ਬਜਟ 2018: ਮੇਕ ਇਨ ਇੰਡੀਆ ਨਾਲ ਹੋਵੇਗਾ ਰੋਜ਼ਗਾਰ ''ਤੇ ਫੋਕਸ

01/31/2018 5:38:02 PM

ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਕਲ ਸੰਸਦ 'ਚ ਦੇਸ਼ ਦਾ ਆਮ ਬਜਟ ਪੇਸ਼ ਕਰਣਗੇ। ਹਰ ਸੈਕਟਰ ਨੂੰ ਸਰਕਾਰ ਤੋਂ ਕਈ ਉਮੀਦਾਂ ਹਨ। ਇਸ ਬਾਰ ਬਜਟ 'ਚ ਦੇਸ਼ ਦੇ ਨੌਜਵਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ 'ਚ ਕੁਝ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਪ੍ਰਾਈਵੇਟ ਸੈਕਟਰ 'ਚ ਨੌਕਰੀਆਂ ਦੀ ਖਸਤਾ ਹਾਲਤ 'ਚ ਸੁਧਾਰ ਦੀ ਵੀ ਕੁਝ ਉਮੀਦ ਕੀਤੀ ਜਾ ਸਕਦੀ ਹੈ।

ਸਰਕਾਰ ਮੇਕ ਇਨ ਇੰਡੀਆ ਦੇ ਤਹਿਤ ਸਿਕਲ ਡੈਵਲਪਮੈਂਟ ਅਤੇ ਰੋਜ਼ਾਗਰ ਗਾਰੰਟੀ 'ਤੇ ਫੋਕਸ ਕਰ ਰਹੀ ਹੈ ਅਤੇ ਬਜਟ 'ਚ ਇਸ ਨਾਲ ਜੁੜੀਆਂ ਕੁਝ ਘੋਸ਼ਣਾਵਾਂ ਹੋ ਸਕਦੀਆਂ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ, ਰੋਜ਼ਗਾਰ ਦੀ ਗਾਰੰਟੀ ਵਾਲੀ ਸਕਿਲ ਟ੍ਰੇਨਿੰਗ 'ਤੇ ਸਰਕਾਰ ਸਬਸਿਡੀ ਦੇ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਵੱਡੇ ਪੈਮਾਨੇ 'ਤੇ ਨਵੀਆਂ ਨੌਕਰੀਆਂ ਦੇ ਬਾਜ਼ਾਰ 'ਚ ਆਉਣ ਦੀ ਉਮੀਦ ਹੈ। ਨੈਸ਼ਨਲ ਰੋਜ਼ਗਾਰ ਨੀਤੀ ਦੇ ਤਹਿਤ ਸੈਕਟਰ ਵਾਰ ਨੌਕਰੀਆਂ ਦੀ ਰਚਨਾ ਦੇ ਲਈ ਇਕ ਰੋਡਮੈਪ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਸਨੂੰ ਬਜਟ 'ਚ ਪੇਸ਼ ਕੀਤਾ ਜਾ ਸਕਦਾ ਹੈ।


Related News