰਤ ਆਪਣੇ ਬੈਂਕ ਨੂੰ

ਹੁਣ ਜਦੋਂ ਤੱਕ ਹੋਟਲ-ਰੈਸਟੋਰੈਂਟ ਨੂੰ ਪੂਰੀ ਤਰ੍ਹਾਂ ਸਧਾਰਣ ਤੌਰ 'ਤੇ ਚਲਾਉਣ ਦੀ ਆਗਿਆ ਨਹੀਂ ਮਿਲਦੀ ਉਸ ਸਮੇਂ ਤੱਕ ਕਾਰੋਬਾਰ ਦੇ ਖੁੱਲ੍ਹਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹ ਨਿਸ਼ਚਤ ਹੈ ਕਿ ਪੁਰਾਣੇ ਸਮਾਨ ਅਜੇ ਵੀ ਦੁਕਾਨਾਂ ਅਤੇ ਗੋਦਾਮਾਂ ਵਿਚ ਭਰੇ ਹੋਏ ਹਨ। ਨਵੇਂ ਮਾਲ ਦੀ ਆਮਦ ਸ਼ੁਰੂ ਹੋ ਗਈ ਹੈ। ਜੇ ਨਵਾਂ ਮਾਲ ਨਹੀਂ ਵਿਕਿਆ ਤਾਂ ਵਪਾਰੀ ਰੇਟ ਨੂੰ ਘਟਾਉਣ ਲਈ ਮਜਬੂਰ ਹੋ ਜਾਣਗੇ। ਦੂਜੇ ਪਾਸੇ ਪੁਰਾਣੇ ਸਮਾਨ ਨੂੰ ਵੀ ਜ਼ਿਆਦਾ ਸਮੇਂ ਲਈ ਨਹੀਂ ਰੱਖਿਆ ਜਾ ਸਕਦਾ ਹੈ, ਇਸ ਲਈ ਉਨ੍ਹਾਂ ਨੂੰ ਹੋਰ ਘੱਟ ਕੀਮਤ 'ਤੇ ਵੇਚਣ ਦੀ ਮਜਬੂਰੀ ਹੋਵੇਗੀ। ਇਸ ਲਈ ਦੀਵਾਲੀ ਤੋਂ ਬਾਅਦ ਬਾਦਾਮ-ਕਾਜੂ-ਸੌਗੀ ਦੀ ਕੀਮਤ ਘੱਟ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਇਤਿਹਾਸਕ ਖੋਜ: ਵਿਗਿਆਨੀਆਂ ਨੇ ਮਨੁੱਖੀ ਸਰੀਰ 'ਚ ਕੀਤੀ ਇਕ ਨਵੇਂ ਅੰਗ ਦੀ ਖੋਜ, ਕੈਂਸਰ ਦੇ ਇਲਾਜ ਲਈ ਹੋਵੇਗਾ ਸਹਾਇਕ

ਸੁੱਕੇ ਮੇਵਿਆਂ ਦੇ 15 ਦਿਨ ਪਹਿਲਾਂ ਅਤੇ ਹੁਣ ਦੇ ਭਾਅ

  • ਅਮਰੀਕਨ ਬਾਦਾਮ 900 ਰੁਪਏ ਤੋਂ ਲੈ ਕੇ 660 ਰੁਪਏ ਕਿਲੋ ਤੱਕ ਆਇਆ ਸੀ। ਹੁਣ 540 ਤੋਂ 580 ਰੁਪਏ ਕਿਲੋ ਤੱਕ ਵਿਕ ਰਿਹਾ ਹੈ।
  • ਕਾਜੂ 1100 ਤੋਂ 950 ਰੁਪਏ ਪ੍ਰਤੀ ਕਿੱਲੋ ਤੱਕ ਆਇਆ ਸੀ। ਪਰ ਹੁਣ 660 ਤੋਂ 710 ਰੁਪਏ ਵਿਕ ਰਹੇ ਹਨ।
  • ਸੌਗੀ 400 ਤੋਂ 350 ਰੁਪਏ ਪ੍ਰਤੀ ਕਿੱਲੋ ਤੱਕ ਆਈ, ਹੁਣ 225 ਤੋਂ 250 ਰੁਪਏ ਕਿਲੋ ਵਿਕ ਰਹੀ ਹੈ


10 ਦਿਨ ਪਹਿਲਾਂ ਪਿਸਤਾ 11,000 ਰੁਪਏ ਕਿੱਲੋ ਦੇ ਭਾਅ ਤੋਂ ਸਿੱਧੇ 14,000 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਹਾਲਾਂਕਿ 10 ਦਿਨਾਂ ਬਾਅਦ ਵੀ ਪਿਸਤਾ ਦੇ ਰੇਟ ਵਿਚ ਕੋਈ ਜ਼ਿਆਦਾ ਅੰਤਰ ਨਹੀਂ ਹੋਇਆ ਹੈ। ਪਿਸਤੇ ਵਿਚ 100 ਤੋਂ 150 ਰੁਪਏ ਦਾ ਫਰਕ ਬਾਜ਼ਾਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਮਾਹਰ ਕਹਿੰਦੇ ਹਨ ਕਿ ਅਜਿਹਾ ਇਸ ਲਈ ਹੈ ਕਿਉਂਕਿ ਪਿਸਤੇ ਦੀ ਨਵੀਂ ਫਸਲ ਬਾਰੇ ਸਹੀ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਅਖਰੋਟ ਬਾਜ਼ਾਰ ਵਿਚ 800 ਤੋਂ 850 ਰੁਪਏ ਵਿਚ ਵਿਕ ਰਿਹਾ ਹੈ। ਸਰਦੀਆਂ ਦੇ ਮੌਸਮ ਵਿਚ ਅਖਰੋਟ ਦੀ ਸਭ ਤੋਂ ਜ਼ਿਆਦਾ ਮੰਗ ਹੁੰਦੀ ਹੈ।

ਇਹ ਵੀ ਪੜ੍ਹੋ : SEBI ਨੇ ਕਿਰਲੋਸਕਰ ਪਰਿਵਾਰ 'ਤੇ ਲਗਾਇਆ 31 ਕਰੋੜ ਦਾ ਜੁਰਮਾਨਾ, ਲੱਗੀ ਇਹ ਪਾਬੰਦੀ


Harinder Kaur

Content Editor

Related News