Budget 2023 : ਆਮਦਨ ਕਰ ਨੂੰ ਲੈ ਕੇ ਮਿਲੀ ਵੱਡੀ ਰਾਹਤ, TV-ਮੋਬਾਇਲ ਤੇ ਇਲੈਕਟ੍ਰਿਕ ਵਾਹਨ ਹੋਣਗੇ ਸਸਤੇ

Wednesday, Feb 01, 2023 - 06:23 PM (IST)

Budget 2023 : ਆਮਦਨ ਕਰ ਨੂੰ ਲੈ ਕੇ ਮਿਲੀ ਵੱਡੀ ਰਾਹਤ, TV-ਮੋਬਾਇਲ ਤੇ ਇਲੈਕਟ੍ਰਿਕ ਵਾਹਨ ਹੋਣਗੇ ਸਸਤੇ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਯਾਨੀ ਬੁੱਧਵਾਰ ਸਵੇਰੇ 11 ਵਜੇ ਕੇਂਦਰੀ ਬਜਟ 2023-24 ਪੇਸ਼ ਕੀਤਾ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਸੀ। ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਦਾ ਇਹ ਆਮ ਬਜਟ ਮੋਦੀ ਸਰਕਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ। 

Budget 2023 Live: ਸੰਸਦ ਭਵਨ 'ਚ ਵਿੱਤ ਮੰਤਰੀ ਨੇ ਪੜ੍ਹਣਾ ਸ਼ੁਰੂ ਕੀਤਾ 'ਅੰਮ੍ਰਿਤਕਾਲ' ਦਾ ਪਹਿਲਾ ਬਜਟ 

ਔਰਤਾਂ ਤੇ ਬਜ਼ੁਰਗਾਂ ਲਈ ਵੱਡੀ ਰਾਹਤ

ਮਹਿਲਾ ਸਨਮਾਨ ਬੱਚਤ ਪੱਤਰ ਯੋਜਨਾ ਸ਼ੁਰੂ ਹੋਵੇਗੀ। ਇਸ 'ਚ ਔਰਤਾਂ ਨੂੰ 2 ਲੱਖ ਦੀ ਬਚਤ 'ਤੇ 7.5 ਫੀਸਦੀ ਵਿਆਜ ਮਿਲੇਗਾ। ਸੀਨੀਅਰ ਸਿਟੀਜ਼ਨ ਖਾਤਾ ਯੋਜਨਾ ਦੀ ਸੀਮਾ 4.5 ਲੱਖ ਤੋਂ ਵਧਾ ਕੇ 9 ਲੱਖ ਕੀਤੀ ਜਾਵੇਗੀ।

ਵੱਡੀ ਰਾਹਤ , ਆਮਦਨ ਕਰ ਦੀ ਹੱਦ ਵਧਾ ਕੇ ਕੀਤੀ 7 ਲੱਖ ਰੁਪਏ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਹੋਣ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ। ਹੁਣ ਇਹ ਸੀਮਾ 5 ਲੱਖ ਰੁਪਏ ਸੀ।

ਹੁਨਰ ਵਿਕਾਸ ਯੋਜਨਾ, ਏਕਲਵਯ ਸਕੂਲ 'ਤੇ ਵੱਡੇ ਐਲਾਨ

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਲਾਂਚ ਕੀਤੀ ਜਾਵੇਗੀ। ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੌਕਿਆਂ ਲਈ ਹੁਨਰਮੰਦ ਬਣਾਉਣ ਲਈ 30 ਸਕਿੱਲ ਇੰਡੀਆ ਨੈਸ਼ਨਲ ਸੈਕਟਰ ਖੋਲ੍ਹੇ ਜਾਣਗੇ। 740 ਏਕਲਵਿਆ ਮਾਡਲ ਰਿਹਾਇਸ਼ੀ ਸਕੂਲਾਂ ਲਈ ਅਗਲੇ 3 ਸਾਲਾਂ ਵਿੱਚ 38,000 ਅਧਿਆਪਕਾਂ ਅਤੇ ਸਹਾਇਕ ਸਟਾਫ ਦੀ ਭਰਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਦੇਸ਼ ਵਿੱਚ 50 ਸੈਰ ਸਪਾਟਾ ਸਥਾਨ ਵਿਕਸਤ ਕੀਤੇ ਜਾਣਗੇ। ਇਨ੍ਹਾਂ ਨੂੰ ਮੁਕਾਬਲੇ ਦੇ ਆਧਾਰ 'ਤੇ ਵਿਕਸਿਤ ਕੀਤਾ ਜਾਵੇਗਾ।

