ਕੈਨਰਾ ਬੈਂਕ ਧੋਖਾਧੜੀ : ਯੁਨੀਟੇਕ ਦੇ MD ਅਤੇ ਪਰਿਵਾਰ ਵਿਰੁੱਧ ਮਾਮਲਾ ਦਰਜ
Monday, Dec 07, 2020 - 05:42 PM (IST)
ਮੁੰਬਈ — ਕੇਂਦਰੀ ਜਾਂਚ ਬਿਉਰੋ (ਸੀਬੀਆਈ) ਨੇ ਕੇਨਰਾ ਬੈਂਕ ਵਿਚ 198 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਯੂਨਿਟੈਕ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਸੰਜੇ ਚੰਦਰਾ, ਉਸ ਦੇ ਪਿਤਾ ਰਮੇਸ਼ ਅਤੇ ਭਰਾ ਅਜੈ ਵਿਰੁੱਧ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀ.ਬੀ.ਆਈ. ਨੇ ਚੰਦਰਾ ਖਿਲਾਫ ਨਵਾਂ ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮ ਦੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ।
ਸੰਜੇ ਚੰਦਰਾ ਨੂੰ ਮਿਲੀ ਜ਼ਮਾਨਤ
ਸੰਜੇ ਚੰਦਰ ਨੂੰ 43 ਮਹੀਨਿਆਂ ਬਾਅਦ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਤੋਂ ਅੰਤਰਿਮ ਜ਼ਮਾਨਤ 'ਤੇ ਰਿਹਾ ਕੀਤਾ ਗਿਆ ਸੀ। ਉਸਨੂੰ ਦਿੱਲੀ ਦੀ ਇੱਕ ਅਦਾਲਤ ਨੇ ਡਾਕਟਰੀ ਆਧਾਰ ਉੱਤੇ ਜ਼ਮਾਨਤ ਦੇ ਦਿੱਤੀ ਸੀ। ਦਿੱਲੀ ਪੁਲਸ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਮੇਤ ਕਈ ਏਜੰਸੀਆਂ ਕੰਪਨੀ ਖਿਲਾਫ ਜਾਂਚ ਕਰ ਰਹੀਆਂ ਹਨ। 2 ਜੀ ਸਪੈਕਟ੍ਰਮ ਘੁਟਾਲੇ ਵਿਚ ਵੀ ਚੰਦਰ ਦਾ ਨਾਮ ਸਾਹਮਣੇ ਆਇਆ ਸੀ ਪਰ ਹੇਠਲੀ ਅਦਾਲਤ ਨੇ ਉਸਨੂੰ ਬਰੀ ਕਰ ਦਿੱਤਾ ਸੀ।
ਇਹ ਵੀ ਪਡ਼੍ਹੋ : ਭਾਰਤ ਬੰਦ: ਜਾਣੋ 8 ਦਸੰਬਰ ਨੂੰ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ
ਜਾਣੋ ਕੀ ਹੈ ਪੂਰਾ ਮਾਮਲਾ
ਦੋਸ਼ ਹੈ ਕਿ ਚੰਦਰਾ ਦੀ ਨਿੱਜੀ ਅਤੇ ਕਾਰਪੋਰੇਟ ਗਾਰੰਟੀ ਦੇ ਆਧਾਰ 'ਤੇ ਹੀ ਯੂਨੀਟੈਕ ਕੰਪਨੀ ਨੇ ਕੈਨਰਾ ਬੈਂਕ ਤੋਂ ਕਰਜ਼ਾ ਹਾਸਲ ਕੀਤਾ, ਪਰ ਬਾਅਦ ਵਿਚ ਰਿਅਲ ਅਸਟੇਟ ਬਾਜ਼ਾਰ 'ਚ ਮੰਦੀ ਦੇ ਕਾਰਨ ਕੰਪਨੀ ਨੇ ਡਿਫਾਲਟ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਇਹ ਵੀ ਦੋਸ਼ ਹੈ ਕਿ 29,800 ਮਕਾਨ ਖੀਰਦਾਰਾਂ ਕੋਲੋਂ ਇਕੱਠੀ ਕੀਤੀ ਰਕਮ ਵਿਚੋਂ 5063.05 ਕਰੋੜ ਰੁਪਏ ਦਾ ਇਸਤੇਮਾਲ ਕੰਪਨੀ ਨੇ ਨਿਰਮਾਣ ਕੰਪਨੀਆਂ ਵਿਚ ਨਹੀਂ ਕੀਤਾ। ਇਸ ਤਰੀਕੇ ਨਾਲ 6 ਵਿੱਤੀ ਸੰਸਥਾਵਾਂ ਤੋਂ ਹਾਸਲ ਕਰੀਬ 1806 ਕਰੋੜ ਰੁਪਏ ਦੀ ਰਕਮ ਵਿਚੋਂ ਵੀ ਕੰਪਨੀ ਨੇ 763 ਰੁਪਏ ਦਾ ਇਸਤੇਮਾਲ ਕੰਪਨੀ ਨੇ ਪ੍ਰੋਜੈਕਟ ਲਈ ਨਹੀਂ ਕੀਤਾ। ਆਡਿਟ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕੰਪਨੀ ਨੇ 2007 ਤੋਂ 2010 ਵਿਚਕਾਰ ਟੈਕਸ ਹੈਵਨ ਕਹਾਉਣ ਵਾਲੇ ਦੇਸ਼ ਸਾਇਪ੍ਰਸ ਤੋਂ 1,745 ਕਰੋੜ ਰੁਪਏ ਦਾ ਨਿਵੇਸ਼ ਕੀਤਾ।
ਇਹ ਵੀ ਪਡ਼੍ਹੋ : ਅੰਦੋਲਨ 'ਚ ਦਿੱਲੀ ਪਹੁੰਚੇ ਤਾਮਿਲਨਾਡੂ ਦੇ ਕਿਸਾਨ, ਕਿਹਾ '300 ਕਿਸਾਨਾਂ ਦੀਆਂ ਰੇਲ ਟਿਕਟਾਂ ਕੀਤੀਆਂ ਰੱਦ'
ਨੋਟ - ਕੈਨਰਾ ਬੈਂਕ ਧੋਖਾਧੜੀ ਮਾਮਲੇ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।