ਸਰਕਾਰ ਨੇ ਜਾਅਲੀ ਹੈਲਮੇਟ, ਪ੍ਰੈਸ਼ਰ ਕੁੱਕਰ ਦੀ ਵਿਕਰੀ ਖਿਲਾਫ ਮੁਹਿੰਮ ਤੇਜ਼ ਕੀਤੀ

11/24/2021 5:59:29 PM

ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀ. ਸੀ. ਪੀ. ਓ.) ਨੇ ਘਰੇਲੂ ਇਸਤੇਮਾਲ ਵਾਲੇ ਜਾਅਲੀ ਜਾਂ ਨਕਲੀ ਉਤਪਾਦਾਂ ਦੀ ਵਿਕਰੀ ਖਿਲਾਫ ਆਪਣੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਖਪਤਕਾਰ ਸੁਰੱਖਿਆ ਰੈਗੂਲੇਟਰ ਨੇ ਕਿਹਾ ਕਿ ਜਾਅਲੀ ‘ਆਈ.ਐੱਸ. ਨਿਸ਼ਾਨ’ ਵਾਲੇ ਪ੍ਰੈਸ਼ਰ ਕੁੱਕਰ, ਦੋਪਹੀਆ ਹੈਲਮੇਟ ਅਤੇ ਰਸੋਈ ਗੈਸ ਸਿਲੰਡਰ ਵੇਚਣ ਵਾਲਿਆਂ ਖਿਲਾਫ ਲੋਕ ਹਿੱਤ ’ਚ ਇਹ ਮੁਹਿੰਮ ਚਲਾਈ ਜਾ ਰਹੀ ਹੈ। ਸੀ. ਸੀ. ਪੀ. ਏ. ਪਹਿਲਾਂ ਹੀ ਐਮਾਜ਼ੋਨ, ਫਲਿੱਪਕਾਰਟ ਅਤੇ ਪੇਅ. ਟੀ. ਐੱਮ. ਮਾਲ ਸਮੇਤ ਪੰਜ ਈ-ਕਾਮਰਸ ਕੰਪਨੀਆਂ ਨੂੰ ਇਸ ਬਾਰੇ ਨੋਟਿਸ ਜਾਰੀ ਕਰ ਚੁੱਕਾ ਹੈ।

ਸੀ. ਸੀ. ਪੀ. ਏ. ਦੀ ਮੁੱਖ ਕਮਿਸ਼ਨਰ ਨਿਧੀ ਖਰੇ ਨੇ ਕਿਹਾ ਕਿ ਇਨ੍ਹਾਂ ਈ-ਕਾਮਰਸ ਮੰਚਾਂ ’ਤੇ ਕਈ ਵਿਕ੍ਰੇਤਾ ਅਜਿਹੇ ਪ੍ਰੈਸ਼ਰ ਕੁੱਕਰ ਵੇਚ ਰਹੇ ਹਨ ਜੋ ਭਾਰਤੀ ਮਾਪਦੰਡ ਬਿਊਰੋ (ਬੀ. ਆਈ. ਐੱਸ.) ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ। ਸੀ. ਸੀ. ਪੀ. ਏ. ਨੇ ਪੰਜ ਈ-ਕਾਮਰਸ ਕੰਪਨੀਆਂ ਅਤੇ ਕਈ ਵਿਕ੍ਰੇਤਾਵਾਂ ਨੂੰ ਭਾਰਤੀ ਮਾਪਦੰਡ ਬਿਊਰੋ ਦੇ ਮਾਪਦੰਡਾਂ ’ਤੇ ਖਰਾ ਨਾ ਉਤਰਨ ਵਾਲੇ ਪ੍ਰੈਸ਼ਰ ਕੁੱਕਰ ਦੀ ਵਿਕਰੀ ਲਈ ਨੋਟਿਸ ਭੇਜਿਆ ਹੈ। ਖਰੇ ਨੇ ਕਿਹਾ ਕਿ ਅਸੀਂ ਨਾ ਸਿਰਫ ਆਫਲਾਈਨ ਬਾਜ਼ਾਰ ’ਚ ਸਗੋਂ ਈ-ਕਾਮਰਸ ਮੰਚਾਂ ’ਤੇ ਵੀ ਨਕਲੀ ਉਤਪਾਦ ਵੇਚਣ ਵਾਲਿਆਂ ਖਿਲਫ ਨਿਗਾਨੀ ਅਤੇ ਇਨਫੋਰਸਮੈਂਟ ਤੇਜ਼ ਕੀਤਾ ਹੈ। ਇਸ ਦੇਸ਼ ਵਿਆਪੀ ਮੁਹਿੰਮ ਦੇ ਤਹਿਤ ਅਸੀਂ 3 ਉਤਪਾਦਾਂ...ਪ੍ਰੈਸ਼ਰ ਕੁੱਕਰ, ਦੋਪਹੀਆ ਹੈਲਮੇਟ ਅਤੇ ਰਸੋਈ ਗੈਸ ਸਿਲੰਡਰ ਦੀ ਪਛਾਣ ਕੀਤੀ ਹੈ।


Harinder Kaur

Content Editor

Related News