ਸੈਰ ਸਪਾਟੇ ਨੂੰ ਲੈ ਕੇ ਬਜਟ 'ਚ ਵੱਡੇ ਐਲਾਨ

50 ਸੈਰ-ਸਪਾਟਾ ਸਥਾਨਾਂ ਦੀ ਪਛਾਣ ਕੀਤੀ ਜਾਵੇਗੀ। ਇਨ੍ਹਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਸੈਰ-ਸਪਾਟੇ ਲਈ ਸੰਪੂਰਨ ਪੈਕੇਜ ਵਜੋਂ ਵਿਕਸਤ ਕੀਤਾ ਜਾਵੇਗਾ। ਰਾਜਾਂ ਨੂੰ ਰਾਜਧਾਨੀ ਵਿੱਚ ਯੂਨਿਟੀ ਮਾਲ ਖੋਲ੍ਹਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਤਹਿਤ ਇਕ ਜ਼ਿਲ੍ਹਾ, ਇਕ ਉਤਪਾਦ ਅਤੇ ਹੈਂਡੀਕਰਾਫਟ ਆਈਟਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਪ੍ਰਣਾਮ ਯੋਜਨਾ ਦੀ ਸ਼ੁਰੂਆਤ, ਬਜਟ 'ਚ ਵੱਡੇ ਐਲਾਨ

ਸਰਕਾਰ ਵਪਾਰਕ ਵਿਵਾਦਾਂ ਦੇ ਨਿਪਟਾਰੇ ਲਈ ਵਿਵਾਦ ਸੇ ਵਿਸ਼ਵਾਸ-2 ਸਕੀਮ ਲਿਆਵੇਗੀ
ਪ੍ਰਧਾਨ ਮੰਤਰੀ ਪ੍ਰਣਾਮ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਹ ਯੋਜਨਾ ਬਦਲਵੇਂ ਖਾਦਾਂ ਨੂੰ ਉਤਸ਼ਾਹਿਤ ਕਰਨ ਲਈ ਹੋਵੇਗੀ। ਇਸ ਤੋਂ ਇਲਾਵਾ ਗੋਵਰਧਨ ਯੋਜਨਾ ਤਹਿਤ 500 ਨਵੇਂ ਪਲਾਂਟ ਲਗਾਏ ਜਾਣਗੇ।

ਇਹ ਵੀ ਪੜ੍ਹੋ : ਕੇਂਦਰੀ ਬਜਟ 2023-24 ਦੇ ਮੁੱਖ ਬਿੰਦੂ , ਵਿਕਸਿਤ ਭਾਰਤ ਦੇ ਵਿਸ਼ਾਲ ਸੰਕਲਪ ਨੂੰ ਕਰਨਗੇ ਪੂਰਾ

ਬਜਟ 'ਚ ਨੌਜਵਾਨਾਂ ਲਈ ਵੱਡੇ ਐਲਾਨ

ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਸ਼ੁਰੂ ਕਰੇਗੀ
ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੌਕਿਆਂ ਲਈ ਹੁਨਰਮੰਦ ਬਣਾਉਣ ਲਈ ਵੱਖ-ਵੱਖ ਰਾਜਾਂ ਵਿੱਚ 30 ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਸਥਾਪਿਤ ਕੀਤੇ ਜਾਣਗੇ

