ਕੇਨਰਾ ਬੈਂਕ ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, EMI 'ਚ ਹੋਣ ਜਾ ਰਹੀ ਹੈ ਕਮੀ
Monday, Jul 06, 2020 - 09:38 PM (IST)
ਮੁੰਬਈ— ਕੇਨਰਾ ਬੈਂਕ ਅਤੇ ਮਹਾਰਾਸ਼ਟਰ ਬੈਂਕ ਨੇ ਐੱਮ. ਸੀ. ਐੱਲ. ਆਰ. ਆਧਾਰਿਤ ਕਰਜ਼ ਦਰਾਂ 'ਚ ਕਮੀ ਕਰ ਦਿੱਤੀ ਹੈ, ਜੋ 7 ਜੁਲਾਈ ਤੋਂ ਲਾਗੂ ਹੋ ਜਾਵੇਗੀ।
ਇਸ ਨਾਲ ਐੱਮ. ਸੀ. ਐੱਲ. ਆਰ. ਲਿੰਕਡ ਕਰਜ਼ ਦੀ ਈ. ਐੱਮ. ਆਈ. 'ਚ ਕਮੀ ਹੋਣ ਜਾ ਰਹੀ ਹੈ, ਨਾਲ ਹੀ ਨਵਾਂ ਕਰਜ਼ ਲੈਣਾ ਵੀ ਸਸਤਾ ਹੋਵੇਗਾ।
ਹਾਲਾਂਕਿ, ਕਰਜ਼ ਦਰਾਂ ਘਟਣ ਦੇ ਨਾਲ ਹੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਵੀ ਕਮੀ ਹੋਣ ਦਾ ਖਦਸ਼ਾ ਹੈ ਕਿਉਂਕਿ ਬੈਂਕ ਇਸ ਕਟੌਤੀ ਮਗਰੋਂ ਹੁਣ ਤੱਕ ਐੱਫ. ਡੀ. ਦਰਾਂ 'ਚ ਵੀ ਕਮੀ ਕਰਦੇ ਆ ਰਹੇ ਹਨ। ਕੇਨਰਾ ਬੈਂਕ ਨੇ ਇਕ ਸਾਲ ਵਾਲੀ ਐੱਮ. ਸੀ. ਐੱਲ. ਆਰ. ਦਰ 7.65 ਫੀਸਦੀ ਤੋਂ ਘਟਾ ਕੇ 7.65 ਫੀਸਦੀ ਕਰ ਦਿੱਤੀ ਹੈ। ਬੈਂਕ ਨੇ ਤਿੰਨ ਮਹੀਨੇ ਵਾਲੇ ਐੱਮ. ਸੀ. ਐੱਲ. ਆਰ. ਨੂੰ ਵੀ 7.45 ਫੀਸਦੀ ਕਰ ਦਿੱਤਾ ਹੈ, ਜੋ ਪਹਿਲਾਂ 7.55 ਸੀ।
ਉੱਥੇ ਹੀ, ਮਹਾਰਾਸ਼ਟਰ ਬੈਂਕ ਨੇ ਇਕ ਸਾਲ ਵਾਲੀ ਐੱਮ. ਸੀ. ਐੱਲ. ਆਰ. ਦਰ 'ਚ 0.20 ਫੀਸਦੀ ਦੀ ਕਟੌਤੀ ਕੀਤੀ ਹੈ, ਜਿਸ ਨਾਲ ਇਹ 7.50 ਫੀਸਦੀ ਰਹਿ ਗਈ ਹੈ। ਬੈਂਕ ਨੇ ਕਿਹਾ ਕਿ ਐੱਮ. ਸੀ. ਐੱਲ. ਆਰ. 'ਚ ਕਮੀ ਦਾ ਸਾਡਾ ਉਦੇਸ਼ ਆਰਥਿਕ ਵਿਕਾਸ ਅਤੇ ਉਦਯੋਗਿਕ ਵਿਕਾਸ ਨੂੰ ਸਮਰਥਨ ਦੇਣਾ ਹੈ।