2016 'ਚ ਨੋਟਬੰਦੀ ਤੋਂ ਬਾਅਦ ਸਰਕੁਲੇਸ਼ਨ 'ਚ ਨਕਦੀ 83 ਫੀਸਦੀ ਵਧੀ
Wednesday, Jan 04, 2023 - 12:12 PM (IST)

ਬਿਜ਼ਨੈੱਸ ਡੈਸਕ–ਨੋਟਬੰਦੀ ਦਾ ਦੇਸ਼ ’ਚ ਸਰਕੁਲੇਸ਼ਨ ’ਚ ਮੌਜੂਦ ਕਰੰਸੀ (ਸੀ. ਆਈ. ਸੀ.) ’ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ ਹੈ। ਨੋਟਬੰਦੀ ਦਾ ਐਲਾਨ 8 ਨਵੰਬਰ 2016 ਨੂੰ ਕੀਤਾ ਗਿਆ ਸੀ। ਇਸ ਦੇ ਤਹਿਤ 500 ਅਤੇ 1000 ਰੁਪਏ ਦੇ ਉੱਚ ਮੁੱਲ ਵਰਗੇ ਦੇ ਨੋਟ ਬੰਦ ਕਰ ਦਿੱਤੇ ਗਏ ਸਨ।
ਨੋਟਬੰਦੀ ਦੇ ਐਲਾਨ ਤੋਂ ਬਾਅਦ ਅੱਜ ਸਰਕੁਲੇਸ਼ਨ ’ਚ ਕਰੰਸੀ ਲਗਭਗ 83 ਫੀਸਦੀ ਵਧ ਗਈ ਹੈ। ਰਿਪੋਰਟ ਮੁਤਾਬਕ ਲੋਕਸਭਾ ’ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਕ ਲਿਖਤੀ ਜਵਾਬ ’ਚ ਦੱਸਿਆ ਕਿ 2 ਦਸੰਬਰ 2022 ਤੱਕ 31.92 ਲੱਖ ਕਰੋੜ ਮੁੱਲ ਦੇ ਨੋਟ ਸਰਕੁਲੇਸ਼ਨ ’ਚ ਸਨ ਜੋ ਠੀਕ ਇਕ ਸਾਲ ਪਹਿਲਾਂ ਦੇ 29.56 ਲੱਖ ਕਰੋੜ ਰੁਪਏ ਤੋਂ ਲਗਭਗ 8 ਫੀਸਦੀ ਵੱਧ ਸੀ।
ਲੋਕਾਂ ਕੋਲ 32.42 ਲੱਖ ਕਰੋੜ ਰੁਪਏ ਦੀ ਨਕਦੀ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ਮੁਤਾਬਕ ਮੁੱਲ ਦੇ ਸੰਦਰਭ ’ਚ ਸਰਕੁਲੇਸ਼ਨ ’ਚ ਕਰੰਸੀ ਜਾਂ ਨੋਟ 4 ਨਵੰਬਰ 2016 ਨੂੰ 17.74 ਲੱਖ ਕਰੋੜ ਰੁਪਏ ਸਨ ਜੋ 23 ਦਸੰਬਰ 2022 ਨੂੰ ਵਧ ਕੇ 32.42 ਲੱਖ ਕਰੋੜ ਰੁਪਏ ਹੋ ਗਏ।
ਨੋਟਬੰਦੀ ਤੋਂ ਬਾਅਦ ਦਾ ਅਸਰ
ਹਾਲਾਂਕਿ ਨੋਟਬੰਦੀ ਤੋਂ ਤੁਰੰਤ ਬਾਅਦ ਸਰਕੁਲੇਸ਼ਨ ’ਚ ਮੌਜੂਦ ਕਰੰਸੀ 6 ਜਨਵਰੀ 2017 ਨੂੰ ਕਰੀਬ 50 ਫੀਸਦੀ ਘਟ ਕੇ ਲਗਭਗ 9 ਲੱਖ ਕਰੋੜ ਰੁਪਏ ਦੇ ਹੇਠਲੇ ਪੱਧਰ ਤੱਕ ਆ ਗਈ ਸੀ। ਸਰਕੁਲੇਸ਼ਨ ’ਚ ਕਰੰਸੀ ਚਾਰ ਨਵੰਬਰ, 2016 ਨੂੰ 17.74 ਲੱਖ ਕਰੋੜ ਰੁਪਏ ਸੀ। ਪੁਰਾਣੇ 500 ਅਤੇ 1000 ਬੈਂਕ ਨੋਟਾਂ ਨੂੰ ਰਵਾਇਤ ਤੋਂ ਬਾਹਰ ਕਰਨ ਤੋਂ ਬਾਅਦ ਇਹ ਪਿਛਲੇ ਛੇ ਸਾਲਾਂ ਦਾ ਸਭ ਤੋਂ ਹੇਠਲਾ ਪੱਧਰ ਸੀ। ਉਸ ਸਮੇਂ ਸਰਕੁਲੇਸ਼ਨ ’ਚ ਕੁੱਲ ਨੋਟਾਂ ’ਚ ਬੰਦ ਨੋਟਾਂ ਦਾ ਹਿੱਸਾ 86 ਫੀਸਦੀ ਸੀ। ਸਰਕੁਲੇਸ਼ਨ ’ਚ ਮੌਜੂਦ ਕਰੰਸੀ ’ਚ 6 ਜਨਵਰੀ 2017 ਦੀ ਤੁਲਣਾ ’ਚ ਤਿੰਨ ਗੁਣਾ ਜਾਂ 260 ਫੀਸਦੀ ਤੋਂ ਵੱਧ ਦਾ ਉਛਾਲ ਦੇਖਿਆ ਗਿਆ ਹੈ।