ਜਨ-ਧਨ ਯੋਜਨਾ ਖਾਤੇ ਲਈ ਵੀਡੀਓ ਕੇਵਾਈਸੀ ਦੀ ਘੋਸ਼ਣਾ

ਜਨ-ਧਨ ਯੋਜਨਾ ਦੇ ਤਹਿਤ ਬੈਂਕ ਖਾਤਾ ਖੋਲ੍ਹਣ ਲਈ ਜ਼ਰੂਰੀ ਕੇਵਾਈਸੀ ਦੀ ਪ੍ਰਕਿਰਿਆ ਵੀਡੀਓ ਕਾਲ ਰਾਹੀਂ ਪੂਰੀ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਹੁਣ ਵੀਡੀਓ ਕੇਵਾਈਸੀ ਨੂੰ ਪ੍ਰਮੋਟ ਕੀਤਾ ਜਾਵੇਗਾ। ਉਸਨੇ ਚੋਣਵੀਆਂ ਸਰਕਾਰੀ ਏਜੰਸੀਆਂ ਦੀਆਂ ਸਾਰੀਆਂ ਡਿਜੀਟਲ ਪ੍ਰਣਾਲੀਆਂ ਲਈ ਪੈਨ ਨੂੰ ਵੀ ਢੁਕਵਾਂ ਬਣਾਇਆ। ਸੀਤਾਰਮਨ ਨੇ ਕਿਹਾ ਕਿ ਪੈਨ ਦੇ ਜ਼ਰੀਏ ਵਪਾਰਕ ਸੰਸਥਾਵਾਂ ਦਾ ਕੰਮ ਆਸਾਨ ਹੋ ਜਾਵੇਗਾ।

ਕੱਪੜੇ ਅਤੇ ਖੇਤੀਬਾੜੀ ਨੂੰ ਛੱਡ ਕੇ ਹੋਰ ਵਸਤੂਆਂ 'ਤੇ ਕਸਟਮ ਡਿਊਟੀ 21 ਫ਼ੀਸਦੀ ਤੋਂ ਘਟਾ ਕੇ 13 ਫ਼ੀਸਦੀ ਕੀਤੀ ਗਈ

ਇਲੈਕਟ੍ਰਿਕ ਵ੍ਹੀਕਲ ਹੋਣਗੇ ਸਸਤੇ , ਹਟਾਈ ਗਈ ਕਸਟਮ ਡਿਊਟੀ

ਸੀਨੀਅਰ ਨਾਗਰਿਕ ਬੱਚਤ ਯੋਜਨਾ ਦੀ ਹੱਦ 15 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕੀਤੀ

ਔਰਤਾਂ ਲਈ ਨਵੀਂ ਵਿਸ਼ੇਸ਼ ਬੱਚਤ ਸਕੀਮ

ਸਾਲ 2025 ਤੱਕ ਚੱਲੇਗੀ ਮਹਿਲਾ ਸਨਮਾਨ ਯੋਜਨਾ

ਮਹਿਲਾ ਬੱਚਤ ਯੋਜਨਾ ਵਿਚ 2 ਲੱਖ ਨਿਵੇਸ਼ ਦੀ ਛੋਟ

ਸਸਤੇ ਹਣਗੇ ਮੋਬਾਇਲ, ਪੁਰਜਿਆ 'ਤੇ ਲੱਗਣ ਵਾਲੀ ਕਸਟਮ ਡਿਊਟੀ ਘਟੀ

ਨਿਸ਼ਚਿਤ ਸਰਕਾਰੀ ਏਜੰਸੀਆਂ ਦੀਆਂ ਸਾਰੀਆਂ ਡਿਜੀਟਲ ਪ੍ਰਣਾਲੀਆਂ ਵਿੱਚ ਪੈਨ ਕਾਰਡ ਨੂੰ ਪਛਾਣ ਪੱਤਰ ਵਜੋਂ ਵਰਤਿਆ ਜਾਵੇਗਾ

ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਉਣ ਲਈ ਪੁਰਾਣੇ ਸਰਕਾਰੀ ਵਾਹਨਾਂ ਅਤੇ ਐਂਬੂਲੈਂਸਾਂ ਨੂੰ ਬਦਲਣ ਲਈ ਫੰਡ ਅਲਾਟ ਕੀਤੇ ਜਾਣਗੇ।

