ਸਰਾਫ਼ਾ ਬਾਜ਼ਾਰ ''ਚ ਸੋਨਾ 350 ਰੁਪਏ ਟੁੱਟਿਆ ਅਤੇ ਚਾਂਦੀ 660 ਰੁਪਏ ਖਿਸਕੀ

05/23/2023 6:24:48 PM

ਨਵੀਂ ਦਿੱਲੀ (ਭਾਸ਼ਾ) - ਵਿਸ਼ਵ ਪੱਧਰ 'ਤੇ ਕੀਮਤੀ ਧਾਤੂ ਦੀਆਂ ਕੀਮਤਾਂ 'ਚ ਆਈ ਗਿਰਾਵਟ ਦੇ ਦੌਰਾਨ ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨੇ ਦੀ ਕੀਮਤ 350 ਰੁਪਏ ਡਿੱਗ ਕੇ 60,170 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। HDFC ਸਕਿਓਰਿਟੀਜ਼ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 60,520 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 660 ਰੁਪਏ ਦੀ ਗਿਰਾਵਟ ਨਾਲ 72,880 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਸੀ।

ਐੱਚਡੀਐੱਫਸੀ ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂਆਂ) ਸੌਮਿਲ ਗਾਂਧੀ ਨੇ ਕਿਹਾ, "ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿੱਚ ਸਪਾਟ ਸੋਨੇ ਦੀ ਕੀਮਤ 350 ਰੁਪਏ ਦੀ ਗਿਰਾਵਟ ਨਾਲ 60,170 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ।" ਜਦਕਿ ਚਾਂਦੀ ਵੀ ਡਿੱਗ ਕੇ 23.32 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ। ਮੰਗਲਵਾਰ ਨੂੰ ਏਸ਼ੀਆਈ ਕਾਰੋਬਾਰੀ ਘੰਟਿਆਂ 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ।


rajwinder kaur

Content Editor

Related News