DM ਡੇਵਿਡ ਮਾਰੀਸਨ ਨੇ ਭਾਰਤ ਦੇ ਵਿਦੇਸ਼ ਮੰਤਰੀ ਨਾਲ ਕੀਤੀ ਗੱਲ, ਸਿੱਧੀ ਉਡਾਣ ਸਣੇ ਕਈ ਮੁੱਦਿਆਂ 'ਤੇ ਹੋਈ ਚਰਚਾ
Thursday, Nov 03, 2022 - 10:37 AM (IST)
ਬਿਜਨੈੱਸ ਡੈਸਕ—ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਡੇਵਿਡ ਮਾਰੀਸਨ ਨੇ ਬੁੱਧਵਾਰ ਨੂੰ ਆਪਣੇ ਭਾਰਤੀ ਸਮਰੱਥ ਸੌਰਭ ਕੁਮਾਰ ਨਾਲ ਗੱਲਬਾਤ ਕੀਤੀ। ਡੀ.ਐੱਮ ਮਾਰੀਸਨ ਨੇ ਕੈਨੇਡਾ ਅਤੇ ਭਾਰਤ ਦੇ ਵਿਚਾਲੇ ਕਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਨਾਲ-ਨਾਲ ਵਪਾਰਕ ਵਾਰਤਾ ਵਿੱਚ ਵਿਕਾਸ ਸਮੇਤ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ।
ਇਸ ਦੇ ਨਾਲ ਹੀ ਉਪ ਮੰਤਰੀ ਮਾਰੀਸਨ ਨੇ ਕੈਨੇਡਾ ਦੀ ਇੰਡੋ-ਪੈਸੀਫਿਕ ਰਣਨੀਤੀ 'ਤੇ ਵੀ ਗੱਲਬਾਤ ਕੀਤੀ ਜੋ ਆਉਣ ਵਾਲੇ ਕਈ ਸਾਲਾਂ ਦੇ ਲਈ ਕੈਨੇਡਾ ਅਤੇ ਭਾਰਤ ਵਿਚਾਲੇ ਹੋਰ ਵੀ ਜ਼ਿਆਦਾ ਸਹਿਯੋਗ ਲਈ ਇਕ ਹੋਰ ਮਹੱਤਵਪੂਰਨ ਕੰਮ ਕਰੇਗਾ। ਉਨ੍ਹਾਂ ਨੇ ਦੁਹਰਾਇਆ ਕਿ ਕੈਨੇਡਾ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ ਅਤੇ ਗੈਰ ਰਸਮੀ ਜਨਮਤ ਸੰਗ੍ਰਹਿ ਨੂੰ ਮਾਨਤਾ ਜਾਂ ਸਮਰਥਨ ਨਹੀਂ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਵਿੱਚ ਲੋਕ ਇਕੱਠੇ ਹੋਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਆਜ਼ਾਦ ਹਨ, ਜਦੋਂ ਤੱਕ ਕਿ ਉਹ ਸ਼ਾਂਤੀਪੂਰਵਕ ਅਤੇ ਕਾਨੂੰਨੀ ਰੂਪ ਨਾਲ ਅਜਿਹਾ ਕਰਦੇ ਹਨ।