5ਜੀ ਲਈ ਬਣਾਈਆਂ ਜਾਣਗੀਆਂ 100 ਪ੍ਰਯੋਗਸ਼ਾਲਾਵਾਂ

MSME ਲਈ ਨਵੀਂ ਡਿਜੀਟਲ ਲਾਕਰ ਯੋਜਨਾ

20 ਲੱਖ ਕਰੋੜ ਦਾ ਖੇਤੀ ਲੋਨ ਫੰਡ

ਨਗਰ ਨਿਗਮ ਲਿਆ ਸਕਦੈ ਆਪਣੇ ਬਾਂਡ

ਕਾਰੋਬਾਰ ਵਿਚ KYC ਬਣਾਈ ਜਾਵੇਗੀ ਆਸਾਨ

ਕਾਰੋਬਾਰ ਵਿਚ ਪੈਨ ਕਾਰਡ ਨੂੰ ਆਮ ਪਛਾਣ ਦਾ ਦਰਜਾ

PM ਆਵਾਸ ਯੋਜਨਾ ਦਾ ਫੰਡ ਬਣਾਇਆ ਜਾਵੇਗਾ

ਸਰਹੱਦੀ ਖੇਤਰਾਂ ਨੂੰ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਲਈ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇਗੀ

MSME ਲਈ 1 ਅਪ੍ਰੈਲ 2023 ਤੋਂ 9 ਹਜ਼ਾਰ ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਸਕੀਮ

