72 ਫ਼ੀਸਦੀ ਛੋਟੇ ਉੱਦਮਾਂ ਦਾ ਬਿਜ਼ਨੈੱਸ ਨਹੀਂ ਵਧਿਆ, ਇਹ MSME ਦਿੰਦੇ ਹਨ 12 ਕਰੋੜ ਰੁਜ਼ਗਾਰ

Friday, Feb 17, 2023 - 01:16 PM (IST)

72 ਫ਼ੀਸਦੀ ਛੋਟੇ ਉੱਦਮਾਂ ਦਾ ਬਿਜ਼ਨੈੱਸ ਨਹੀਂ ਵਧਿਆ, ਇਹ MSME ਦਿੰਦੇ ਹਨ 12 ਕਰੋੜ ਰੁਜ਼ਗਾਰ

ਨਵੀਂ ਦਿੱਲੀ- ਸਰਕਾਰ ਨੇ ਕਰੀਬ 12 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਐੱਮ.ਐੱਸ.ਐੱਮ.ਈ. ਸੈਕਟਰ ਨੂੰ ਸਪੋਰਟ ਲਈ ਕਾਫ਼ੀ ਪਹਿਲ ਕੀਤੀ ਹੈ ਪਰ ਉਨ੍ਹਾਂ ਦਾ ਅਸਰ ਨਹੀਂ ਦਿਖ ਰਿਹਾ ਹੈ। ਕੰਸੋਰਟੀਅਮ ਆਫ ਇੰਡੀਅਨ ਐਸੋਸੀਏਸ਼ਨ (ਸੀ.ਆਈ.ਏ) ਦੇ ਸਰਵੇ 'ਚ ਸ਼ਾਮਲ 72 ਫ਼ੀਸਦੀ ਉੱਦਮੀਆਂ ਨੇ ਕਿਹਾ ਕਿ ਬੀਤੇ ਪੰਜ ਸਾਲ 'ਚ ਉਨ੍ਹਾਂ ਦਾ ਕਾਰੋਬਾਰ ਜਾਂ ਤਾਂ ਸਥਿਰ ਰਿਹਾ ਹੈ ਜਾਂ ਉਸ 'ਚ ਗਿਰਾਵਟ ਆਈ। ਸਰਵੇ 'ਚ ਸ਼ਾਮਲ ਕਰੀਬ 1 ਲੱਖ ਉੱਦਮੀਆਂ 'ਚੋਂ ਸਿਰਫ਼ 28 ਫ਼ੀਸਦੀ ਨੇ ਕਿਹਾ ਕਿ ਬਿਜ਼ਨੈੱਸ ਵਧ ਰਿਹਾ ਹੈ। ਵੀਰਵਾਰ ਨੂੰ ਆਈ ਰਿਪੋਰਟ ਮੁਤਾਬਕ 76 ਫ਼ੀਸਦੀ ਉੱਦਮੀਆਂ ਨੇ ਕਿਹਾ ਕਿ ਉਹ ਮੁਨਾਫ਼ਾ ਨਹੀਂ ਕਮਾ ਪਾ ਰਹੇ ਹਨ। 45 ਫ਼ੀਸਦੀ ਦਾ ਰਾਏ ਹੈ ਕਿ ਐੱਮ.ਐੱਸ.ਐੱਮ.ਈ. 'ਤੇ ਸਰਕਾਰ ਦੇ ਫੋਕਸ ਦੇ ਬਾਵਜੂਦ ਉਨ੍ਹਾਂ ਲਈ ਬਿਜ਼ਨੈੱਸ ਆਸਾਨ ਨਹੀਂ ਹੋਇਆ। ਹਾਲਾਂਕਿ 21 ਫ਼ੀਸਦੀ ਨੇ ਇਹ ਵੀ ਕਿਹਾ ਕਿ ਕੋਵਿਡ  ਦੌਰਾਨ ਸਰਕਾਰ ਨੇ ਐੱਮ.ਐੱਸ.ਐੱਮ.ਈ ਨੂੰ ਪੂਰੀ ਸਪੋਰਟ ਕੀਤੀ। 

