ਵੱਡੀ ਖ਼ੁਸ਼ਖ਼ਬਰੀ! ਇਸ ਸਰਕਾਰੀ ਬੈਂਕ ਨੇ ਐੱਫ. ਡੀ. ਦਰਾਂ ''ਚ ਕੀਤਾ ਇੰਨਾ ਵਾਧਾ

Thursday, Dec 03, 2020 - 09:38 PM (IST)

ਵੱਡੀ ਖ਼ੁਸ਼ਖ਼ਬਰੀ! ਇਸ ਸਰਕਾਰੀ ਬੈਂਕ ਨੇ ਐੱਫ. ਡੀ. ਦਰਾਂ ''ਚ ਕੀਤਾ ਇੰਨਾ ਵਾਧਾ

ਨਵੀਂ ਦਿੱਲੀ— ਬੈਂਕਾਂ ਦੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ 'ਚ ਹੋ ਰਹੀ ਕਟੌਤੀ ਵਿਚਕਾਰ ਕੇਨਰਾ ਬੈਂਕ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਬੈਂਕ ਨੇ ਕਿਹਾ ਕਿ ਉਸ ਨੇ 2 ਸਾਲਾਂ ਤੋਂ 10 ਸਾਲਾਂ ਤੱਕ ਦੇ ਰਿਟੇਲ ਟਰਮ ਡਿਪਾਜ਼ਿਟ ਯਾਨੀ ਐੱਫ. ਡੀ. 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਕੇਨਰਾ ਬੈਂਕ ਨੇ ਐੱਫ. ਡੀ. 'ਤੇ ਵਿਆਜ ਦਰਾਂ 'ਚ 0.2 ਫ਼ੀਸਦੀ ਦਾ ਵਾਧਾ ਕੀਤਾ ਹੈ।

ਹੁਣ ਦੋ ਸਾਲਾਂ ਤੋਂ ਤਿੰਨ ਸਾਲ ਵਿਚਕਾਰ ਦੀ ਐੱਫ. ਡੀ. 'ਤੇ 5.40 ਫ਼ੀਸਦੀ ਵਿਆਜ ਦਿੱਤਾ ਜਾ ਰਿਹਾ ਹੈ, ਜੋ ਪਹਿਲਾਂ 5.20 ਫ਼ੀਸਦੀ ਸੀ। ਇਸੇ ਤਰ੍ਹਾਂ 3 ਸਾਲਾਂ ਤੋਂ 10 ਸਾਲਾਂ ਤੱਕ ਦੀ ਐੱਫ. ਡੀ. 'ਤੇ ਖ਼ਾਤਾਧਾਰਕ ਹੁਣ 5.50 ਫ਼ੀਸਦੀ ਵਿਆਜ ਦਰ 'ਤੇ ਨਵੀਂ ਐੱਫ. ਡੀ. ਕਰਾ ਸਕਦੇ ਹਨ।

ਇਹ ਵੀ ਪੜ੍ਹੋ- HDFC ਬੈਂਕ ਦੇ ਨਵੇਂ ਕ੍ਰੈਡਿਟ ਲਈ ਕਰਨਾ ਪੈ ਸਕਦਾ ਹੈ ਇੰਨਾ ਲੰਮਾ ਇੰਤਜ਼ਾਰ

ਬੈਂਕ ਵੱਲੋਂ 2 ਸਾਲਾਂ ਤੋਂ 3 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਸੀਨੀਅਰ ਸਿਟੀਜ਼ਨਸ ਨੂੰ 5.90 ਫ਼ੀਸਦੀ ਦੀ ਵਿਆਜ ਦਰ ਪੇਸ਼ ਕੀਤੀ ਜਾ ਰਹੀ ਹੈ ਅਤੇ 3 ਸਾਲਾਂ ਤੋਂ 10 ਸਾਲਾਂ ਵਾਲੀ ਐੱਫ. ਡੀ. 'ਤੇ ਵਿਆਜ ਦਰ ਵਧਾ ਕੇ 6 ਫ਼ੀਸਦੀ ਕਰ ਦਿੱਤੀ ਗਈ ਹੈ। ਕੇਨਰਾ ਬੈਂਕ ਨੇ ਬਿਆਨ 'ਚ ਕਿਹਾ ਕਿ ਵਿਆਜ ਦਰਾਂ 'ਚ ਤਬਦੀਲੀ ਤੋਂ ਬਾਅਦ ਦੋ ਤੋਂ ਦਸ ਸਾਲ ਦੀ ਐੱਫ. ਡੀ. 'ਤੇ ਸਰਕਾਰੀ ਖੇਤਰ ਦੇ ਬੈਂਕਾਂ 'ਚ ਕੇਨਰਾ ਬੈਂਕ ਹੁਣ ਸਭ ਤੋਂ ਜ਼ਿਆਦਾ ਵਿਆਜ ਦੇ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੇਨਰਾ ਬੈਂਕ ਦੇ ਇਸ ਕਦਮ ਪਿੱਛੋਂ ਹੋਰ ਬੈਂਕ ਵੀ ਇਹ ਕਦਮ ਉਠਾ ਸਕਦੇ ਹਨ, ਜਿਸ ਨਾਲ ਖ਼ਾਤਾਧਾਰਕਾਂ ਦੇ ਚਿਹਰੇ 'ਤੇ ਰੌਣਕ ਆ ਸਕਦੀ ਹੈ।

PunjabKesari

ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਕੀਮਤਾਂ 'ਚ ਹੁਣ ਤੱਕ ਵੱਡਾ ਵਾਧਾ, ਪੰਜਾਬ 'ਚ ਇੰਨੇ ਤੋਂ ਹੋਏ ਪਾਰ

ਗੌਰਤਲਬ ਹੈ ਕਿ ਜ਼ਿਆਦਾਤਰ ਲੋਕ ਐੱਫ. ਡੀ. ਨੂੰ ਸੁਰੱਖਿਅਤ ਦੇ ਨਿਵੇਸ਼ ਦੇ ਤੌਰ 'ਤੇ ਪਹਿਲ ਦਿੰਦੇ ਹਨ। ਇਸ ਲਈ ਵਿਆਜ ਕਮਾਉਣ ਦਾ ਇਹ ਸਭ ਤੋਂ ਪ੍ਰਸਿੱਧ ਜ਼ਰੀਆ ਹੈ ਪਰ ਹਾਲ ਹੀ 'ਚ ਬੈਂਕਾਂ ਨੇ ਐੱਫ. ਡੀ. ਦਰਾਂ 'ਚ ਵੱਡੀ ਕਟੌਤੀ ਕੀਤੀ ਹੈ। ਬੈਂਕਾਂ 'ਚ ਨਕਦੀ ਤਰਲਤਾ ਜ਼ਿਆਦਾ ਹੋਣ ਕਾਰਨ ਅਤੇ ਰਿਜ਼ਰਵ ਬੈਂਕ ਵੱਲੋਂ ਕਰਜ਼ ਦਰਾਂ 'ਚ ਕੀਤੀ ਗਈ ਕਮੀ ਦੇ ਮੱਦੇਨਜ਼ਰ ਐੱਫ. ਡੀ. ਦਰਾਂ 'ਚ ਕਮੀ ਹੋਈ ਹੈ।

ਇਹ ਵੀ ਪੜ੍ਹੋ- HDFC ਬੈਂਕ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, RBI ਨੇ ਲਾਈ ਇਹ ਰੋਕ


author

Sanjeev

Content Editor

Related News