BSNL ਨੇ ਪੇਸ਼ ਕੀਤਾ ਦੁਸ਼ਹਿਰਾ ਆਫਰ, ਹੁਣ ਹਰ ਰਿਚਾਰਜ 'ਤੇ ਮਿਲੇਗਾ 50% ਦਾ ਕੈਸ਼ਬੈਕ

09/23/2017 3:00:22 PM

ਜਲੰਧਰ- BSNL ਨੇ ਫੇਸਟਿਵ 'ਚ ਸ਼ਾਨਦਾਰ ਆਫਰ ਪੇਸ਼ ਕੀਤਾ ਹੈ। ਇਸ ਆਫਰ ਦਾ ਨਾਂ ਕੰਪਨੀ ਨੇ ਵਿਜੇ ਦਸ਼ਹਿਰਾ ਰੱਖਿਆ ਹੈ। ਇਸ ਆਫਰ ਦੇ ਤਹਿਤ ਵਾਇਸ ਰਿਚਾਰਜ 'ਤੇ 50 ਫੀਸਦੀ ਦਾ ਕੈਸ਼ਬੈਕ ਮਿਲੇਗਾ। ਇਸ ਲਈ ਬੀ. ਐੱਸ. ਐੱਨ. ਐੱਲ. ਦੇ ਐਪ ਜਾਂ ਵੈੱਬਸਾਈਟ ਤੋਂ ਰਿਚਾਰਜ ਕਰਵਾਉਣਾ ਹੋਵੇਗਾ। ਇਹ ਆਫਰ 25 ਸਤੰਬਰ ਤੋਂ ਪੂਰੇ ਦੇਸ਼ 'ਚ ਲਾਗੂ ਹੋ ਜਾਵੇਗਾ। 

ਬੀ. ਐੱਸ. ਐੱਨ. ਐੱਲ. ਦੇ ਵਿਜੇ ਦਸ਼ਹਿਰਾ ਦੇ ਤਹਿਤ 25 ਸਤੰਬਰ ਤੋਂ 25 ਅਕਤੂਬਰ ਦੇ ਵਿਚਕਾਰ ਰਿਚਾਰਜ ਕਰਾਏ ਗਏ ਰਿਚਾਰਜ 'ਤੇ 50 ਫੀਸਦੀ ਦਾ ਕੈਸ਼ਬੈਕ ਮਿਲੇਗਾ। ਕੈਸ਼ਬੈਕ ਸਿਰਫ 42,44,65,68,88 ਅਤੇ 122 ਰੁਪਏ 'ਤੇ ਮਿਲੇਗਾ। ਕੈਸ਼ਬੈਕ ਸਿਰਫ 42, 44, 65, 69, 88 ਅਤੇ 122 ਰੁਪਏ 'ਤੇ ਮਿਲੇਗਾ। ਇਸ ਤੋਂ ਇਲਾਵਾ 25 ਸਤੰਬਰ ਤੋਂ 2 ਅਕਤੂਬਰ ਦੇ ਵਿਚਕਾਰ ਕਰਾਏ ਗਏ 30 ਰੁਪਏ ਦੇ ਰਿਚਾਰਜ 'ਤੇ ਫੁੱਲਕਟਾਈਮ ਮਿਲੇਗਾ। 

ਬੀ. ਐੱਸ. ਐੱਨ. ਐੱਲ. ਦੇ ਡਾਇਰੈਕਟਰ (CM) ਆਰ. ਕੇ ਮਿੱਤਲ ਨੇ ਆਪਣੇ ਇਕ ਬਿਆਨ 'ਚ ਕਿਹਾ ਹੈ ਕਿ ਅਸੀਂ ਹਮੇਸ਼ਾਂ ਤੋਂ ਫੇਸਟਿਵ ਸੀਜ਼ਨ 'ਚ ਐਕਸਟ੍ਰਾ ਬੈਨੀਫਿੱਟ ਵਾਲੇ ਪਲਾਨ ਲਿਉਂਦੇ ਹਾਂ। ਨੌਰਾਤੇ ਦੇ ਖਾਸ ਮੌਕੇ 'ਤੇ 50 ਫੀਸਦੀ ਕੈਸ਼ਬੈਕ ਆਫਰ ਪੇਸ਼ ਕੀਤਾ ਹੈ।


Related News