ਅਗਲੇ ਵਿੱਤੀ ਸਾਲ ਲਈ ਆਸਵੰਦ ਹੈ ਨਾਸਕਾਮ

Monday, Sep 25, 2017 - 03:08 PM (IST)

ਅਗਲੇ ਵਿੱਤੀ ਸਾਲ ਲਈ ਆਸਵੰਦ ਹੈ ਨਾਸਕਾਮ

ਨਵੀਂ ਦਿੱਲੀ—ਆਈ. ਟੀ. ਉਦਯੋਗਾਂ ਦਾ ਸੰਗਠਨ ਨਾਸਕਾਮ ਅਗਲੇ ਵਿੱਤੀ ਸਾਲ ਲਈ ਆਸਵੰਦ ਹੈ। ਨਾਸਕਾਮ ਨੂੰ ਆਸ ਹੈ ਕਿ ਵਿੱਤੀ ਖੇਤਰ ਦੇ ਤਕਨੀਕੀ ਖਰਚ 'ਚ ਵਾਧਾ ਅਤੇ ਅਮਰੀਕੀ ਗਾਹਕਾਂ ਦੀ ਮੰਗ ਵਧਣ ਨਾਲ 150 ਅਰਬ ਡਾਲਰ ਦਾ ਭਾਰਤੀ ਆਈ. ਟੀ. ਉਦਯੋਗ 2018-19 'ਚ ਮਜ਼ਬੂਤ ਪ੍ਰਦਰਸ਼ਨ ਕਰੇਗਾ। ਨਾਸਕਾਮ ਦੇ ਪ੍ਰਧਾਨ ਆਰ. ਚੰਦਰਸ਼ੇਖਰ ਨੇ ਕਿਹਾ ਕਿ ਅਗਲੇ ਸਾਲ ਨੂੰ ਲੈ ਕੇ ਹਾਂ-ਪੱਖੀ ਰਹਿਣ ਦਾ ਕਾਰਨ ਹੈ। ਅਸੀਂ ਹਾਲਾਤ 'ਚ ਸੁਧਾਰ ਦੇਖ ਰਹੇ ਹਾਂ। ਹਾਂ-ਪੱਖੀ ਸੰਕੇਤਕਾਂ ਦੇ ਬਾਰੇ 'ਚ ਚੰਦਰਸ਼ੇਖਰ ਨੇ ਕਿਹਾ ਕਿ ਵਿੱਤੀ ਖੇਤਰ ਦਾ ਤਕਨੀਕੀ 'ਚ ਨਿਵੇਸ਼ ਵਧਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅਮਰੀਕਾ ਤੋਂ ਵੀ ਮੰਗ ਵਧੇਗੀ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਭਾਰਤੀ ਕੰਪਨੀਆਂ ਨੂੰ ਵੀ ਨਵੇਂ ਸਿਰੇ ਤੋਂ ਰਣਨੀਤੀ ਬਣਾਉਣੀ ਪਏਗੀ। ਚੰਦਰਸ਼ੇਖਰ ਨੇ ਕਿਹਾ ਕਿ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਨਵੀਂਆਂ ਡਿਜ਼ੀਟਲ ਤਕਨੀਕਾਂ ਦੀ ਸਿਖਲਾਈ ਦੇ ਰਹੀ ਹੈ ਜਿਸ ਨਾਲ ਉਹ ਵਾਧੇ ਨੂੰ ਅੱਗੇ ਵਧਾ ਸਕਣ।
ਚੰਦਰਸ਼ੇਖਰ ਨੇ ਕਿਹਾ ਕਿ ਇਹ ਸਭ ਕੁਝ ਅਗਲੇ ਮਹੀਨੇ 'ਚ ਰੂਪ ਲਵੇਗੀ। ਇਸ ਨਾਲ 2019 'ਚ ਜ਼ਿਆਦਾ ਹਾਂ-ਪੱਖੀ ਨਤੀਜੇ ਦੇਖਣ ਨੂੰ ਮਿਲਣਗੇ। ਉਨ੍ਹਾਂ ਭਰੋਸਾ ਜਤਾਇਆ ਕਿ ਉਦਯੋਗ ਇਸ ਸਾਲ ਦੇ ਵਾਧੇ ਦੇ ਟੀਚੇ ਨੂੰ ਪਾ ਲਵੇਗਾ।


Related News