BSNL ਦੀ 5ਜੀ ਸੇਵਾ ਇਸ ਦਿਨ ਹੋਵੇਗੀ ਭਾਰਤ ’ਚ ਲਾਂਚ, ਟੈਲੀਕਾਮ ਮੰਤਰੀ ਨੇ ਕੀਤਾ ਐਲਾਨ
Sunday, Oct 02, 2022 - 04:45 PM (IST)
ਗੈਜੇਟ ਡੈਸਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 5ਜੀ ਲਾਂਚਿੰਗ ਕਰਨ ਤੋਂ ਬਾਅਦ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਨ.ਐੱਲ. ਵੀ ਅਗਲੇ ਸਾਲ 15 ਅਗਸਤ ਤੋਂ 5ਜੀ ਸੇਵਾਵਾਂ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ 6 ਮਹੀਨਿਆਂ ’ਚ 200 ਤੋਂ ਜ਼ਿਆਦਾ ਸ਼ਹਿਰਾਂ ’ਚ 5ਜੀ ਸੇਵਾਵਾਂ ਉਪਲੱਬਧ ਹੋਣਗੀਆਂ। ਉੱਥੇ ਹੀ ਅਗਲੇ ਦੋ ਸਾਲਾਂ ’ਚ ਦੇਸ਼ ਦੇ 80 ਤੋਂ 90 ਫ਼ਸਦੀ ਹਿੱਸੇ ’ਚ 5ਜੀ ਸੇਵਾਵਾਂ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- Jio ਅਤੇ Airtel ਕਿੱਥੇ-ਕਿੱਥੇ ਸਭ ਤੋਂ ਪਹਿਲਾਂ ਲਾਂਚ ਕਰਨਗੇ 5ਜੀ, ਵੇਖੋ ਪੂਰੀ ਲਿਸਟ
5ਜੀ ਆਉਣ ਨਾਲ ਕੀ ਫਰਕ ਪਵੇਗਾ?
4ਜੀ ਦੇ ਮੁਕਾਬਲੇ 5ਜੀ ’ਚ ਯੂਜ਼ਰਜ਼ ਨੂੰ ਜ਼ਿਆਦਾ ਤਕਨੀਕੀ ਸਹੂਲਤਾਂ ਮਿਲਣਗੀਆਂ। 4ਜੀ ’ਚ ਇੰਟਰਨੈੱਟ ਦੀ ਡਾਊਨਲੋਡ ਸਪੀਡ 150 ਮੈਗਾਬਾਈਟ ਪ੍ਰਤੀ ਸਕਿੰਟ ਤਕ ਸੀਮਿਤ ਹੈ। 5ਜੀ ’ਚ ਇਹ 10 ਜੀ.ਬੀ. ਪ੍ਰਤੀ ਸਕਿੰਟ ਤਕ ਜਾ ਸਕਦੀ ਹੈ। ਯੂਜ਼ਰਜ਼ ਸਿਰਫ ਕੁਝ ਸਕਿੰਟਾਂ ’ਚ ਹੀ ਵੱਡੀ ਫਾਈਲ ਡਾਊਨਲੋਡ ਕਰ ਸਕਣਗੇ। 5ਜੀ ’ਚ ਅਪਲੋਡ ਸਪੀਡ ਵੀ ਇਕ ਜੀ.ਬੀ. ਪ੍ਰਤੀ ਸਕਿੰਟ ਤਕ ਹੋਵੇਗੀ, ਜੋ ਕਿ 4ਜੀ ਨੈੱਟਵਰਕ ’ਚ ਸਿਰਫ 50 ਐੱਮ.ਬੀ.ਪੀ.ਐੱਸ. ਤਕ ਹੀ ਹੈ। ਦੂਜੇ ਪਾਸੇ 4ਜੀ ਦੇ ਮੁਕਾਬਲੇ 5ਜੀ ਨੈੱਟਵਰਕ ਦਾ ਦਾਇਰਾ ਜ਼ਿਆਦਾ ਹੋਣ ਕਾਰਨ ਇਹ ਬਿਨਾਂ ਸਪੀਡ ਘੱਟ ਹੋਏ ਵੀ ਕਈ ਹੋਰ ਡਿਵਾਈਸਿਜ਼ ਨਾਲ ਜੁੜ ਸਕੇਗਾ।
ਇਹ ਵੀ ਪੜ੍ਹੋ- ਕਿਵੇਂ ਮਿਲੇਗਾ 5ਜੀ ਦਾ ਲਾਭ, ਕੀ 5ਜੀ ਲਈ ਬਦਲਣਾ ਪਵੇਗਾ SIM? ਜਾਣੋ ਸਭ ਕੁਝ