ਅਮਰੀਕੀ ਡਾਲਰ ਦੇ ਮੁਕਾਬਲੇ ਬ੍ਰਿਟਿਸ਼ ਪੌਂਡ 1985 ਤੋਂ ਬਾਅਦ ਦੇ ਹੇਠਲੇ ਪੱਧਰ 'ਤੇ
Thursday, Mar 19, 2020 - 02:09 AM (IST)
ਲੰਡਨ (ਭਾਸ਼ਾ)-ਕੋਰੋਨਾ ਵਾਇਰਸ ਦਾ ਅਸਰ ਬ੍ਰਿਟੇਨ ਦੀ ਕਰੰਸੀ 'ਤੇ ਪਿਆ ਹੈ। ਉਸ ਦੀ ਵਟਾਂਦਰਾ ਦਰ ਅਮਰੀਕੀ ਡਾਲਰ ਦੇ ਮੁਕਾਬਲੇ ਡਿੱਗ ਕੇ 1985 ਤੋਂ ਬਾਅਦ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ।
ਪੌਂਡ ਸਟਰਲਿੰਗ ਦੀ ਵਟਾਂਦਰਾ ਦਰ 1.9 ਫੀਸਦੀ ਫਿਸਲ ਕੇ 1.1828 ਡਾਲਰ ਦੇ ਪੱਧਰ 'ਤੇ ਚਲੀ ਗਈ ਸੀ। ਬਾਅਦ 'ਚ ਇਹ ਥੋੜ੍ਹੀ ਸੁਧਰ ਕੇ ਪ੍ਰਤੀ ਪੌਂਡ 1.1861 ਡਾਲਰ 'ਤੇ ਪਹੁੰਚ ਗਈ। ਮਾਰਕੀਟਸ ਡਾਟ ਕਾਮ ਦੇ ਵਿਸ਼ਲੇਸ਼ਕ ਨੇਈਲ ਵਿਲਸਨ ਨੇ ਕਿਹਾ, ''ਯਾਦਦਾਸ਼ਤ 'ਚ ਇਹ ਪੌਂਡ ਸਟਰਲਿੰਗ ਦੀ ਵਟਾਂਦਰਾ ਦਰ ਦੀ ਸਭ ਤੋਂ ਵੱਡੀ ਗਿਰਾਵਟ ਹੈ। ਜੇਕਰ ਅਕਤੂਬਰ 2016 'ਚ ਅਚਾਨਕ ਆਈ ਤੇਜ਼ ਗਿਰਾਵਟ ਨੂੰ ਅਲੱਗ ਕਰ ਦਿਓ ਤਾਂ ਇਹ 1985 ਤੋਂ ਬਾਅਦ ਆਪਣੇ ਹੇਠਲੇ ਪੱਧਰ 'ਤੇ ਹੈ।'' ਉਨ੍ਹਾਂ ਮੁਤਾਬਕ ਨਿਵੇਸ਼ਕ ਜ਼ੋਖਿਮ ਤੋਂ ਬਚਣ ਲਈ ਪੌਂਡ ਦੀ ਜਗ੍ਹਾ ਡਾਲਰ 'ਚ ਨਿਵੇਸ਼ ਨੂੰ ਤਰਜ਼ੀਹ ਦੇ ਰਿਹਾ ਹੈ ਜਿਸ ਨਾਲ ਇਹ ਗਿਰਾਵਟ ਆਈ।