ਕੈਂਡੀਟੁਆਏ ਨੂੰ ਅਗਲੇ ਵਿੱਤੀ ਸਾਲ ਤੱਕ 450 ਕਰੋੜ ਰੁਪਏ ਦੇ ਕਾਰੋਬਾਰ ਦੀ ਉਮੀਦ
Monday, Aug 26, 2024 - 04:35 PM (IST)
ਨਵੀਂ ਦਿੱਲੀ (ਭਾਸ਼ਾ) - ਕੈਂਡੀਟੁਆਏ ਕਾਰਪੋਰੇਟ ਨੇ ਅਗਲੇ ਵਿੱਤੀ ਸਾਲ ਤੱਕ ਕਰੀਬ 450 ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ ਰੱਖਿਆ ਹੈ। ਨਾਲ ਹੀ ਕੰਪਨੀ ਨੇ ਹਿੱਸੇਦਾਰੀ ਵੇਚ ਕੇ 90 ਕਰੋੜ ਰੁਪਏ ਤੱਕ ਜੁਟਾਉਣ ਦੀ ਯੋਜਨਾ ਵੀ ਬਣਾਈ ਹੈ। ਕੰਪਨੀ ਦੇ ਸੰਸਥਾਪਕ ਗੌਰਵ ਮੀਰਚੰਦਾਨੀ ਨੇ ਇਹ ਗੱਲ ਕਹੀ ਹੈ।
ਕੈਂਡੀਟਾਏ ਕੋਲਗੇਟ, ਪਿਊਮਾ, ਐੱਮਟੀਆਰ, ਬਾਰਨਵਿਟਾ, ਯੈਲੋ ਡਾਇਮੰਡਸ, ਵਿਸਤਾਰਾ ਏਅਰਲਾਈਨਜ਼ ਅਤੇ ਏਅਰ ਏਸ਼ੀਆ ਵਰਗੀਆਂ ਕੰਪਨੀਆਂ ਲਈ ਕੈਂਡੀ ਖਿਡੌਣੇ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਆਪਣੀ ਵਾਧਾ ਯੋਜਨਾਵਾਂ ਨੂੰ ਫੰਡਿੰਗ ਕਰਨ ਲਈ ਇੰਦੌਰ ਸਥਿਤ ਕੰਪਨੀ ਨੇ 900 ਕਰੋੜ ਰੁਪਏ ਦੇ ਮੁਲਾਂਕਣ ’ਤੇ 10 ਫੀਸਦੀ ਇਕਵਿਟੀ ਵੇਚ ਕੇ 90 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਹੈ। ਮੀਰਚੰਦਾਨੀ ਨੇ ਕਿਹਾ ਕਿ ਸਟਾਰਟਅਪ ਕੰਪਨੀ ਅਗਲੇ 3 ਸਾਲਾਂ ’ਚ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਣ ਦੀ ਵੀ ਯੋਜਨਾ ਬਣਾ ਰਹੀ ਹੈ।