IT ਮੰਤਰੀ ਨੇ ਦੱਸਿਆ ਕਦੋਂ ਸ਼ੁਰੂ ਹੋਵੇਗੀ BSNL ਦੀ 5G ਸੇਵਾ, ਦੇਸ਼ ’ਚ ਲੱਗਣਗੇ 1.35 ਲੱਖ ਟਾਵਰ

Friday, Dec 09, 2022 - 05:39 PM (IST)

IT ਮੰਤਰੀ ਨੇ ਦੱਸਿਆ ਕਦੋਂ ਸ਼ੁਰੂ ਹੋਵੇਗੀ BSNL ਦੀ 5G ਸੇਵਾ, ਦੇਸ਼ ’ਚ ਲੱਗਣਗੇ 1.35 ਲੱਖ ਟਾਵਰ

ਗੈਜੇਟ ਡੈਸਕ– ਦੇਸ਼ ’ਚ ਅਕਤੂਬਰ ਤੋਂ 5ਜੀ ਸਰਵਿਸ ਦੀ ਸ਼ੁਰੂਆਤ ਹੋ ਗਈ ਹੈ। ਰਿਲਾਇੰਸ ਜੀਓ ਅਤੇ ਏਅਰਟੈੱਲ ਨੇ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ 5ਜੀ ਸਰਵਿਸ ਨੂੰ ਰੋਲਆਊਟ ਵੀ ਕਰ ਦਿੱਤਾ ਹੈ। ਹੁਣ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਵੀ ਜਲਦ 5ਜੀ ਸਰਵਿਸ ਸ਼ੁਰੂ ਕਰਨ ਵਾਲੀ ਹੈ। ਕੇਂਦਰੀ ਸੂਚਨਾ ਅਤੇ ਤਕਨੀਕ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਬੀ.ਐੱਸ.ਐੱਨ.ਐੱਲ. ਵੀ 5ਜੀ ਸਰਵਿਸ ਨੂੰ ਜਲਦ ਰੋਲਆਊਟ ਕਰਨ ਵਾਲੀ ਹੈ। ਹਾਲਾਂਕਿ, ਇਸਨੂੰ ਅਪਗ੍ਰੇਡ ਕਰਨ ’ਚ ਘੱਟੋ-ਘੱਟ 5 ਤੋਂ 7 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। 

ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ.ਐੱਸ.ਐੱਨ.ਐੱਲ. ਵੀ 5ਜੀ ਸਰਵਿਸ ਨੂੰ ਜਲਦ ਰੋਲਆਊਟ ਕਰਨ ਵਾਲੀ ਹੈ। ਇਸ ਲਈ ਕੰਪਨੀ ਟਾਟਾ ਕੰਸਲਟੇਂਸੀ ਸਰਵਿਸ ਦੇ ਨਾਲ ਮਿਲ ਕੇ ਕੰਮ ਕਰੇਗੀ ਅਤੇ ਦੇਸ਼ ਭਰ ’ਚ ਕਰੀਬ 1.35 ਲੱਖ ਟਾਵਰ ਲਗਾਏਗੀ। ਇਸ ਕੰਮ ਲਈ 5 ਤੋਂ 7 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਦਰਅਸਲ, ਕੇਂਦਰੀ ਮੰਤਰੀ ਵੈਸ਼ਨਵ ਨੇ ਇਹ ਗੱਲ ਸੀ.ਆਈ.ਆਈ. (ਭਾਰਤੀ ਉਦਯੋਗ ਸੰਘ) ਦੇ ਇਕ ਪ੍ਰੋਗਰਾਮ ’ਚ ਕਹੀ। 

ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ

ਦੂਰ-ਦਰਾਜ ਦੇ ਖੇਤਰਾਂ ’ਚ ਵੀ ਮਿਲੇਗਾ 5ਜੀ ਨੈੱਟਵਰਕ

ਵੈਸ਼ਨਵ ਨੇ ਕਿਹਾ ਕਿ ਦੂਰਸੰਚਾਰ ਤਕਨੀਕੀ ਵਿਕਾਸ ਫੰਡ ਨੂੰ 500 ਕਰੋੜ ਰੁਪਏ ਤੋਂ ਵਧਾ ਕੇ 4,000 ਕਰੋੜ ਰੁਪਏ ਪ੍ਰਤੀ ਸਾਲ ਕਰਕੇ ਨਵੇਂ ਸਟਾਰਟਅਪਸ ਨੂੰ ਉਤਸ਼ਾਹ ਦਿੱਤਾ ਜਾਵੇਗਾ। ਮੰਤਰੀ ਨੇ ਪੁਸ਼ਟੀ ਕੀਤੀ ਕਿ ਸੂਬਾ ਦੂਰਸੰਚਾਰ ਸੇਵਾ ਪ੍ਰਦਾਤਾ ਦੁਆਰਾ 5ਜੀ ਸੇਵਾਵਾਂ ਭਾਰਤ ਦੇ ਦੂਰ-ਦਰਾਜ ਦੇ ਖੇਤਰਾਂ ’ਚ 5ਜੀ ਸੇਵਾਵਾਂ ਦਾ ਲਾਭ ਪ੍ਰਦਾਨ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ, ਜਿੱਥੇ ਵਿਸ਼ੇਸ਼ ਬਾਜ਼ਾਰ ਵਿਧੀ ਦੀਆਂ ਸੇਵਾਵਾਂ ਪਹੁੰਚ ਤੋਂ ਬਾਹਰ ਰਹਿੰਦੀਆਂ ਹਨ।

 ਇਹ ਵੀ ਪੜ੍ਹੋ– ਵਿਸ਼ਵ ਬੈਂਕ ਦੀ ਡਰਾਉਣੀ ਰਿਪੋਰਟ, ਭਾਰਤ ਸਿਰ ਮੰਡਰਾ ਰਿਹੈ ਇਹ ਵੱਡਾ ਖ਼ਤਰਾ


author

Rakesh

Content Editor

Related News