Bharat Bond ETF ਨੂੰ ਕੈਬਨਿਟ ਦੀ ਮਿਲੀ ਮਨਜ਼ੂਰੀ, ਹੋਵੇਗਾ ਦੇਸ਼ ਦਾ ਪਹਿਲਾ ਕਾਰਪੋਰੇਟ ਐਕਸਚੇਂਜ ਟ੍ਰੇਡਿਡ ਫੰਡ

12/04/2019 2:49:02 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਬੈਠਕ ਵਿਚ ਕੈਬਨਿਟ ਨੇ ਭਾਰਤ ਬਾਂਡ ਈ.ਟੀ.ਐਫ.(Bharat Bond ETF) ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਬਾਂਡ ਈ.ਟੀ.ਐਫ.ਆਪਣੇ ਤਰ੍ਹਾਂ ਦਾ ਪਹਿਲਾ ਐਕਸਚੇਂਜ ਟ੍ਰੇਡਿਡ ਫੰਡ ਹੈ। ਇਹ ਕਾਰਪੋਰੇਟ ਬਾਂਡ ਲਈ Bharat Bond ETF ਲਾਂਚ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਸੀਤਾਰਮਣ ਨੇ ਇਸ ਦਾ ਐਲਾਨ ਕੀਤਾ ਹੈ।

Bharat Bond ETF 'ਚ ਕਰੀਬ ਇਕ ਦਰਜਨ ਸਰਕਾਰੀ ਕੰਪਨੀਆਂ ਦੇ ਸ਼ੇਅਰ ਹੋਣਗੇ। ਜਿਹੜੀਆਂ ਕੰਪਨੀਆਂ ਇਸ ਵਿਚ ਸ਼ਾਮਲ ਹੋਣਗੀਆਂ ਉਨ੍ਹਾਂ 'ਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਇੰਡੀਅਨ ਰੇਲਵੇ, ਫਾਇਨਾਂਸ ਕਾਰਪੋਰੇਸ਼ਨ, ਪਾਵਰ ਫਾਇਨਾਂਸ ਕਾਰਪੋਰੇਸ਼ਨ, ਨੈਸ਼ਨਲ ਥਰਮਲ ਕਾਰਪੋਰੇਸ਼ਨ, ਨਾਬਾਰਡ, ਐਗਜ਼ਿਮ ਬੈਂਕ , ਨਿਊਕਲਿਅਰ ਪਾਵਰ, ਆਰ.ਏ.ਸੀ. ਪਾਵਰਗ੍ਰਿਡ ਵਰਗੀਆਂ ਕੰਪਨੀਆਂ ਦੇ ਸ਼ੇਅਰ ਇਸ 'ਚ ਰੱਖੇ ਜਾਣਗੇ।

ਇਕ ਦਰਜਨ ਕੰਪਨੀਆਂ ਦੇ ਯੂਨਿਟ ਦਾ ਸਾਈਜ਼ ਘੱਟੋ-ਘੱਟ 1 ਹਜ਼ਾਰ ਯੂਨਿਟ ਹੋਵੇਗਾ ਅਤੇ ਇਸ ਦੇ ਜ਼ਰੀਏ ਜਿਹੜਾ ਪੈਸਾ ਇਕੱਠਾ ਕੀਤਾ ਜਾਵੇਗਾ ਉਹ ਕੰਪਨੀਆਂ ਦੇ ਸਾਲਾਨਾ ਫੰਡ ਰੇਜਿੰਗ ਪਲਾਨ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਵੇਗਾ।

ਸੂਤਰਾਂ ਮੁਤਾਬਕ Bharat Bond ETF ਨੂੰ ਇਸੇ ਮਹੀਨੇ ਦੇ ਦੂਜੇ ਜਾਂ ਤੀਜੇ ਹਫਤੇ ਲਾਂਚ ਕੀਤਾ ਜਾ ਸਕਦਾ ਹੈ। ਇਸ ਦਾ ਮਕਸਦ ਇਹ ਹੈ ਕਿ ਖਾਸਤੌਰ 'ਤੇ ਬਾਂਡ ਅਤੇ ਡੇਟ ਮਾਰਕਿਟ ਵਿਚ ਸਰਕਾਰ ਦਾ ਪੇਨੀਟ੍ਰੇਸ਼ਨ ਵਧਾਉਣਾ, ਰਿਟੇਲ ਨਿਵੇਸ਼ਕਾਂ ਅਤੇ ਕਾਰਪੋਰੇਟਸ ਦਾ ਧਿਆਨ ਆਕਰਸ਼ਿਤ ਕਰਨਾ ਹੈ। ਇਸ ਮਕਸਦ ਦੇ ਨਾਲ Bharat Bond ETF ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ।

