ਮੰਤਰੀ ਮੰਡਲ ਨੇ LIC ’ਚ 20 ਫੀਸਦੀ ਤੱਕ ਵਿਦੇਸ਼ੀ ਨਿਵੇਸ਼ ਨੂੰ ਦਿੱਤੀ ਮਨਜ਼ੂਰੀ

Sunday, Feb 27, 2022 - 03:48 PM (IST)

ਮੰਤਰੀ ਮੰਡਲ ਨੇ LIC ’ਚ 20 ਫੀਸਦੀ ਤੱਕ ਵਿਦੇਸ਼ੀ ਨਿਵੇਸ਼ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਐੱਲ. ਆਈ. ਸੀ. ’ਚ ਹੁਣ ਆਟੋਮੈਟਿਕ ਰੂਟ ਦੇ ਤਹਿਤ 20 ਫੀਸਦੀ ਤੱਕ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੀ ਇਜਾਜ਼ਤ ਹੋਵੇਗੀ।

ਐੱਲ. ਆਈ. ਸੀ. ਆਈ. ਪੀ. ਓ. ਨੂੰ ਦੇਖਦੇ ਹੋਏ ਇਹ ਮੰਨਿਆ ਜਾ ਰਿਹਾ ਹੈ ਅੱਜ ਦੀ ਬੈਠਕ ’ਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਸਕਦੀ ਹੈ। ਮੌਜੂਦਾ ਐੱਫ. ਡੀ. ਆਈ. ਨੀਤੀ ਮੁਤਾਬਕ ਬੀਮਾ ਖੇਤਰ ’ਚ 74 ਫੀਸਦੀ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਹੈ। ਹਾਲਾਂਕਿ ਇਹ ਨਿਯਮ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ’ਤੇ ਲਾਗੂ ਨਹੀਂ ਹੁੰਦਾ ਹੈ। ਇਸ ਦਾ ਪ੍ਰਬੰਧਨ ਇਕ ਵੱਖਰੇ ਕਾਨੂੰਨ ਐੱਲ. ਆਈ. ਸੀ. ਐਕਟ ਦੇ ਤਹਿਤ ਹੁੰਦਾ ਹੈ।

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ : ਏਲਨ ਮਸਕ ਨੂੰ 1.03 ਲੱਖ ਕਰੋੜ ਤੇ ਗੌਤਮ ਅਡਾਨੀ ਨੂੰ 9,782 ਕਰੋੜ ਰੁਪਏ ਦਾ ਨੁਕਸਾਨ

ਆਈ. ਪੀ. ਓ. ਸੇਬੀ ਦੇ ਨਿਯਮਾਂ ਮੁਤਾਬਕ ਜ਼ਰੂਰੀ

ਬਾਜ਼ਾਰ ਰੈਗੂਲੇਟਰ ਸੇਬੀ ਦੇ ਨਿਯਮਾਂ ਮੁਤਾਬਕ ਆਈ. ਪੀ. ਓ. ਪੇਸ਼ਕਸ਼ ਦੇ ਤਹਿਤ ਐੱਫ. ਪੀ. ਆਈ. (ਵਿਦੇਸ਼ੀ ਪੋਰਟਫੋਲੀਓ ਨਿਵੇਸ਼) ਅਤੇ ਐੱਫ. ਡੀ. ਆਈ. ਦੋਵਾਂ ਦੀ ਇਜਾਜ਼ਤ ਹੈ। ਕਿਉਂਕਿ ਐੱਲ. ਆਈ. ਸੀ. ਐਕਟ ’ਚ ਵਿਦੇਸ਼ੀ ਨਿਵੇਸ਼ ਲਈ ਕੋਈ ਵਿਵਸਥਾ ਨਹੀਂ ਹੈ, ਅਖੀਰ ਵਿਦੇਸ਼ੀ ਨਿਵੇਸ਼ ਭਾਈਵਾਲੀ ਦੇ ਸਬੰਧ ’ਚ ਪ੍ਰਸਤਾਵਿਤ ਐੱਲ. ਆਈ. ਸੀ. ਆਈ. ਪੀ. ਓ. ਨੂੰ ਸੇਬੀ ਦੇ ਮਾਪਦੰਡਾਂ ਮੁਤਾਬਕ ਬਣਾਉਣ ਦੀ ਲੋੜ ਹੈ। ਲਿਹਾਜਾ ਐੱਲ. ਆਈ. ਸੀ. ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇਣਾ ਜ਼ਰੂਰੀ ਸੀ।

ਐੱਲ. ਆਈ. ਸੀ. ਆਈ. ਪੀ. ਓ. ਵਿਚ ਨਿਵੇਸ਼ਕ ਲੈ ਰਹੇ ਹਨ ਰੁਚੀ

ਯੂਕ੍ਰੇਨ ਸੰਕਟ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਦਬਾਅ ਦਰਮਿਆਨ ਐੱਲ. ਆਈ. ਸੀ. ਆਈ. ਪੀ. ਓ. ਦੇ ਅੱਗੇ ਟਲਣ ਦੇ ਅਨੁਮਾਨਾਂ ਨੂੰ ਵਿੱਤ ਮੰਤਰੀ ਨੇ ਖਾਰਜ ਕਰਦੇ ਹੋਏ ਕਿਹਾ ਕਿ ਬਾਜ਼ਾਰ ’ਚ ਆਈ. ਪੀ. ਓ. ਚਰਚਾ ’ਚ ਹੈ। ਨਿਵੇਸ਼ਕ ਇਸ ਨੂੰ ਲੈ ਕੇ ਕਾਫੀ ਰੁਚੀ ਵੀ ਦਿਖਾ ਰਹੇ ਹਨ। ਇਸ ਕਾਰਨ ਸਰਕਾਰ ਇਸ ਇਸ਼ੂ ਨੂੰ ਲੈ ਕੇ ਅੱਗੇ ਵਧ ਰਹੀ ਹੈ। ਐੱਲ. ਆਈ. ਸੀ. ਦਾ ਆਈ. ਪੀ. ਓ. ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈ. ਪੀ. ਓ. ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਾਵਰੇਨ ਗੋਲਡ ਬਾਂਡ 'ਚ ਮੁੜ ਨਿਵੇਸ਼ ਕਰਨ ਦਾ ਮੌਕਾ, ਜਾਣੋ ਕਦੋਂ ਖੁੱਲ੍ਹੇਗੀ 10ਵੀਂ ਕਿਸ਼ਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News