ਤਿਓਹਾਰੀ ਸੀਜ਼ਨ ’ਚ ਕਾਰ ਖ਼ਰੀਦਣੀ ਪਵੇਗੀ ਮਹਿੰਗੀ, ਕਈ ਗੱਡੀਆਂ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ

Tuesday, Oct 03, 2023 - 06:11 PM (IST)

ਜਲੰਧਰ (ਇੰਟ.) – ਜੋ ਗਾਹਕ ਇਸ ਤਿਓਹਾਰੀ ਸੀਜ਼ਨ ’ਚ ਨਵੀਆਂ ਕਾਰਾਂ ਘਰ ਲਿਆਉਣ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਇਸ ਵਾਰ ਇਸ ਲਈ ਵਧੇਰੇ ਕੀਮਤ ਅਦਾ ਕਰਨੀ ਪਵੇਗੀ। ਮੀਡੀਆ ਰਿਪੋਰਟਸ ਮੁਤਾਬਕ ਕੁੱਝ ਆਟੋਮੋਬਾਇਲ ਕੰਪਨੀਆਂ ਨੇ ਆਪਣੀਆਂ ਗੱਡੀਆਂ ਦੀਆਂ ਕੀਮਤਾਂ ’ਚ ਵਾਧਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਕੀਆ ਸੇਲਟਾਸ, ਮਹਿੰਦਰਾ ਐਕਸ. ਯੂ. ਵੀ.-700, ਹੌਂਡਾ ਸਿੱਟੀ ਅਤੇ ਹੁੰਡਈ ਵੈਨਿਊ ਵਰਗੇ ਮਸ਼ਹੂਰ ਮਾਡਲਾਂ ’ਤੇ ਪ੍ਰਮੋਸ਼ਨਲ ਆਫਰ ਘੱਟ ਕਰ ਦਿੱਤਾ ਗਿਆ ਹੈ, ਜਿਸ ਦਾ ਿਸੱਧਾ ਅਸਰ ਜੇਬ ’ਤੇ ਪਵੇਗਾ।

ਇਹ ਵੀ ਪੜ੍ਹੋ :   1 ਅਕਤੂਬਰ ਤੋਂ ਬਦਲ ਰਹੇ ਹਨ ਵਿੱਤੀ ਲੈਣ-ਦੇਣ ਦੇ ਇਹ ਨਿਯਮ, ਅੱਜ ਹੀ ਨਿਪਟਾਅ ਲਓ ਜ਼ਰੂਰੀ ਕੰਮ

ਥਾਰ ਦੀ ਕੀਮਤ ’ਚ ਵੀ 8100 ਰੁਪਏ ਦਾ ਵਾਧਾ

ਇਕ ਰਿਪੋਰਟ ਮੁਤਾਬਕ ਕੀਆ ਇੰਡੀਆ ਨੇ 1 ਅਕਤੂਬਰ ਤੋਂ ਆਪਣੀ ਹਾਲ ਹੀ ’ਚ ਲਾਂਚ ਕੀਤੀ ਗਈ ਸੇਲਟਾਸ ਦੇ ਨਾਲ-ਨਾਲ ਕੈਰੇਂਸ ਦੀ ਕੀਮਤ 50,000 ਰੁਪਏ ਤੱਕ ਵਧਾ ਦਿੱਤੀ ਹੈ। ਉੱਥੇ ਹੀ ਮਹਿੰਦਰਾ ਨੇ ਆਪਣੀ ਹਾਈ ਡਿਮਾਂਡ ਐੱਸ. ਯੂ. ਵੀ. ਸਕਾਰਪੀਓ ਕਲਾਸਿਕ, ਸਕਾਰਪੀਓ-ਐੱਨ, ਐਕਸ. ਯੂ. ਵੀ.-300, ਐਕਸ. ਯੂ. ਵੀ.-700 ਅਤੇ ਥਾਰ ਦੀ ਕੀਮਤ ’ਚ ਵੀ 81,000 ਰੁਪਏ ਤੱਕ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਹੁੰਡਈ ਦੀ ਵੈਨਯੂ ਅਤੇ ਟਕਸਨ ਦੀ ਕੀਮਤ 48,000 ਰੁਪਏ ਤੱਕ ਵਧ ਗਈ ਹੈ। ਜੇ ਹੌਂਡਾ ਦੀ ਗੱਲ ਕਰੀਏ ਤਾਂ ਕੰਪਨੀ ਨੇ ਆਪਣੀ ਮਸ਼ਹੂਰ ਸੇਡਾਨ ਸਿਟੀ ਅਤੇ ਅਮੇਜ਼ ਸੇਡਾਨ ਦੀਆਂ ਕੀਮਤਾਂ ’ਚ ਵੀ 7,900 ਰੁਪਏ ਤੱਕ ਦਾ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ :  ਗਾਂਧੀ ਜਯੰਤੀ 'ਤੇ ਅੱਜ ਬੰਦ ਰਹਿਣਗੇ ਸ਼ੇਅਰ ਬਾਜ਼ਾਰ, ਜਾਣੋ 2023 'ਚ ਕਿੰਨੇ ਦਿਨ ਨਹੀਂ ਹੋਵੇਗਾ ਕਾਰੋਬਾਰ 

