ਬ੍ਰਿਟਾਨੀਆ ਇੰਡਸਟਰੀਜ਼ ਦਾ ਮੁਨਾਫਾ ਦੂਜੀ ਤਿਮਾਹੀ ''ਚ 16 ਫੀਸਦੀ ਵਧਿਆ

11/12/2018 5:12:45 PM

ਨਵੀਂ ਦਿੱਲੀ — ਐੱਫ.ਐੱਮ.ਸੀ.ਜੀ ਕੰਪਨੀ ਬ੍ਰਿਟਾਨੀਆ ਇੰਡਸਟਰੀ ਦਾ ਸ਼ੁੱਧ ਮੁਨਾਫਾ ਚਾਲੂ ਮਾਲੀ ਸਾਲ ਦੀ ਦੂਜੀ ਤਿਮਾਹੀ ਵਿਚ 16.09 ਫੀਸਦੀ ਵਧ ਕੇ 303.03 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਸੋਮਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਕੰਪਨੀ ਨੇ ਬੰਬੇ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਸਮਾਂਂ ਮਿਆਦ ਵਿਚ ਉਸ ਦਾ ਸ਼ੁੱਧ ਲਾਭ 261.03 ਕਰੋੜ ਰੁਪਏ ਸੀ। ਦੂਜੀ ਤਿਮਾਹੀ ਵਿਚ ਕੰਪਨੀ ਦੀ ਕੁੱਲ ਆਮਦਨ ਵਧ ਕੇ 2,913.55 ਕਰੋੜ ਰੁਪਏ ਹੋ ਗਈ ਜਿਹੜੀ ਕਿ ਪਿਛਲੇ ਸੈਸ਼ਨ ਵਿਚ 2,596.11 ਕਰੋੜ ਰੁਪਏ ਸੀ। ਇਸ ਸਮੇਂ ਦੌਰਾਨ, ਕੰਪਨੀ ਦਾ ਕੁਲ ਖਰਚਾ 2,202.68 ਕਰੋੜ ਰੁਪਏ ਦੇ ਮੁਕਾਬਲੇ 2,454.58 ਕਰੋੜ ਰੁਪਏ ਹੋ ਗਿਆ। ਬ੍ਰਿਟਾਨਿਆ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਵਰੁਣ ਬੈਰੀ ਨੇ ਕਿਹਾ ਕਿ ਕੰਪਨੀ ਲਈ ਇਹ ਲਗਾਤਾਰ ਚੌਥੀ ਤਿਮਾਹੀ ਹੈ ਜਦੋਂ ਉਸ ਨੇ ਦੋ ਅੰਕਾਂ ਵਿਚ ਵਾਧਾ ਦਰਜ ਕੀਤਾ ਹੈ। ਬ੍ਰਾਂਡ ਦੇ 100 ਸਾਲ ਪੂਰੇ ਹੋਣ 'ਤੇ ਇਸ 'ਚ ਵਾਧੂ ਨਿਵੇਸ਼ ਕਰਕੇ, ਮੀਡੀਆ ਰਾਹੀਂ ਬ੍ਰਾਂਡ ਦੀ ਨਵੀਂ ਪਛਾਣ ਬਣਾਉਣ ਕਾਰਨ ਸੰਭਵ ਹੋਇਆ ਹੈ। ਇਸ ਦੇ ਨਾਲ ਹੀ ਕਮਜ਼ੋਰ ਉਪਲਬਧਤਾ ਵਾਲੇ ਸੂਬਿਆਂ ਅਤੇ ਪੇਂਡੂ ਬਾਜ਼ਾਰਾਂ ਤੱਕ ਸਿੱਧੀ ਪਹੁੰਚ ਬਣਾਉਣ ਅਤੇ ਵਟਾਂਦਰÎਾਂ ਨੈੱਟਵਰਕ 'ਤੇ ਧਿਆਨ ਦੇਣ ਕਾਰਨ ਵਾਧਾ ਦਰਜ ਕੀਤਾ ਗਿਆ ਹੈ।


Related News