ਇਹ ਵੀ ਪੜ੍ਹੋ-Air India ਏਅਰਬੱਸ ਅਤੇ ਬੋਇੰਗ ਤੋਂ ਖਰੀਦੇਗਾ 840 ਜਹਾਜ਼
ਬਿਜ਼ਨੈੱਸ ਨਾ ਵਧਣ ਦੇ ਵੱਡੇ ਕਾਰਨ
1. 79 ਫ਼ੀਸਦੀ ਉੱਦਮੀਆਂ ਦੇ ਮੁਕਾਬਤ ਬੈਂਕਾਂ ਤੋਂ ਲੋਨ ਮਿਲਣਾ ਹੁਣ ਵੀ ਵੱਡੀ ਚੁਣੌਤੀ ਹੈ। 
2. 42 ਫ਼ੀਸਦੀ ਉੱਦਮੀਆਂ ਨੇ ਕਿਹਾ ਕਿ ਲਾਭ ਮਾਰਜਨ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। 
3. 40 ਫ਼ੀਸਦੀ ਉੱਦਮੀਆਂ ਲਈ ਮਹਿੰਗੇ ਕੱਚੇ ਮਾਲ ਦੀ ਘੱਟ ਸਪਲਾਈ ਵੱਡੀ ਪਰੇਸ਼ਾਨੀ ਹੈ। 
4. 70 ਫ਼ੀਸਦੀ ਉੱਦਮੀਆਂ ਨੇ ਦੱਸਿਆ ਕਿ ਦੇਰ ਨਾਲ ਪੇਮੈਂਟ ਮਿਲਣਾ ਸਭ ਤੋਂ ਵੱਡੀ ਰੁਕਾਵਟ ਹੈ। 

ਇਹ ਵੀ ਪੜ੍ਹੋ-ਸਸਤੀ ਹੋਈ ਕਣਕ, ਕਰੀਬ 5 ਰੁਪਏ ਪ੍ਰਤੀ ਕਿਲੋ ਘਟੇ ਰੇਟ
ਬਜਟ ਦੇ ਵੱਡੇ ਐਲਾਨ 
-ਮਾਈਕ੍ਰੋ ਇੰਟਰਪ੍ਰਾਈਜੇਜ਼ ਲਈ ਈ-ਕਾਮਰਸ ਦੀ ਸੁਵਿਧਾ ਸ਼ੁਰੂ ਕੀਤੀ ਜਾਵੇਗੀ।
-ਮਾਈਕ੍ਰੋ ਅਤੇ ਛੋਟੇ ਉੱਦਮਾਂ ਨੂੰ ਸਮੇਂ 'ਤੇ ਪੈਮੇਂਟ ਸੁਨਿਸ਼ਚਿਤ ਕਰਨ 'ਤੇ ਜ਼ੋਰ
-2 ਕਰੋੜ ਰੁਪਏ ਤੱਕ ਦੇ ਟਰਨਓਵਰ 'ਤੇ ਟੈਕਸ 'ਚ ਖ਼ਾਸ ਛੂਟ ਦੀ ਵਿਵਸਥਾ
-ਵਿਵਾਦ ਨਾਲ ਵਿਸ਼ਵਾਸ ਯੋਜਨਾ ਦੇ ਤਹਿਤ ਐੱਮ.ਐੱਸ.ਐੱਮ.ਈ. ਨੂੰ ਵਿਸ਼ੇਸ਼ ਰਾਹਤ

ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ
ਬੀਤੇ ਸਾਲ ਬਿਜ਼ਨੈੱਸ ਦੀ ਵਿਕਰੀ ਘਟੀ
ਬੈਂਕ ਆਫ ਬੜੌਦਾ ਦੀ ਇਕ ਰਿਸਰਚ ਰਿਪੋਰਟ ਕਹਿੰਦੀ ਹੈ ਕਿ ਐੱਮ.ਐੱਸ.ਐੱਮ.ਈ ਦੇ ਟਰਨਓਵਰ 'ਚ ਸਥਿਤ ਗ੍ਰੋਥ ਨਹੀਂ ਦੇਖੀ ਜਾ ਰਹੀ। ਹਾਲ ਦੇ ਸਾਲਾਂ 'ਚ ਮਾਈਕ੍ਰੋ ਅਤੇ ਛੋਟੇ ਬਿਜ਼ਨੈੱਸ ਦੀ ਵਿਕਰੀ ਘਟੀ ਹੈ। ਹਾਲਾਂਕਿ 2021 'ਚ ਮੀਡੀਅਮ ਸਾਈਜ ਦੀਆਂ ਕੰਪਨੀਆਂ ਦੀ ਵਿਕਰੀ 16 ਫ਼ੀਸਦੀ ਤੋਂ ਜ਼ਿਆਦਾ ਵਧੀ ਸੀ, ਪਰ 2022 ਦੇ ਦੌਰਾਨ ਉਨ੍ਹਾਂ ਦੀ ਵਿਕਰੀ 'ਚ ਹਲਕੀ ਗਿਰਾਵਟ ਦੇਖੀ ਗਈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News