ਮੋਬਾਇਲ, ਇਲੈਕਟ੍ਰੋਨਿਕ ਉਪਕਰਨਾਂ ਦੇ ਨਿਰਮਾਣ ਨੂੰ ਉਤਸ਼ਾਹ ਦੇ ਲਈ ਨਵੀਂ ਯੋਜਨਾ ਦਾ ਪ੍ਰਸਤਾਵ

02/01/2020 3:25:33 PM

ਨਵੀਂ ਦਿੱਲੀ—ਵਿੱਤ ਸਾਲ 2020-21 ਦੇ ਆਮ ਬਜਟ 'ਚ ਮੋਬਾਇਲ ਫੋਨ, ਸੈਮੀ ਕੰਡਕਟਰ ਅਤੇ ਹੋਰ ਇਲੈਕਟ੍ਰੋਨਿਕ ਉਪਕਰਨਾਂ ਦੇ ਵਿਨਿਰਮਾਣ ਦੇ ਲਈ ਇਕ ਨਵੀਂ ਯੋਜਨਾ ਦਾ ਪ੍ਰਸਤਾਵ ਕੀਤਾ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਲੋਕ ਸਭਾ 'ਚ ਆਪਣਾ ਦੂਜਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਘਰੇਲੂ ਵਿਨਿਰਮਾਣ 'ਚ ਨਿਵੇਸ਼ ਆਕਰਸ਼ਿਤ ਕਰਨ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹਰ ਜ਼ਿਲੇ ਨੂੰ ਨਿਰਯਾਤ ਦਾ ਕੇਂਦਰ ਬਣਾਉਣ ਦਾ ਹੈ। ਸੀਤਾਰਮਨ ਨੇ ਕਿਹਾ ਕਿ ਸਰਕਾਰ ਦਾ ਟੀਚਾ ਸੂਬਿਆਂ ਦੇ ਪੱਧਰ 'ਤੇ ਮਨਜ਼ੂਰੀਆਂ ਦੇਣ ਦੀ ਵਿਵਸਥਾ ਬਹਾਲ ਕਰਨ ਦੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਅਤੇ ਮੱਛੀ ਪਾਲਣ ਵਿਸਤਾਰ ਕਾਰਜ 'ਸਾਗਰ ਮਿੱਤਰ' ਬਣਾਉਣ ਜਾਣ ਵਾਲੇ ਪੇਂਡੂ ਨੌਜਵਾਨਾਂ ਦੇ ਮਾਧਿਅਮ ਨਾਲ ਹੋਵੇਗਾ। ਇਸ ਦੇ ਨਾਲ ਹੀ 500 ਮੱਛੀ ਪਾਲਣ ਕਿਸਾਨ ਸੰਗਠਨ ਵੀ ਗਠਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ 2025 ਤੱਕ ਦੁੱਧ ਪ੍ਰੋਸੈਸਿੰਗ ਦੀ ਸਮਰੱਥਾ ਨੂੰ ਦੁੱਗਣਾ ਕਰ ਲਿਆ ਜਾਵੇਗਾ।


Aarti dhillon

Content Editor

Related News