ਰੇਲਵੇ ਲਈ 2.4 ਲੱਖ ਕਰੋੜ ਦਾ ਬਜਟ, ਨਵੀਆਂ ਯੋਜਨਾਵਾਂ ਲਈ 75 ਹਜ਼ਾਰ ਕਰੋੜ ਦੀ ਹੋਵੇਗੀ ਵਿਵਸਥਾ

ਅਧਿਆਪਕ ਸਿਖਲਾਈ ਲਈ ਵਿਸ਼ੇਸ਼ ਸੰਸਥਾਵਾਂ ਖੋਲ੍ਹੀਆਂ ਜਾਣਗੀਆਂ

ਖੇਤੀਬਾੜੀ ਸਟਾਰਟਅਪ ਲਈ ਨਵਾਂ ਫੰਡ ਸ਼ੁਰੂ ਕੀਤਾ ਜਾਵੇਗਾ

ਬੀਮਾਰੀਆਂ ਮੁਕਤ ਬੂਟੇ ਦੇਣ ਵਾਸਤੇ 2200 ਕਰੋੜ ਦਾ ਐਲਾਨ

ਐਗਰੀਕਲਚਰ ਕਰੈਡਿਟ ਲਈ 20 ਲੱਖ ਕਰੋੜ ਰੁਪਏ ਦਾ ਐਲਾਨ

ਮੁਫ਼ਤ ਅਨਾਜ ਲਈ ਕੀਤੀ ਜਾਵੇਗੀ 2 ਲੱਖ ਕਰੋੜ ਰੁਪਏ ਦੀ ਵਿਵਸਥਾ

ਆਦਿਵਾਸੀਆਂ ਦੇ ਵਿਕਾਸ ਲਈ 15,000 ਕਰੋੜ ਰੁਪਏ

157 ਨਵੇਂ ਨਰਸਿੰਗ ਕਾਲਜ ਬਣਾਏ ਜਾਣਗੇ

ਨੈਸ਼ਨਲ ਚਿਲਡਰਨ ਲਾਇਬਰੇਰੀ ਬਣਾਈ ਜਾਵੇਗੀ

ਕਰਨਾਟਕ ਲਈ ਪਾਣੀ ਅਤੇ ਸਿੰਚਾਈ ਲਈ 5300 ਕਰੋੜ ਦੀ ਵਿਵਸਥਾ

ਕੇਂਦਰ 38 ਹਜ਼ਾਰ ਅਧਿਆਪਕ ਭਰਤੀ ਕਰੇਗਾ 

2047 ਤੱਕ ਐਨੀਮੀਆ ਖ਼ਤਮ ਕਰਨ ਦਾ ਟੀਚਾ

ਡਿਜ਼ੀਟਲ ਲਾਇਬਰੇਰੀ ਦੀ ਨਵੀਂ ਰਾਸ਼ਟਰੀ ਯੋਜਨਾ

ਖੇਤੀਬਾੜੀ ਨਾਲ ਜੁੜੇ ਸਟਾਰਟਅੱਪ ਨੂੰ ਦਿੁੱਤੀ ਜਾਵੇਗੀ ਪਹਿਲ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਖੇਤੀਬਾੜੀ ਨਾਲ ਜੁੜੇ ਸਟਾਰਟਅੱਪਸ ਨੂੰ ਪਹਿਲ ਦਿੱਤੀ ਜਾਵੇਗੀ। ਇਸਦੇ ਲਈ, ਨੌਜਵਾਨ ਉੱਦਮੀਆਂ ਦੁਆਰਾ ਖੇਤੀ-ਸ਼ੁਰੂਆਤ ਨੂੰ ਉਤਸ਼ਾਹਿਤ ਕਰਨ ਲਈ ਇੱਕ ਐਗਰੀਕਲਚਰ ਐਕਸਲੇਟਰ ਫੰਡ ਬਣਾਇਆ ਜਾਵੇਗਾ। ਖੇਤੀਬਾੜੀ ਸੈਕਟਰ ਲਈ ਵਧੇਗੀ ਸਟੋਰ ਸਮਰੱਥਾ

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਗੌਤਮ ਅਡਾਨੀ ਨੂੰ ਛੱਡਿਆ ਪਿੱਛੇ, ਫਿਰ ਬਣੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ

ਆਧਾਰਭੂਤ ਢਾਂਚੇ ਲਈ 10 ਹਜ਼ਾਰ ਕਰੋੜ

ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੁਨੀਆ ਵਿਚ ਭਾਰਤ ਦਾ ਕੱਦ ਵਧਿਆ ਹੈ। ਭਾਰਤ ਦੀ ਅਰਥਵਿਵਸਥਾ ਸਹੀ ਦਿਸ਼ਾ ਵੱਲ ਵਧ ਰਿਹਾ ਹੈ।ਨਿਰਮਲਾ  ਦੁਨੀਆ ਨੇ ਭਾਰਤੀ ਅਰਥਵਿਵਸਥਾ ਨੂੰ ਚਮਕਦਾ ਸਿਤਾਰਾ ਮੰਨਿਆ ਹੈ। ਭਾਰਤ ਸੁਨਹਿਰੇ ਭਵਿੱਖ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਕਰੋਨਾ ਦੌਰਾਨ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ। ਸਰਕਾਰ ਨੇ 2 ਲੱਖ ਕਰੋੜ ਰੁਪਏ ਖਰਚ ਕੇ ਹਰ ਵਿਅਕਤੀ ਨੂੰ ਅਨਾਜ ਦੇਣਾ ਯਕੀਨੀ ਬਣਾਇਆ। 80 ਕਰੋੜ ਲੋਕਾਂ ਲਈ 28 ਮਹੀਨਿਆਂ ਲਈ ਮੁਫਤ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ। ਮਹਾਮਾਰੀ ਦੌਰਾਨ ਕੋਈ ਭੁੱਖਾ ਨਹੀਂ ਸੋਇਆ, 80 ਕਰੋੜ ਗਰੀਬਾਂ ਨੂੰ ਦਿੱਤਾ ਗਿਆ ਮੁਫ਼ਤ ਅਨਾਜ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਰਾਹੁਲ ਗਾਂਧੀ ਥੋੜ੍ਹੀ ਦੇਰ ਬਾਅਦ ਸਦਨ 'ਚ ਪਹੁੰਚ ਗਏ। ਉਦੋਂ ਕਾਂਗਰਸੀ ਸੰਸਦ ਮੈਂਬਰਾਂ ਨੇ ‘ਭਾਰਤ ਜੋੜੋ’ ਦੇ ਨਾਅਰੇ ਲਾਏ। ਹਾਲਾਂਕਿ ਕੁਝ ਦੇਰ ਬਾਅਦ ਉਹ ਚੁੱਪ ਹੋ ਗਏ । ਵਿੱਤ ਮੰਤਰੀ ਨੇ ਕਿਹਾ- ਇਹ ਅੰਮ੍ਰਿਤ ਕਾਲ ਦਾ ਪਹਿਲਾ ਬਜਟ ਹੈ। ਇਹ ਆਜ਼ਾਦੀ ਦੇ 100 ਸਾਲਾਂ ਬਾਅਦ ਭਾਰਤ ਦੇ ਵਿਜ਼ਨ ਦਾ ਬਜਟ ਹੈ। ਇਸ ਬਜਟ ਵਿੱਚ ਕਿਸਾਨ, ਮੱਧ ਵਰਗ, ਔਰਤਾਂ ਤੋਂ ਲੈ ਕੇ ਸਮਾਜ ਦੇ ਸਾਰੇ ਵਰਗਾਂ ਦੇ ਵਿਕਾਸ ਦਾ ਢਾਂਚਾ ਹੈ।

Budget 2023 Live: ਮੰਤਰੀ ਮੰਡਲ ਨੇ ਵਿੱਤੀ ਸਾਲ 2023-24 ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ

ਬਜਟ ਪੇਸ਼ ਕਰਨ ਲਈ ਲਾਲ ਰੰਗ ਦੇ ਬੈਗ 'ਚ ਟੈਬਲੇਟ ਲੈ ਕੇ ਸੰਸਦ ਪਹੁੰਚੀ ਸੀਤਾਰਮਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰਨ ਲਈ, ਪਿਛਲੇ ਦੋ ਸਾਲਾਂ ਦੀ ਤਰ੍ਹਾਂ, ਇੱਕ ਵਹੀ ਖ਼ਾਤੇ ਦੀ ਤਰ੍ਹਾਂ  ਲਾਲ ਬੈਗ ਵਿੱਚ ਇੱਕ ਟੈਬਲੇਟ ਲੈ ਕੇ ਬੁੱਧਵਾਰ ਨੂੰ ਸੰਸਦ ਭਵਨ ਪਹੁੰਚੀ। ਸੀਤਾਰਮਨ ਨੇ ਆਪਣੇ ਅਧਿਕਾਰੀਆਂ ਦੇ ਦਲ ਦੇ ਨਾਲ ਵਿੱਤ ਮੰਤਰਾਲੇ ਦੇ ਬਾਹਰ ਰਵਾਇਤੀ ਢੰਗ ਨਾਲ ਪੋਜ਼ ਦਿੱਤੇ। ਹਾਲਾਂਕਿ, ਇਹ ਉਸਦੇ ਹੱਥ ਵਿੱਚ ਆਮ ਬ੍ਰੀਫਕੇਸ ਨਹੀਂ ਸੀ ਬਲਕਿ ਲਾਲ ਬੈਗ ਵਿੱਚ ਟੈਬਲੇਟ ਸੀ।

PunjabKesari

ਕੈਬਨਿਟ ਦੀ ਬੈਠਕ ਹੋਈ ਖ਼ਤਮ, ਬਜਟ ਨੂੰ ਮਿਲੀ ਮਨਜ਼ੂਰੀ

ਸੰਸਦ ਭਵਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਰਾਜਨਾਥ ਸਿੰਘ ਅਤੇ ਅਮਿਤ ਸ਼ਾਹ

ਵਿੱਤ ਮੰਤਰੀ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਕਰਨਗੇ

ਨਿਰਮਲਾ ਸੀਤਾਰਮਨ ਬਜਟ ਨੂੰ ਲੈ ਕੇ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਵਿੱਤ ਰਾਜ ਮੰਤਰੀ, ਵਿੱਤ ਸਕੱਤਰ ਮੌਜੂਦ ਰਹਿਣਗੇ।

ਬਜਟ ਤੋਂ ਪਹਿਲਾਂ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਦੀ ਛਾਲ, ਨਿਫਟੀ ਵੀ ਚੜ੍ਹਿਆ

ਨਰਿੰਦਰ ਮੋਦੀ ਸਰਕਾਰ ਦੇ ਆਖਰੀ ਪੂਰਨ ਬਜਟ ਤੋਂ ਪਹਿਲਾਂ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਰਹੀ। ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 516.97 ਅੰਕਾਂ ਦੀ ਤੇਜ਼ੀ ਨਾਲ 60,066.87 ਅੰਕਾਂ 'ਤੇ ਪਹੁੰਚ ਗਿਆ। NSE ਨਿਫਟੀ 153.15 ਅੰਕ ਚੜ੍ਹ ਕੇ 17,815.30 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।

ਸੰਸਦ ਭਵਨ ਪਹੁੰਚੇ ਵਿੱਤ ਮੰਤਰੀ 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੀਐਮ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੰਸਦ ਪਹੁੰਚੀ। ਉਹ ਸਵੇਰੇ 11 ਵਜੇ 2023-24 ਦਾ ਬਜਟ ਪੇਸ਼ ਕਰੇਗੀ।

