Car Sales: SUV ਦੀ ਮਜ਼ਬੂਤ ਮੰਗ ਕਾਰਨ ਵਾਹਨਾਂ ਦੀ ਵਿਕਰੀ ਵਿੱਚ ਆਇਆ ਉਛਾਲ
Saturday, Mar 02, 2024 - 12:04 PM (IST)
ਬਿਜ਼ਨੈੱਸ ਡੈਸਕ : ਭਾਰਤ ਦੇ ਵਾਹਨ ਉਦਯੋਗ ਨੇ ਫਰਵਰੀ ਵਿੱਚ ਆਪਣੀ ਸਭ ਤੋਂ ਵੱਧ ਮਹੀਨਾਵਾਰ ਘਰੇਲੂ ਯਾਤਰੀ ਵਾਹਨਾਂ ਦੀ ਵਿਕਰੀ ਦਰਜ ਕੀਤੀ ਹੈ। ਫਰਵਰੀ 'ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ 3,73,177 ਵਾਹਨ ਰਹੀ, ਜੋ ਪਿਛਲੇ ਸਾਲ ਦੇ ਮੁਕਾਬਲੇ 11 ਫ਼ੀਸਦੀ ਜ਼ਿਆਦਾ ਹੈ। ਯਾਤਰੀ ਵਾਹਨਾਂ ਦੀ ਵਿਕਰੀ ਨੂੰ SUVs ਵਿਚ ਵਧਦੀ ਪ੍ਰਸਿੱਧੀ ਅਤੇ ਬਿਹਤਰ ਸਪਲਾਈ ਦੁਆਰਾ ਮਦਦ ਮਿਲੀ। ਪਿਛਲੇ ਸਾਲ ਫਰਵਰੀ 'ਚ ਵਿਕਰੀ ਦਾ ਅੰਕੜਾ 3,35,324 ਵਾਹਨ ਸੀ। ਇਹ ਇਸ ਸਾਲ ਜਨਵਰੀ (3,94,571 ਵਾਹਨ) ਅਤੇ ਪਿਛਲੇ ਸਾਲ ਅਕਤੂਬਰ (3,91,811 ਵਾਹਨ) ਤੋਂ ਬਾਅਦ ਇੱਕ ਮਹੀਨੇ ਵਿੱਚ ਤੀਜੀ ਸਭ ਤੋਂ ਵੱਧ ਵਿਕਰੀ ਸੀ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਫਰਵਰੀ ਦੀ ਕੁੱਲ ਵਿਕਰੀ 'ਚ SUV ਦਾ ਯੋਗਦਾਨ ਲਗਭਗ 51.5 ਫ਼ੀਸਦੀ ਰਿਹਾ। 2023-24 ਵਿੱਚ ਪੇਂਡੂ ਵਿਕਾਸ ਦਰ 11.7 ਫ਼ੀਸਦੀ ਸੀ, ਜਦੋਂ ਕਿ ਸ਼ਹਿਰੀ ਵਿਕਾਸ ਦਰ 8 ਫ਼ੀਸਦੀ ਸੀ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, 'ਮੁੱਖ ਕਾਰਨ ਸਕਾਰਾਤਮਕ ਆਰਥਿਕ ਵਿਕਾਸ ਸੀ, ਕਿਉਂਕਿ ਇਸ ਦਾ ਯਾਤਰੀ ਹਿੱਸੇ ਦੇ ਵਾਧੇ ਨਾਲ ਮਜ਼ਬੂਤ ਸਬੰਧ ਹੈ। ਹੁਣ ਸਪਲਾਈ ਦੀ ਸਥਿਤੀ ਸੁਧਰਦੀ ਨਜ਼ਰ ਆ ਰਹੀ ਹੈ। ਇਸ ਲਈ ਬਕਾਇਆ ਮੰਗ ਸਾਹਮਣੇ ਆਵੇਗੀ। ਤੀਜਾ, SUV ਹਿੱਸੇ ਵਿੱਚ ਮੌਜੂਦ ਮਾਡਲਾਂ ਦੀ ਗਿਣਤੀ ਉਪਭੋਗਤਾਵਾਂ ਦੀਆਂ ਤਰਜੀਹਾਂ ਨੂੰ ਦਰਸਾਉਂਦੀ ਹੈ, ਜਿਸ ਨਾਲ ਵਿਕਰੀ ਵਿੱਚ ਵੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ - Bank Holidays: ਅੱਜ ਹੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ
ਅਪ੍ਰੈਲ ਤੋਂ ਫਰਵਰੀ ਤੱਕ ਉਦਯੋਗ ਨੇ 38.5 ਲੱਖ ਦਾ ਅੰਕੜਾ ਦਰਜ ਕੀਤਾ, ਜੋ ਪਿਛਲੇ ਸਾਲ 35.5 ਲੱਖ ਸੀ। ਇਹ 9 ਫ਼ੀਸਦੀ ਦਾ ਵਾਧਾ ਹੈ। ਮਾਰੂਤੀ ਨੇ 16.1 ਲੱਖ ਵਾਹਨਾਂ ਦੇ ਨਾਲ ਪਿਛਲੇ ਸਾਲ ਦੇ ਮੁਕਾਬਲੇ 9 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਮਾਰੂਤੀ ਦੀ ਵਿਕਰੀ ਲਗਭਗ 1,60,271 ਵਾਹਨ ਸੀ, ਜੋ ਫਰਵਰੀ 2023 ਵਿੱਚ 1,47,467 ਵਾਹਨ ਸੀ।
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਹੁੰਡਈ ਮੋਟਰ ਨੇ ਫਰਵਰੀ 2024 ਵਿੱਚ 50,201 ਵਾਹਨਾਂ ਦੀ ਘਰੇਲੂ ਵਿਕਰੀ ਦਰਜ ਕੀਤੀ, ਜੋ ਪਿਛਲੇ ਸਾਲ ਦੇ ਮੁਕਾਬਲੇ 6.8 ਫ਼ੀਸਦੀ ਵੱਧ ਹੈ। ਹੁੰਡਈ ਮੋਟਰ ਇੰਡੀਆ ਦੇ ਮੁੱਖ ਸੰਚਾਲਨ ਅਧਿਕਾਰੀ ਤਰੁਣ ਗਰਗ ਨੇ ਕਿਹਾ ਕਿ ਕੰਪਨੀ ਦੀ ਵਿਕਾਸ ਗਤੀ ਜਾਰੀ ਹੈ। ਜਨਵਰੀ ਵਿੱਚ ਲਾਂਚ ਕੀਤੀ ਗਈ ਕ੍ਰੇਟਾ ਦੀ ਵਿਕਰੀ ਫਰਵਰੀ ਦੇ ਪੂਰੇ ਮਹੀਨੇ ਵਿੱਚ 15,276 ਵਾਹਨ ਰਹੀ। ਉਸ ਨੇ ਕਿਹਾ, '2015 'ਚ ਭਾਰਤੀ ਬਾਜ਼ਾਰ 'ਚ ਐਂਟਰੀ ਕਰਨ ਤੋਂ ਬਾਅਦ ਕ੍ਰੇਟਾ ਦੀ ਇਹ ਸਭ ਤੋਂ ਵੱਧ ਮਹੀਨਾਵਾਰ ਵਿਕਰੀ ਸੀ।'
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਗਰਗ ਨੇ ਕਿਹਾ ਕਿ SUVs ਨੇ 2024 ਦੇ ਪਹਿਲੇ ਦੋ ਮਹੀਨਿਆਂ 'ਚ ਕੰਪਨੀ ਦੀ ਕੁੱਲ ਵਿਕਰੀ 'ਚ 67 ਫ਼ੀਸਦੀ ਦਾ ਯੋਗਦਾਨ ਪਾਇਆ। ਇਸ ਸਮੇਂ ਦੌਰਾਨ ਭਾਰਤੀ ਉਦਯੋਗ ਦੀ ਪੀਵੀ ਵਿਕਰੀ ਵਿੱਚ SUV ਦੀ ਹਿੱਸੇਦਾਰੀ ਲਗਭਗ 52 ਫ਼ੀਸਦੀ ਸੀ। ਉਨ੍ਹਾਂ ਨੇ ਕਿਹਾ ਕਿ ਫਰਵਰੀ 2024 'ਚ ਪਹਿਲੀ ਵਾਰ ਕੰਪਨੀ ਦੀ ਕੁੱਲ ਵਿਕਰੀ 'ਚ ਪੇਂਡੂ ਖੇਤਰਾਂ ਦੀ ਹਿੱਸੇਦਾਰੀ 20 ਫ਼ੀਸਦੀ ਨੂੰ ਪਾਰ ਕਰ ਗਈ।
ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8