CarTrade ਦਾ 2,999 ਕਰੋੜ ਰੁਪਏ ਦਾ ਆਈ. ਪੀ. ਓ. ਸੋਮਵਾਰ ਤੋਂ ਖੁੱਲ੍ਹਾ
Monday, Aug 09, 2021 - 11:52 AM (IST)
ਨਵੀਂ ਦਿੱਲੀ- ਕਾਰਟ੍ਰੇਡ ਦਾ 2,999 ਕਰੋੜ ਰੁਪਏ ਦਾ ਆਈ. ਪੀ. ਓ. ਅੱਜ ਖੁੱਲ੍ਹ ਗਿਆ ਹੈ। ਆਨਲਾਈਨ ਆਟੋ ਪਲੇਟਫਾਰਮ ਕਾਰਟ੍ਰੇਡ ਨੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਤਹਿਤ ਸ਼ੇਅਰਾਂ ਦੀ ਕੀਮਤ 1,585 ਰੁਪਏ ਤੋਂ 1,618 ਰੁਪਏ ਦੀ ਰੇਂਜ ਵਿਚ ਰੱਖੀ ਹੈ।
ਇਹ ਆਈ. ਪੀ. ਓ. 9 ਅਗਸਤ ਨੂੰ ਖੁੱਲ੍ਹਾ ਹੈ ਅਤੇ 11 ਅਗਸਤ ਨੂੰ ਬੰਦ ਹੋਵੇਗਾ। ਐਂਕਰ ਨਿਵੇਸ਼ਕਾਂ ਲਈ ਬੋਲੀ 6 ਅਗਸਤ ਨੂੰ ਖੁੱਲ੍ਹ ਗਿਆ ਸੀ। ਇਸ ਆਈ. ਪੀ. ਓ. ਵਿਚ 18,532,216 ਇਕੁਇਟੀ ਸ਼ੇਅਰਾਂ ਦੀ ਵਿਕਰੀ ਪੂਰੀ ਤਰ੍ਹਾਂ ਓ. ਐੱਫ. ਐੱਸ. ਤਹਿਤ ਕੀਤੀ ਜਾਣੀ ਹੈ।
ਕੰਪਨੀ ਵਿਚ ਅਮਰੀਕੀ ਪ੍ਰਾਈਵੇਟ ਇਕੁਇਟੀ ਨਿਵੇਸ਼ਕ ਵਾਰਬਰਗ ਪਿਨਕਸ, ਸਿੰਗਾਪੁਰ ਦੀ ਨਿਵੇਸ਼ਕ ਤੇਮਾਸੇਕ, ਜੇਪੀ ਮੌਰਗਨ ਅਤੇ ਮਾਰਚ ਕੈਪੀਟਲ ਪਾਰਟਨਰਜ਼ ਦਾ ਨਿਵੇਸ਼ ਹੈ। ਐਕਸਿਸ ਕੈਪੀਟਲ, ਸਿਟੀਗਰੁਪ ਗਲੋਬਲ ਮਾਰਕਿਟਸ ਇੰਡੀਆ, ਕੋਟਕ ਮਹਿੰਦਰਾ ਕੈਪੀਟਲ ਅਤੇ ਨੋਮੁਰਾ ਫਾਈਨੈਂਸ਼ੀਅਲ ਐਡਵਾਈਜ਼ਰੀ ਐਂਡ ਸਕਿਓਰਿਟੀਜ਼ ਇੰਡੀਆ ਇਸ ਇਸ਼ੂ ਦੇ ਬੁੱਕ ਰਨਿੰਗ ਲੀਡ ਮੈਨੇਜਰ ਹੋਣਗੇ। ਕਾਰਟ੍ਰੇਡ ਗਾਹਕਾਂ ਨੂੰ ਪੁਰਾਣੀਆਂ ਤੇ ਨਵੀਆਂ ਖ਼ਰੀਦਣ ਵਿਚ ਸਹਾਇਤਾ ਕਰਦੀ ਹੈ। ਕੰਪਨੀ ਨੂੰ 1,618 ਰੁਪਏ ਦੇ ਉੱਪਰੀ ਪ੍ਰਾਈਸ ਬੈਂਡ 'ਤੇ ਲਗਭਗ 2,998.15 ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ।