‘SEBI ਨੇ ਲਾਂਚ ਕੀਤਾ PARRVA ਪਲੇਟਫਾਰਮ, ਐਕਸਪਰਟਸ ਦੇ ਰਿਟਰਨ ਦੇ ਦਾਅਵਿਆਂ ਨੂੰ ਆਸਾਨੀ ਨਾਲ ਕਰ ਸਕਾਂਗੇ ਵੈਰੀਫਾਈ’
Tuesday, Dec 09, 2025 - 12:31 PM (IST)
ਨਵੀਂ ਦਿੱਲੀ (ਅਨਸ) - ਸੇਬੀ ਨੇ ਪਾਸਟ ਰਿਸਕ ਐਂਡ ਰਿਟਰਨ ਵੈਰੀਫਿਕੇਸ਼ਨ ਏਜੰਸੀ (ਪੀ. ਏ. ਆਰ. ਆਰ. ਵੀ. ਏ.) ਨੂੰ ਲਾਂਚ ਕੀਤਾ ਗਿਆ ਹੈ। ਇਸ ਨਾਲ ਭਾਰਤ ’ਚ ਨਿਵੇਸ਼ਕ ਐਕਸਪਰਟਸ ਦੇ ਪਿਛਲੇ ਰਿਟਰਨ ਦੇ ਦਾਅਵਿਆਂ ਨੂੰ ਆਸਾਨੀ ਨਾਲ ਵੈਰੀਫਾਈ ਕਰ ਸਕਣਗੇ। ਇਹ ਗਲੋਬਲ ਫਾਈਨਾਂਸ਼ੀਅਲ ਵਰਲਡ ਆਪਣੀ ਕਿਸਮ ਦਾ ਪਹਿਲਾ ਪ੍ਰਯੋਗ ਹੈ। ਇਸ ਨਾਲ ਬਾਜ਼ਾਰ ’ਚ ਪਾਰਦਰਸ਼ਿਤਾ ਵਧੇਗੀ। ਇਹ ਬਿਆਨ ਸੋਮਵਾਰ ਨੂੰ ਤੁਹਿਨ ਕਾਂਤ ਪਾਂਡੇ ਵੱਲੋਂ ਦਿੱਤਾ ਗਿਆ।
ਇਹ ਵੀ ਪੜ੍ਹੋ : ਪੁਰਾਣੇ ਨਿਯਮਾਂ ਕਾਰਨ NRI ਪਰੇਸ਼ਾਨ : Gold ਹੋ ਗਿਆ 5 ਗੁਣਾ ਮਹਿੰਗਾ, ਡਿਊਟੀ-ਮੁਕਤ ਸੀਮਾ ਅਜੇ ਵੀ 2016 ਵਾਲੀ!
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਸਕਿਓਰਿਟੀ ਐਂਡ ਐਕਸਚੇਂਜ ਬੋਰਡ (ਸੇਬੀ) ਦੇ ਚੇਅਰਮੈਨ ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਨਿਵੇਸ਼ਕ ਜਾਣਨਾ ਚਾਹੁੰਦੇ ਹਨ ਕਿ ਬ੍ਰੋਕਰਸ, ਐਲਗੋ-ਟ੍ਰੇਡਰਸ, ਰਿਸਰਚ ਐਨਾਲਿਸਟ ਅਤੇ ਇਨਵੈਸਟਰ ਐਡਵਾਈਜ਼ਰਸ ਦਾ ਪਿਛਲਾ ਰਿਕਾਰਡ ਕੀ ਹੈ। ਇਸ ਲਈ ਇਕ ਅਜਿਹੀ ਸੁਤੰਤਰ ਏਜੰਸੀ ਦੀ ਲੋੜ ਹੈ, ਜੋ ਇਸ ਨੂੰ ਵੈਰੀਫਾਈ ਕਰ ਸਕੇ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ-ਜਿਵੇਂ ਇਹ ਸਿਸਟਮ ਵਿਕਸਤ ਹੋਵੇਗਾ, ਇਸ ਨਾਲ ਨਿਵੇਸ਼ਕਾਂ ਨੂੰ ਲਾਭ ਹੋਵੇਗਾ। ਪਾਂਡੇ ਮੁਤਾਬਕ ਇਹ ਸਿਸਟਮ ਸ਼ੁਰੂ ’ਚ ਸਵੈ-ਇੱਛੁਕ ਹੋਵੇਗਾ ਅਤੇ ਜੋ ਲੋਕ ਪੀ. ਏ. ਆਰ. ਆਰ. ਵੀ. ਏ. ਵਿਚ ਨਹੀਂ ਆਉਣਗੇ, ਉਹ ਜਨਤਕ ਤੌਰ ’ਤੇ ਕਦੇ ਆਪਣੀ ਪਿਛਲੀ ਰਿਟਰਨ ਦਾ ਖੁਲਾਸਾ ਨਹੀਂ ਸਕਣਗੇ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਭਾਰਤੀ ਸ਼ੇਅਰ ਬਾਜ਼ਾਰ ’ਚ ਆਵੇਗੀ ਪਾਰਦਸ਼ਿਤਾ
ਲਾਂਚ ’ਚ ਸੇਬੀ ਚੇਅਰਮੈਨ ਨੇ ਕਿਹਾ ਕਿ ਪੀ. ਏ. ਆਰ. ਆਰ. ਵੀ. ਏ. ਗੈਰ-ਪ੍ਰਮਾਣਿਤ ਅਤੇ ਗੁੰਮਰਾਹਕੁੰਨ ਰਿਟਰਨ ਦਾਅਵਿਆਂ ਦੀਆਂ ਸਮੱਸਿਆਵਾਂ ਨੂੰ ਪ੍ਰਤੱਖ ਤੌਰ ’ਤੇ ਹੱਲ ਕਰਦਾ ਹੈ। ਇਹ ਇਕ ਕਾਫ਼ੀ ਜ਼ਰੂਰੀ ਕਦਮ ਹੈ। ਇਸ ਨਾਲ ਭਾਰਤੀ ਸ਼ੇਅਰ ਬਾਜ਼ਾਰ ’ਚ ਪਾਰਦਰਸ਼ਿਤਾ ’ਚ ਵਾਧਾ ਹੋਵੇਗਾ। ਸੇਬੀ ਵੱਲੋਂ ਇਸਨੂੰ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਅਤੇ ਕੇਅਰਏਜ ਰੇਟਿੰਗਸ ਨਾਲ ਸਾਂਝੇਦਾਰੀ ’ਚ ਲਾਂਚ ਕੀਤਾ ਗਿਆ ਹੈ। ਇਸਦੇ ਰਾਹੀਂ ਇਨਵੈਸਟਮੈਂਟ ਐਡਵਾਈਜ਼ਰ (ਆਈ. ਏ.), ਰਿਸਰਚ ਐਨਾਲਿਸਟ (ਆਰ. ਏ.) ਅਤੇ ਹੋਰ ਸੇਬੀ ਰਜਿਸਟਰਡ ਸੰਸਥਾਵਾਂ ਦੇ ਪਿਛਲੇ ਰਿਟਰਨ ਦੇ ਦਾਅਵਿਆਂ ਨੂੰ ਵੈਰੀਫਾਈ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
