ਹਿੰਦੀ ਵਧਾ ਰਹੀ ਈ-ਕਾਮਰਸ ਕੰਪਨੀਆਂ ਦਾ ਕਾਰੋਬਾਰ

Sunday, Jun 18, 2023 - 10:19 AM (IST)

ਨਵੀਂ ਦਿੱਲੀ– ਭਾਰਤ ਵਰਗੇ ਦੇਸ਼ ’ਚ ਹਿੰਦੀ ਅਤੇ ਬਾਕੀ ਲੋਕਲ ਭਾਸ਼ਾਵਾਂ ਦਾ ਮਹੱਤਵ ਦੇਸ਼ ’ਚ ਕੰਮ ਕਰ ਰਹੀਆਂ ਕੰਪਨੀਆਂ ਨੂੰ ਹੁਣ ਸਮਝ ’ਚ ਆ ਰਿਹਾ ਹੈ। ਖ਼ਾਸ ਕਰ ਕੇ ਈ-ਕਾਮਰਸ ਦੇ ਕਾਰੋਬਾਰ ’ਚ ਹਿੰਦੀ ਨੇ ਨਵੀਂ ਜਾਨ ਪਾਉਣ ਦਾ ਕੰਮ ਕੀਤਾ ਹੈ। ਜਦੋਂ ਤੋਂ ਉਨ੍ਹਾਂ ਨੇ ਆਪਣੇ ਮੋਬਾਇਲ ਐਪ ’ਚ ਹਿੰਦੀ ਜਾਂ ਸਬੰਧਤ ਸੂਬੇ ’ਚ ਉੱਥੋਂ ਦੀ ਲੋਕਲ ਭਾਸ਼ਾ ਨੂੰ ਥਾਂ ਦਿੱਤੀ ਹੈ, ਉਸ ਤੋਂ ਬਾਅਦ ਉਨ੍ਹਾਂ ਦੇ ਕਾਰੋਬਾਰ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਮੋਬਾਇਲ ਐਪ ਬਣਾਉਣ ਵਾਲੀਆਂ ਕੰਪਨੀਆਂ ਵਲੋਂ ਇਹੀ ਆਵਾਜ਼ ਸੁਣਨ ਨੂੰ ਮਿਲੀ ਹੈ। ਉਨ੍ਹਾਂ ਕੋਲ ਹਿੰਦੀ ਜਾਂ ਲੋਕਲ ਭਾਸ਼ਾ ’ਚ ਪ੍ਰੋਡਕਟ ਤਿਆਰ ਕਰਨ ਦੇ ਜ਼ਿਆਦਾ ਆਰਡਰ ਮਿਲੇ ਹਨ।

ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਮੀਡੀਆ ਰਿਪੋਰਟ ਮੁਤਾਬਕ ਇਕ ਵੈੱਲਨਾਨ ਫੂਡ ਡਲਿਵਰ ਐਗਰੀਗੇਟਰ ਕੰਪਨੀ ਨੇ ਜਦੋਂ ਤੋਂ ਆਪਣੇ ਐਪ ’ਚ ਹਿੰਦੀ ਭਾਸ਼ਾ ਨੂੰ ਐਡ ਕੀਤਾ ਹੈ ਉਦੋਂ ਤੋਂ ਉਸ ਦੇ ਆਰਡਰ ’ਚ ਡੇਢ ਲੱਖ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਕੈਬ ਪ੍ਰੋਵਾਈਡਰ ਐਗਰੀਗੇਟਰ ਨੇ ਵੀ ਉੱਤਰ ਭਾਰਤ ਦੇ ਇਕ ਸ਼ਹਿਰ ’ਚ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ, ਜਿਸ ਦੇ ਤਹਿਤ ਵ੍ਹਟਸਐਪ ’ਤੇ ਹਿੰਦੀ ’ਚ ਕੈਬ ਬੁੱਕ ਕਰਨ ਦੀ ਸਹੂਲਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਜੋ ਨਤੀਜੇ ਦੇਖਣ ਨੂੰ ਮਿਲੇ, ਉਹ ਹੈਰਾਨ ਕਰਨ ਵਾਲੇ ਸਨ। ਕੰਪਨੀ ਦੇ ਨਵੇਂ ਯੂਜ਼ਰਸ ’ਚ 33 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਹੁਣ ਨਾਮੀ ਈ-ਕਾਮਰਸ ਕੰਪਨੀ ਨੇ ਆਪਣੇ ਐਪ ਅਤੇ ਵੈੱਬਸਾਈਟ ਨੂੰ ਹਿੰਦੀ ’ਚ ਲਾਂਚ ਕਰ ਦਿੱਤਾ ਹੈ ਤਾਂ ਕਿ 10 ਕਰੋੜ ਗਾਹਕਾਂ ਨੂੰ ਜੁਟਾਇਆ ਜਾ ਸਕੇ। ਨਾਲ ਹੀ ਕੰਪਨੀਆਂ ਨੇ ਹਿੰਦੀ ਦੇ ਨਾਲ ਦੂਜੀਆਂ ਖੇਤਰੀ ਭਾਸ਼ਾਵਾਂ ਨੂੰ ਵੀ ਮਹੱਤਵ ਦਿੱਤਾ ਹੈ।