ਕੀਮਤ ਵਧਣ ਦਾ ਕੀ ਕਾਰਨ ਹੈ?

ਆਟੋਮੋਬਾਇਲ ਕੰਪਨੀਆਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਿਛਲੇ ਸਾਲ ਹੋਈ ਇਨਪੁੱਟ ਲਾਗਤ ’ਚ ਵਾਧੇ ਦਾ ਬੋਝ ਪੂਰੀ ਤਰ੍ਹਾਂ ਗਾਹਕਾਂ ’ਤੇ ਨਹੀਂ ਪਾਇਆ ਗਿਆ ਸੀ। ਇਸ ਲਈ ਹੁਣ ਇਹ ਵਾਧਾ ਕਰਨਾ ਜ਼ਰੂਰੀ ਸੀ। ਇਸ ਤੋਂ ਇਲਾਵਾ ਕਾਰਾਂ ’ਚ ਪੇਸ਼ ਕੀਤੀ ਜਾ ਰਹੀ ਲੇਟੈਸਟ ਤਕਨਾਲੋਜੀ ਵਰਗੇ ਏ. ਡੀ.ਏ. ਐੱਸ. ਆਦਿ ਕਾਰਨ ਗੱਡੀਆਂ ਦੀਆਂ ਕੀਮਤਾਂ ’ਚ ਵਾਧਾ ਹੋਣਾ ਸੁਭਾਵਿਕ ਹੈ।

ਦਰਅਸਲ ਜ਼ਿਆਦਾਤਰ ਗਾਹਕ ਗੱਡੀ ਖਰੀਦਣ ਲਈ ਤਿਓਹਾਰ ਦੀ ਉਡੀਕ ਕਰਦੇ ਹਨ ਕਿਉਂਕਿ ਕੰਪਨੀਆਂ ਇਸ ਸਮੇਂ ਆਪਣੀਆਂ-ਆਪਣੀਆਂ ਕਾਰਾਂ ’ਤੇ ਆਫਰਸ ਦੀ ਪੇਸ਼ਕਸ਼ ਕਰਦੀਆਂ ਹਨ ਪਰ ਇਸ ਵਾਰ ਇਨ੍ਹਾਂ ਗਾਹਖਾਂ ਨੂੰ ਨਿਰਾਸ਼ ਹੋਣਾ ਪੈ ਸਕਦਾ ਹੈ ਕਿਉਂਕਿ ਕੋਰੋਨਾ ਤੋਂ ਬਾਅਦ ਲਗਾਤਾਰ ਵਧਦੀ ਇਨਪੁੱਟ ਕਾਸਟ ਕਾਰਨ ਕੰਪਨੀਆਂ ਕੀਮਤਾਂ ’ਚ ਵਾਧਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ :   4 ਦਹਾਕਿਆਂ ਤੋਂ ਕਾਨੂੰਨ ਦੇ ਸ਼ਿਕੰਜੇ 'ਚ ਫਸੀ ਭੰਗ ਦੀ ਖੇਤੀ, ਹਿਮਾਚਲ ਸੂਬੇ ਨੂੰ ਕਰ ਸਕਦੀ ਹੈ ਮਾਲਾਮਾਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News