CAI ਨੇ 294.10 ਲੱਖ ਗੰਢ ਕਪਾਹ ਉਤਪਾਦਨ ਅਨੁਮਾਨ ਨੂੰ ਰੱਖਿਆ ਬਰਕਰਾਰ
Thursday, Feb 22, 2024 - 12:02 PM (IST)
ਜੈਤੋ (ਪਰਾਸ਼ਰ) - ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦੀ ਇਕ ਵਿਸ਼ੇਸ਼ ਬੈਠਕ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਅਤੁਲ ਭਾਈ ਗਣਤਰਾ ਦੀ ਪ੍ਰਧਾਨਗੀ ’ਚ ਮੁੰਬਈ ’ਚ ਹੋਈ, ਜਿਸ ’ਚ ਕਪਾਹ ਫਸਲ ਉਤਪਾਦਨ ਕਮੇਟੀ ਦੇ 25 ਸਾਰੇ ਭਾਰਤੀ ਮੈਂਬਰਾਂ ਨੇ ਹਿੱਸਾ ਲਿਆ। ਬੈਠਕ ’ਚ ਭਾਰਤ ’ਚ ਕਪਾਹ ਉਤਪਾਦਨ, ਆਮਦ, ਖਪਤ, ਬਰਾਮਦ, ਦਰਾਮਦ ਅਤੇ ਸਟਾਕ ਆਦਿ ਮੁੱਖ ਗੱਲਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੀ. ਏ. ਆਈ. ਨੇ ਭਾਰਤੀ ਕਪਾਹ ਉਤਪਾਦਨ (ਦਬਾਅ) 294.10 ਲੱਖ ਗੰਢ ’ਤੇ ਕਾਇਮ ਰੱਖਿਆ ਹੈ।
ਇਹ ਵੀ ਪੜ੍ਹੋ : ਪਾਸਪੋਰਟ ਆਫਿਸ ਕਾਂਡ : ਬੱਚਿਆਂ ਦੇ ਪਾਸਪੋਰਟ ਨੂੰ ਲੈ ਕੇ ਇੰਝ ਚਲਦੀ ਸੀ ਸਾਰੀ ‘ਸੈਟਿੰਗ ਦੀ ਖੇਡ’
ਅਕਤੂਬਰ ਤੋਂ 31 ਜਨਵਰੀ ਤੱਕ ਕਪਾਹ ਪ੍ਰੈਸਿੰਗ ਦੀ ਆਮਦ 177.15 ਲੱਖ ਗੰਢ ਦੀ ਆਈ ਹੈ। ਕਪਾਹ ਦੀ ਦਰਾਮਦ 22 ਲੱਖ ਗੰਢ ’ਤੇ ਬਰਕਰਾਰ ਹੈ। ਦੇਸ਼ ’ਚ 31 ਜਨਵਰੀ ਤੱਕ 4 ਲੱਖ ਗੰਢ ਦਰਾਮਦ ਸ਼ਿਪਮੈਂਟ ਆ ਚੁੱਕੀ ਹੈ, ਜਦੋਂਕਿ 31 ਜਨਵਰੀ ਤੱਕ ਕਪਾਹ ਦੀ ਬਰਾਮਦ 14 ਲੱਖ ਗੰਢ ’ਤੇ ਬਣੀ ਹੋਈ ਹੈ, ਜਿਸ ’ਚ 9 ਲੱਖ ਗੰਢਾਂ ਭੇਜੀਆਂ ਜਾ ਚੁੱਕੀਆਂ ਹਨ। ਕਮੇਟੀ ਨੂੰ ਉਮੀਦ ਹੈ ਕਿ ਇਸ ਸੀਜ਼ਨ ’ਚ ਕਪਾਹ ਦੀ ਬਰਾਮਦ 20-25 ਲੱਖ ਗੰਢ ਤੱਕ ਜਾਵੇਗੀ। ਬੈਠਕ ’ਚ ਦੇਸ਼ ’ਚ ਕਪਾਹ ਦੀ ਖਪਤ 311 ਲੱਖ 170 ਕਿਲੋ ਗੰਢ ’ਤੇ ਬਣੀ ਹੋਈ ਹੈ ਪਰ ਸਾਲ ਦੀ ਦੂਜੀ ਛਿਮਾਹੀ ’ਚ ਕਪਾਹ ਦੀ ਉਪਲਬੱਧਤਾ ਅਤੇ ਕੀਮਤ ਦੇ ਆਧਾਰ ’ਤੇ ਇਸ ਦੇ ਵੱਧਣ ਦੀ ਉਮੀਦ ਹੈ। ਕਪਾਹ ਦੀ ਜ਼ਿਆਦਾ ਖਪਤ ਅਤੇ ਜ਼ਿਆਦਾ ਕਪਾਹ ਬਰਾਮਦ ਕਾਰਨ ਸੀ. ਏ. ਆਈ. ਦੀ ਅਕਤੂਬਰ ਮਹੀਨੇ ਦੀ ਰਿਪੋਰਟ ’ਚ ਪਹਿਲਾ ਅਨੁਮਾਨ ਭਾਰਤੀ ਬੈਲੇਂਸ ਸ਼ੀਟ ਉਮੀਦ ਤੋਂ ਜ਼ਿਆਦਾ ਸਖਤ ਹੋਵੇਗੀ।
ਇਹ ਵੀ ਪੜ੍ਹੋ : 100-100 ਮਰਲੇ ’ਚ ਬਣਾਏ ਜਾ ਰਹੇ ਹਨ ਨਾਜਾਇਜ਼ ਫਾਰਮ ਹਾਊਸ, ਨਿਗਮ ਨੇ 2 ਦਾ ਰੋਕਿਆ ਨਿਰਮਾਣ
ਕਪਾਹ ਦੀ ਤੰਗ ਬੈਲੇਂਸ ਸ਼ੀਟ ਕਾਰਨ ਭਾਰਤ ਨੂੰ ਮਿੱਲਾਂ ਚਲਾਉਣ ਲਈ ਵੱਡੀ ਮਾਤਰਾ ’ਚ ਕਪਾਹ ਦੀ ਦਰਾਮਦ ਕਰਨੀ ਪੈਂਦੀ ਹੈ। ਜਨਵਰੀ ਮਹੀਨੇ ’ਚ ਭਾਰਤੀ ਸਪੀਨਿੰਗ ਮਿੱਲਾਂ ’ਚ ਕਪਾਹ ਦੀ ਖਪਤ 1 ਅਕਤਬੂਰ 23 ਤੋਂ 31 ਜਨਵਰੀ 2024 ਤੱਕ 29 ਲੱਖ ਗੰਢ ਰਹੀ। ਇਨ੍ਹਾਂ 4 ਮਹੀਨਿਆਂ ’ਚ ਕਪਾਹ ਦੀ ਖਪਤ 110 ਲੱਖ 170 ਕਿਲੋ ਗੰਢ ਰਹਿਣ ਦਾ ਅਨੁਮਾਨ ਲਾਇਆ ਗਿਆ। ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਨੇ 31 ਜਨਵਰੀ ਤੱਕ ਲਗਭਗ 25 ਲੱਖ ਗੰਢਾਂ ਦੀ ਖਰੀਦ ਕੀਤੀ ਹੈ ਅਤੇ ਇਸ ਸੀਜ਼ਨ ਤੱਕ ਕੁੱਲ ਖਰੀਦ 35 ਲੱਖ ਗੰਢ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਲਗਜ਼ਰੀ ਚੀਜ਼ਾਂ ਦੇ ਸ਼ੌਕੀਣ ਭਾਰਤੀ, ਖ਼ਰੀਦੀਆਂ 2 ਹਜ਼ਾਰ ਕਰੋੜ ਰੁਪਏ ਦੀਆਂ ਇਨ੍ਹਾਂ ਬ੍ਰਾਂਡ ਦੀਆਂ ਘੜੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8