ਇਸ ਤਰ੍ਹਾਂ ਕੀਤੀ ਜਾ ਸਕੇਗੀ ਖਰੀਦ

- ਐਕਸਚੇਂਜ-ਐਕਸਚੇਂਜ 'ਤੇ ਬਾਂਡ ETF ਦੀ ਲਿਸਟਿੰਗ ਹੋਵੇਗੀ। ਇਥੋਂ ਨਿਵੇਸ਼ਕ ਖਰੀਦਦਾਰੀ ਕਰ ਸਕਣਗੇ। ਹਰੇਕ ਬਾਂਡ ETF ਦੀ ਕੀਮਤ 1,000 ਰੁਪਏ ਹੋਵੇਗੀ।

- ਮਾਰਕਿਟ ਮੇਕਰ - ਜਦੋਂ ਕੋਈ ਖਰੀਦਦਾਰ ਨਹੀਂ ਹੋਵੇਗਾ ਤਾਂ ਮਾਰਕਿਟ ਮੇਕਰ ਬਾਂਡ ਦੀ ਖਰੀਦ-ਵਿਕਰੀ ਕਰਨਗੇ। ਇਕ ਸਮੇਂ 'ਚ 1 ਕਰੋੜ ਰੁਪਏ ਯੂਨਿਟ ਦੀ ਖਰੀਦ ਵਿਕਰੀ ਕਰ ਸਕਦੇ ਹਨ। 

- AMC - ਵੱਡੇ ਨਿਵੇਸ਼ਕ AMC ਦੇ ਜ਼ਰੀਏ ਖਰੀਦਦਾਰੀ ਕਰ ਸਕਦੇ ਹਨ। ਅਜਿਹੇ ਨਿਵੇਸ਼ਕ 25 ਕਰੋੜ ਰੁਪਏ ਜਾਂ ਇਸ ਤੋਂ ਜ਼ਿਆਦਾ ਦੀ ਖਰੀਦਦਾਰੀ ਕਰ ਸਕਦੇ ਹਨ।

Bharat Bond ETF ਦੀ ਖਾਸੀਅਤ 

- ਇਹ ਕਿਸੇ ਵੀ ਸੀਪੀਐਸਈ, ਸੀਪੀਐਸਯੂ, ਸੀਪੀਐਫਆਈ ਜਾਂ ਕਿਸੇ ਵੀ ਸਰਕਾਰੀ ਬਾਂਡ ਵਿਚ ਨਿਵੇਸ਼ ਕਰੇਗਾ।
- ਐਕਸਚੇਂਜ 'ਤੇ ਬਾਂਡ ਵਿਚ ਟ੍ਰੇਡਿੰਗ ਹੋ ਸਕੇਗੀ
- ਘੱਟੋ ਘੱਟ ਯੂਨਿਟ ਦਾ ਆਕਾਰ 1000 ਰੁਪਏ ਦਾ ਹੈ।
- ਟ੍ਰਾਂਸਪੇਰੇਂਟ NAV (ਦਿਨਭਰ ਵਿਚ LIVE NAV)
- ਟ੍ਰਾਂਸਪੇਰੇਂਟ ਪੋਰਟਫੋਲੀਓ (ਵੈਬਸਾਈਟ ਤੇ ਰੋਜ਼ਾਨਾ ਵੇਰਵੇ)
- ਹਰੇਕ ਈ.ਟੀ.ਐਫ. ਦੀ ਇਕ ਤੈਅ ਮਿਆਦ ਪੂਰੀ ਹੋਣ ਦੀ ਮਿਤੀ ਹੋਵੇਗੀ
- ਅਜੇ ਇਸ ਦੀ ਮਿਆਦ ਪੂਰੀ ਹੋਣ ਦਾ ਸਮਾਂ 3 ਤੋਂ 10 ਸਾਲ ਲਈ ਹੈ।

ਕੀ ਹੁੰਦਾ ਹੈ ਬਾਂਡ ਈਟੀਐਫ?

ਬਾਂਡ ਈਟੀਐਫ ਇਕ ਅਜਿਹਾ ਫੰਡ ਹੁੰਦਾ ਹੈ ਜਿਹੜਾ ਐਕਸਚੇਂਜ 'ਚ ਵਪਾਰ ਕਰਦਾ ਹੈ ਅਤੇ ਰਵਾਇਤੀ ਬਾਂਡ ਮਿਉਚੁਅਲ ਫੰਡ ਦੀ ਤਰ੍ਹਾਂ ਬਾਂਡ ਵਿਚ ਨਿਵੇਸ਼ ਕਰਦਾ ਹੈ। ਐਕਟਿਵਲੀ ਮੈਨੇਜਡ ਡੇਟ ਫੰਡ ਦੇ ਮੁਕਾਬਲੇ ਬਾਂਡ ਈਟੀਐਫ ਨੂੰ ਘੱਟ ਕੀਮਤ ਤੇ ਐਕਸਚੇਂਜ ਤੋਂ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ।


Related News