''ਸਹਾਰਾ ਗਰੁੱਪ ਦੇ ਨਿਵੇਸ਼ਕਾਂ ਨੂੰ ਹੁਣ ਤੱਕ 6,841.86 ਕਰੋੜ ਰੁਪਏ ਵਾਪਸ ਕੀਤੇ ਗਏ''
Wednesday, Dec 03, 2025 - 12:16 PM (IST)
ਨਵੀਂ ਦਿੱਲੀ (ਭਾਸ਼ਾ) - ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਾਰਾ ਗਰੁੱਪ ਅਾਫ ਕੋਅਾਪ੍ਰੇਟਿਵ ਸੁਸਾਇਟੀਜ਼ ਦੇ 35.44 ਲੱਖ ਨਿਵੇਸ਼ਕਾਂ ਨੂੰ ਹੁਣ ਤਕ 6,841.86 ਕਰੋੜ ਰੁਪਏ ਵਾਪਸ ਕੀਤੇ ਗਏ ਹਨ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold Price, ਰਿਕਾਰਡ ਉੱਚ ਪੱਧਰ ਤੋਂ ਇੰਨਾ ਸਸਤਾ ਹੋ ਗਿਆ ਸੋਨਾ
ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਸ਼ਾਹ ਨੇ ਕਿਹਾ ਕਿ ਸਹਾਰਾ ਰਿਫੰਡ ਐਂਡ ਰੀ-ਸਬਮਿਸ਼ਨ ਪੋਰਟਲ ਰਾਹੀਂ ਅਰਜ਼ੀਆਂ ਜਮ੍ਹਾ ਕਰਵਾਉਣ ਵਾਲੇ 1.41 ਕਰੋੜ ਜਮ੍ਹਾਕਰਤਾਵਾਂ ’ਚੋਂ 35.44 ਲੱਖ ਜਮ੍ਹਾਕਰਤਾਵਾਂ ਨੂੰ ਰਿਫੰਡ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਏ ਹਨ ਕਈ ਅਹਿਮ ਨਿਯਮ, ਜਾਣੋ ਇਸ ਬਦਲਾਅ ਨਾਲ ਕੀ ਹੋਵੇਗਾ ਫ਼ਾਇਦਾ ਤੇ ਕੀ ਨੁਕਸਾਨ
ਇਸ ਵੇਲੇ ਸਹਾਰਾ ਗਰੁੱਪ ਅਾਫ ਕੋਅਾਪ੍ਰੇਟਿਵ ਸੁਸਾਇਟੀਜ਼ ਦੇ ਹਰੇਕ ਅਸਲ ਜਮ੍ਹਾਕਰਤਾ ਨੂੰ ਉਨ੍ਹਾਂ ਦੇ ਆਧਾਰ ਨਾਲ ਜੁੜੇ ਬੈਂਕ ਖਾਤੇ ਰਾਹੀਂ ਪ੍ਰਮਾਣਿਤ ਦਾਅਵੇ ਦੇ ਆਧਾਰ ’ਤੇ 50,000 ਰੁਪਏ ਤੱਕ ਦਾ ਭੁਗਤਾਨ ਕੀਤਾ ਜਾਂਦਾ ਹੈ। ਮੰਤਰਾਲਾ ਅਸਲ ਜਮ੍ਹਾਕਰਤਾਵਾਂ ਨੂੰ ਭੁਗਤਾਨ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਸੁਪਰੀਮ ਕੋਰਟ ਨੇ ਸਹਾਰਾ ਗਰੁੱਪ ਅਾਫ ਕੋਅਾਪ੍ਰੇਟਿਵ ਸੁਸਾਇਟੀਜ਼ ਦੇ ਅਸਲ ਜਮ੍ਹਾਕਰਤਾਵਾਂ ਨੂੰ ਭੁਗਤਾਨ ਦੀ ਆਖਰੀ ਮਿਤੀ 31 ਦਸੰਬਰ, 2026 ਤੱਕ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : Credit Card ਯੂਜ਼ਰਸ ਲਈ ਵੱਡੀ ਖ਼ਬਰ, RBI ਨੇ ਬੇਕਾਬੂ ਖਰਚਿਆਂ 'ਤੇ ਲਗਾਮ ਕੱਸਣ ਲਈ ਲਿਆ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