ਵਿੱਤ ਮੰਤਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ

PunjabKesari

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਰਾਜ ਮੰਤਰੀ ਡਾ. ਭਾਗਵਤ ਕਿਸ਼ਨ ਰਾਓ ਕਰਾੜ, ਰਾਜ ਮੰਤਰੀ ਪੰਕਜ ਚੌਧਰੀ ਅਤੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕੇਂਦਰੀ ਬਜਟ ਪੇਸ਼ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

 ਇਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਸਮੀ ਤੌਰ 'ਤੇ ਬਜਟ ਨੂੰ ਮਨਜ਼ੂਰੀ  ਦੇ ਦਿੱਤੀ ਹੈ।

ਵਿੱਤ ਮੰਤਰਾਲਾ ਤੋਂ ਰਵਾਨਾ ਹੋਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਮੰਤਰਾਲੇ ਤੋਂ ਰਵਾਨਾ ਹੋ ਗਏ ਹਨ। ਹੁਣ ਉਹ ਰਾਸ਼ਟਰਪਤੀ ਭਵਨ ਜਾ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰੇਗੀ।

ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਾਲ ਹੋਵੇਗੀ ਮੁਲਾਕਾਤ: ਡਾ.ਭਾਗਵਤ ਕਰਾੜ

ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਰਾੜ ਵਿੱਤ ਮੰਤਰਾਲੇ ਪਹੁੰਚ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਅੱਜ ਸਵੇਰੇ 11 ਵਜੇ ਸੰਸਦ ਵਿੱਚ ਬਜਟ ਪੇਸ਼ ਕਰਨਗੇ। ਉਸ ਤੋਂ ਪਹਿਲਾਂ ਉਨ੍ਹਾਂ ਦੀ ਅਗਵਾਈ ਵਿਚ ਮੇਰੇ ਸਹਿਯੋਗੀ ਪੰਕਜ ਚੌਧਰੀ ਅਤੇ ਸਕੱਤਰ ਸਵੇਰੇ ਨੌਂ ਵਜੇ ਮੇਰੇ ਰਾਸ਼ਟਰਪਤੀ ਨੂੰ ਮਿਲਣਗੇ। 

ਸਵੇਰੇ 10 ਵਜੇ PM ਮੋਦੀ ਦੀ ਅਗਵਾਈ ਵਿੱਚ ਕੈਬਨਿਟ ਦੀ ਬੈਠਕ ਹੋਵੇਗੀ। ਭਾਗਵਤ ਕਰਾੜ ਨੇ ਕਿਹਾ ਕਿ ਦੇਸ਼ ਨੇ ਕੋਵਿਡ ਤੋਂ ਚੰਗੀ ਰਿਕਵਰੀ ਕੀਤੀ ਹੈ। ਆਰਥਿਕ ਸਰਵੇਖਣ 'ਤੇ ਨਜ਼ਰ ਮਾਰੀਏ ਤਾਂ ਸਾਰੇ ਖੇਤਰਾਂ ਵਿੱਚ ਤਰੱਕੀ ਹੋ ਰਹੀ ਹੈ। ਸਾਡੀ ਆਰਥਿਕਤਾ ਦੂਜੇ ਦੇਸ਼ਾਂ ਦੇ ਮੁਕਾਬਲੇ ਚੰਗੀ ਹੈ। 2014 'ਚ ਭਾਰਤ ਅਰਥਵਿਵਸਥਾ ਦੇ ਮਾਮਲੇ 'ਚ 10ਵੇਂ ਸਥਾਨ 'ਤੇ ਸੀ, ਅੱਜ 5ਵੇਂ ਸਥਾਨ 'ਤੇ ਹੈ।

ਇਹ ਵੀ ਪੜ੍ਹੋ : ਸਰਕਾਰ ਨੇ ਰੇਲਵੇ ਦੇ ਬਜਟ 'ਚ ਕੀਤਾ 9 ਗੁਣਾ ਵਾਧਾ, ਸ਼ੁਰੂ ਕੀਤੀਆਂ ਜਾਣਗੀਆਂ 100 ਨਵੀਆਂ ਯੋਜਨਾਵਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News