ਨਵੇਂ ਨੋਟਾਂ ਦਾ ਕੀ ਹੋਇਆ ਅਸਰ
ਜਿਵੇਂ-ਜਿਵੇਂ ਪ੍ਰਣਾਲੀ ’ਚ ਨਵੇਂ ਨੋਟ ਪਾਏ ਗਏ, ਸਰਕੁਲੇਸ਼ਨ ’ਚ ਮੌਜੂਦ ਕਰੰਸੀ ਹਫਤਾ-ਦਰ-ਹਫਤਾ ਵਧਦੀ ਹੋਈ ਵਿੱਤੀ ਸਾਲ ਦੇ ਅਖੀਰ ਤੱਕ ਆਪਣੇ ਸਿਖਰ ਯਾਨੀ 74.3 ਫੀਸਦੀ ਤੱਕ ਪਹੁੰਚ ਗਈ। ਇਸ ਤੋਂ ਬਾਅਦ ਜੂਨ 2017 ਦੇ ਅਖੀਰ ’ਚ ਇਹ ਨੋਟਬੰਦੀ ਪਹਿਲਾਂ ਦੇ ਆਪਣੇ ਚੋਟੀ ਦੇ ਪੱਧਰ ਦੇ 85 ਫੀਸਦੀ ’ਤੇ ਸੀ। ਨੋਟਬੰਦੀ ਕਾਰਣ ਸਰਕੁਲੇਸ਼ਨ ’ਚ ਮੌਜੂਦ ਕਰੰਸੀ ’ਚ 6 ਜਨਵਰੀ, 2017 ਤੱਕ ਲਗਭਗ 8,99,700 ਕਰੋੜ ਰੁਪਏ ਦੀ ਗਿਰਾਵਟ ਆਈ, ਜਿਸ ਨਾਲ ਬੈਂਕਿੰਗ ਪ੍ਰਣਾਲੀ ’ਚ ਵਾਧੂ ਤਰਲਤਾ ’ਚ ਜ਼ਿਕਰਯੋਗ ਵਾਧਾ ਹੋਇਆ।
ਵਧਦਾ ਗਿਆ ਨਕਦੀ ਦਾ ਵਹਾਅ
ਸਰਕੁਲੇਸ਼ਨ ’ਚ ਮੌਜੂਦ ਕਰੰਸੀ 31 ਮਾਰਚ 2022 ਦੇ ਅਖੀਰ ’ਚ 31.33 ਲੱਖ ਕਰੋੜ ਰੁਪਏ ਤੋਂ ਵਧ ਕੇ 23 ਦਸੰਬਰ 2022 ਦੇ ਅਖੀਰ ’ਚ 32.42 ਲੱਖ ਕਰੋੜ ਰਪੁਏ ਹੋ ਗਈ। ਨੋਟਬੰਦੀ ਦੇ ਅਗਲੇ ਸਾਲ ’ਚ ਇਹ 37.67 ਫੀਸਦੀ ਵਧ ਕੇ 18.03 ਲੱਖ ਕਰੋੜ ਰੁਪਏ ਹੋ ਗਈ।
ਉੱਥੇ ਹੀ ਮਾਰਚ 2019 ਦੇ ਅਖੀਰ ’ਚ 17.03 ਫੀਸਦੀ ਵਧ ਕੇ 21.10 ਲੱਖ ਕਰੋੜ ਰੁਪਏ ਅਤੇ 2020 ਦੇ ਅਖੀਰ ’ਚ 14.69 ਫੀਸਦੀ ਵਧ ਕੇ 24.20 ਲੱਖ ਕਰੋੜ ਰੁਪਏ ਰਹੀ। ਪਿਛਲੇ ਦੋ ਸਾਲਾਂ ’ਚ ਮੁੱਲ ਦੇ ਸੰਦਰਭ ’ਚ ਸਰਕੁਲੇਸ਼ਨ ’ਚ ਮੌਜੂਦ ਕਰੰਸੀ ਦੀ ਵਾਧਾ ਦਰ 31 ਮਾਰਚ 2021 ਦੇ ਅਖੀਰ ’ਚ 16.77 ਫੀਸਦੀ ਨਾਲ 28.26 ਲੱਖ ਕਰੋੜ ਰੁਪਏ ਅਤੇ 31 ਮਾਰਚ 2022 ਦੇ ਅਖੀਰ ’ਚ 9.86 ਫੀਸਦੀ ਦੇ ਵਾਧੇ ਨਾਲ 31.05 ਲੱਖ ਕਰੋੜ ਰੁਪਏ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।