ਕੇਨਰਾ ਬੈਂਕ ਨੇ 40 ਕਰੋੜ ਡਾਲਰ ਜੁਟਾਉਣ ਲਈ ਲੰਡਨ ਬ੍ਰਾਂਚ ਤੋਂ ਜਾਰੀ ਕੀਤਾ ਬਾਂਡ

Friday, Mar 22, 2019 - 05:00 PM (IST)

ਕੇਨਰਾ ਬੈਂਕ ਨੇ 40 ਕਰੋੜ ਡਾਲਰ ਜੁਟਾਉਣ ਲਈ ਲੰਡਨ ਬ੍ਰਾਂਚ ਤੋਂ ਜਾਰੀ ਕੀਤਾ ਬਾਂਡ

ਨਵੀਂ ਦਿੱਲੀ—ਜਨਤਕ ਖੇਤਰ ਦੇ ਕੇਨਰਾ ਬੈਂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ 40 ਕਰੋੜ ਡਾਲਰ (ਕਰੀਬ 2,750 ਕਰੋੜ ਰੁਪਏ) ਜੁਟਾਉਣ ਦੇ ਲਈ ਆਪਣੇ ਲੰਡਨ ਬ੍ਰਾਂਡ ਦੇ ਮਾਧਿਅਮ ਨਾਲ ਬਾਂਡ ਜਾਰੀ ਕੀਤਾ ਹੈ। ਕੇਨਰਾ ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਬੈਂਕ ਨੇ ਆਪਣੀ ਲੰਡਨ ਬ੍ਰਾਂਚ ਤੋਂ 21 ਮਾਰਚ ਨੂੰ 5 ਸਾਲ ਦਾ ਬਾਂਡ ਜਾਰੀ ਕੀਤਾ ਹੈ। ਪੰਜ ਸਾਲ ਦੇ ਲਈ ਜਾਰੀ ਇਹ ਬਾਂਡ 40 ਕਰੋੜ ਡਾਲਰ ਜੁਟਾਉਣ ਦੇ ਲਈ ਹੈ। ਬੈਂਕ ਨੇ ਮੱਧ ਸਮੇਂ ਨੋਟ ਪ੍ਰੋਗਰਾਮ ਦੇ ਤਹਿਤ ਇਹ ਬਾਂਡ ਜਾਰੀ ਕੀਤਾ ਹੈ। ਇਹ ਬਾਂਡ 28 ਮਾਰਚ 2024 ਨੂੰ ਪਰਿਪੱਕ ਹੋਣਗੇ। ਇਸ 'ਤੇ ਵਿਆਜ ਦੀ ਦਰ ਪੰਜ ਸਾਲ ਦੇ ਅਮਰੀਕੀ ਟ੍ਰੇਜਰੀ 'ਤੇ ਮਿਲਣ ਵਾਲਾ ਵਿਆਜ ਜਮ੍ਹਾ 1.70 ਫੀਸਦੀ ਹੋਵੇਗੀ। ਭਾਵ ਇਹ 3,875 ਫੀਸਦੀ ਬੈਠੇਗੀ। ਵਿਆਜ ਦਾ ਭੁਗਤਾਨ ਛਿਮਾਹੀ ਆਧਾਰ 'ਤੇ ਕੀਤਾ ਜਾਵੇਗਾ। ਇਸ ਦੇ ਰਾਹੀਂ ਜੁਟਾਈ ਗਈ ਰਾਸ਼ੀ ਬੈਂਕ ਦੀਆਂ ਵਿਦੇਸ਼ੀ ਬ੍ਰਾਂਚਾਂ ਵਲੋਂ ਲੰਬੇ ਸਮੇਂ ਸੰਪਤੀ ਦੀ ਵਰਤੋਂ 'ਚ ਲਗਾਈ ਜਾਵੇਗੀ। ਬਾਂਡ ਸਿੰਗਾਪੁਰ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੋਵੇਗਾ।


author

Aarti dhillon

Content Editor

Related News