ਇਹ ਵੀ ਪੜ੍ਹੋ: ਸੈਟ ਨੇ ਸੇਬੀ ਦੇ ਹੁਕਮ ਖ਼ਿਲਾਫ਼ ਸੁਭਾਸ਼ ਚੰਦਰਾ ਅਤੇ ਪੁਨੀਤ ਗੋਇਨਕਾ ਨੂੰ ਅੰਤਰਿਮ ਰਾਹਤ ਦੇਣ ਤੋਂ ਕੀਤਾ ਇਨਕਾਰ
ਛੋਟੇ ਸ਼ਹਿਰਾਂ ਅਤੇ ਪਿੰਡਾਂ ’ਚ ਐਂਟਰੀ
ਸਾਫਟਵੇਅਰ ਮੁਹੱਈਆ ਕਰਵਾਉਣ ਵਾਲੀ ਕੰਪਨੀ ਜੋਹੋ ਦੇ ਵਾਈਸ ਪ੍ਰਧਾਨ ਪ੍ਰਵਾਲ ਸਿੰਘ ਨੇ ਮੀਡੀਆ ਰਿਪੋਰਟ ’ਚ ਕਿਹਾ ਕਿ ਲਗਾਤਾਰ ਹਿੰਦੀ ਦੀ ਮੰਗ ਦੇਖਣ ਨੂੰ ਮਿਲ ਰਹੀ ਹੈ ਜੋ ਕੰਪਨੀਆਂ ਛੋਟੇ ਸ਼ਹਿਰ ਅਤੇ ਪਿੰਡਾਂ ਅਤੇ ਕਸਬਿਆਂ 'ਚ ਕੰਮ ਕਰ ਰਹੀਆਂ ਹਨ, ਉਹ ਆਪਣੇ ਯੂਜ਼ਰਸ ’ਤੇ ਪਕੜ ਬਣਾਉਣ ਲਈ ਹਿੰਦੀ ’ਤੇ ਵਧੇਰੇ ਜ਼ੋਰ ਦੇ ਰਹੀਆਂ ਹਨ। ਉਹ ਅੱਗੇ ਕਹਿੰਦੇ ਹਨ ਕਿ ਸਥਾਨਕ ਭਾਸ਼ਾ ਦੀ ਮੰਗ ਐੱਫ. ਐੱਮ. ਸੀ. ਜੀ. ਕੰਪਨੀਆਂ, ਰਿਟੇਲ ਅਤੇ ਫਾਰਮਾ ਕੰਪਨੀਆਂ ਵਲੋਂ ਆ ਰਹੀ ਹੈ। ਇਕ ਰਿਪੋਰਟ ਮੁਤਾਬਕ ਜੋ ਬਿਜ਼ਨੈੱਸ ਕਸਟਮਰਸ ਨੂੰ ਉਨ੍ਹਾਂ ਦੀ ਭਾਸ਼ਾ ’ਚ ਮਦਦ ਕਰਨ ’ਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਦਾ 75 ਫ਼ੀਸਦੀ ਕਾਰੋਬਾਰ ਸੰਕਟ ’ਚ ਆ ਸਕਦਾ ਹੈ।

ਇਹ ਵੀ ਪੜ੍ਹੋ:  ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News