ਵਪਾਰੀਆਂ ਨੂੰ ਰਾਹਤ, ਭਾਰਤ ਦੇ ਕੁੱਝ ਉਤਪਾਦਾਂ ’ਤੇ ਬ੍ਰਿਟੇਨ ਨਹੀਂ ਲਗਾਏਗਾ ਕਾਊਂਟਰਵੇਲਿੰਗ ਡਿਊਟੀ

Tuesday, Jan 17, 2023 - 11:15 AM (IST)

ਵਪਾਰੀਆਂ ਨੂੰ ਰਾਹਤ, ਭਾਰਤ ਦੇ ਕੁੱਝ ਉਤਪਾਦਾਂ ’ਤੇ ਬ੍ਰਿਟੇਨ ਨਹੀਂ ਲਗਾਏਗਾ ਕਾਊਂਟਰਵੇਲਿੰਗ ਡਿਊਟੀ

ਨਵੀਂ ਦਿੱਲੀ (ਭਾਸ਼ਾ) – ਭਾਰਤ ਦੇ ਕੁੱਝ ਇਸਪਾਤ ਉਤਪਾਦਾਂ ’ਤੇ ਬ੍ਰਿਟੇਨ ਚਾਰ ਫੀਸਦੀ ਕਾਊਂਟਰਵੇਲਿੰਗ ਡਿਊਟੀ (ਸੀ. ਵੀ. ਡੀ.) ਨਾ ਲਗਾਉਣ ’ਤੇ ਸਹਿਮਤ ਹੋ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਘਰੇਲੂ ਵਪਾਰੀਆਂ ਨੂੰ ਐਕਸਪੋਰਟ ਵਧਾਉਣ ’ਚ ਆਸਾਨੀ ਹੋਵੇਗੀ। ਭਾਰਤੀ ਇਸਪਾਤ ਉਤਪਾਦਾਂ (ਛੜ ਅਤੇ ਰਾਡ) ’ਤੇ ਸੀ. ਵੀ. ਡੀ. ਨਾ ਲਗਾਉਣ ਦਾ ਬ੍ਰਿਟੇਨ ਦਾ ਫੈਸਲਾ ਜਿਨੇਵਾ ’ਚ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਵਿਚ ਦੋਪੱਖੀ ਬੈਠਕਾਂ ਤੋਂ ਬਾਅਦ ਆਇਆ ਹੈ।

ਇਹ ਵੀ ਪੜ੍ਹੋ : ਨਵੀਂ ਰਿਕਾਰਡ ਉੱਚਾਈ 'ਤੇ ਪਹੁੰਚੀ ਸੋਨੇ ਦੀ ਕੀਮਤ, ਚਾਂਦੀ 70 ਹਜ਼ਾਰ ਦੇ ਕਰੀਬ, ਜਾਣੋ ਤਾਜ਼ਾ ਰੇਟ

ਭਾਰਤ ਦੀ ਵਪਾਰ ਰੱਖਿਆ ਇਕਾਈ (ਟੀ. ਡੀ. ਡਬਲਯੂ.) ਨੇ ਡਬਲਯੂ. ਟੀ. ਓ. ਵਿਚ ਦੋਪੱਖੀ ਬੈਠਕਾਂ ਕੀਤੀਆਂ ਸਨ ਅਤੇ ਆਪਣੀ ਦਲੀਲ ’ਚ ਕਿਹਾ ਸੀ ਕਿ ਇਸ ਨਾਲ ਬ੍ਰਿਟੇਨ ਦੇ ਘਰੇਲੂ ਉਦਯੋਗ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਟੀ. ਡੀ. ਡਬਲਯੂ. ਨੇ ਬ੍ਰਿਟੇਨ ਨੂੰ ਡਿਊਟੀ ਲਗਾਉਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਇਸ ਤਰ੍ਹਾਂ ਭਾਰਤ ਅਮਰੀਕਾ ਦੇ ਵਪਾਰ ਵਿਭਾਗ ਨੂੰ ਵੀ ਭਾਰਤੀ ‘ਕੁਆਰਟਜ਼ ਸਰਫੇਸ’ ਉਤਪਾਦਾਂ ’ਤੇ ਐਂਟੀ ਡੰਪਿੰਗ ਡਿਊਟੀ ’ਚ ਜ਼ਿਕਰਯੋਗ ਕਮੀ ਲਿਆਉਣ ਲਈ ਰਾਜ਼ੀ ਕੀਤਾ। ਅਮਰੀਕਾ ਨੇ ਪਿਛਲੇ ਸਾਲ ਜੂਨ ’ਚ 161.56 ਫੀਸਦੀ ਦੀ ਟੈਕਸ ਦਰ ਦਾ ਪ੍ਰਸਤਾਵ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਭਾਰਤ ਦੀ ਦਖਲਅੰਦਾਜ਼ੀ ਤੋਂ ਬਾਅਦ ਇਸ ਨੂੰ ਘੱਟ ਕਰ ਕੇ 3.19 ਫੀਸਦੀ ਕਰ ਦਿੱਤਾ ਗਿਆ ਹੈ। ਹੁਣ ਭਾਰਤੀ ਐਕਸਪੋਰਟਰ ਵੀ ਅਮਰੀਕੀ ਬਾਜ਼ਾਰ ’ਚ ਮੁਕਾਬਲੇਬਾਜ਼ ਬਣੇ ਰਹਿਣਗੇ। ਭਾਰਤ ਨੇ ਅਮਰੀਕਾ ’ਚ 2017-18 ਵਿਚ 264 ਕਰੋੜ ਰੁਪਏ ਦੀਆਂ ਇਨ੍ਹਾਂ ਵਸਤਾਂ ਦਾ ਐਕਸਪੋਰਟ ਕੀਤਾ ਸੀ ਜੋ 2021 ’ਚ ਵਧ ਕੇ 3,500 ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ : ਮਾਰੂਤੀ ਦੇ ਗਾਹਕਾਂ ਨੂੰ ਵੱਡਾ ਝਟਕਾ, ਕੰਪਨੀ ਨੇ ਸਾਰੇ ਵਾਹਨਾਂ ਦੀਆਂ ਕੀਮਤਾਂ 'ਚ ਕੀਤਾ ਵਾਧਾ

ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News