ਕੈਟ ਨੇ ਚੀਨੀ ਸਮਾਨਾਂ ਦੇ ਬਾਇਕਾਟ ਦੇ ਸੱਦੇ ਦਾ ਕੀਤਾ ਸਮਰਥਨ

Sunday, May 31, 2020 - 09:41 PM (IST)

ਕੈਟ ਨੇ ਚੀਨੀ ਸਮਾਨਾਂ ਦੇ ਬਾਇਕਾਟ ਦੇ ਸੱਦੇ ਦਾ ਕੀਤਾ ਸਮਰਥਨ


ਨਵੀਂ ਦਿੱਲੀ— ਪ੍ਰਚੂਨ ਕਾਰੋਬਾਰੀਆਂ ਦੇ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਲੱਦਾਖ ਦੇ ਸਮਾਜਿਕ ਕਾਰਜਕਰਤਾ ਸੋਨਮ ਵਾਂਗਚੁਕ ਦੀ ਚੀਨ ਦੀਆਂ ਵਸਤਾਂ ਦਾ ਬਾਇਕਾਟ ਕਰਨ ਦੀ ਅਪੀਲ ਦਾ ਐਤਵਾਰ ਨੂੰ ਸਮਰਥਨ ਕੀਤਾ।

ਵਾਂਗਚੁਕ ਨੇ ਲੱਦਾਖ ਵਿਚ ਚੀਨ ਦੀ ਬਦਮਾਸ਼ੀ ਦੇ ਚੱਲਦਿਆਂ ਭਾਰਤ ਨਾਲ ਵਧਦੇ ਤਣਾਅ ਨੂੰ ਦੇਖਦੇ ਹੋਏ ਭਾਰਤੀ ਲੋਕਾਂ ਨੂੰ ਚੀਨ ਦੇ ਸਮਾਨਾਂ ਦਾ ਬਾਇਕਾਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ 1.4 ਅਰਬ ਬੰਧੁਆ ਮਜ਼ਦੂਰਾਂ ਨੂੰ ਆਜ਼ਾਦ ਕਰਾਉਣ ਦੀ ਵੀ ਅਪੀਲ  ਕੀਤੀ ਹੈ।
ਵਾਂਗਚੁਕ ਦੇ ਜੀਵਨ ਤੋਂ ਹੀ ਪ੍ਰੇਰਿਤ ਹੋ ਕੇ ਬਾਲੀਵੁੱਡ ਦੀ ਸੁਪਰਹਿੱਟ ਫਿਲਮ ਥ੍ਰੀ ਇਡੀਅਟਸ ਬਣਾਈ ਗਈ ਸੀ। ਵਾਂਗਚੁਕ ਨੇ ਇਕ ਟਵੀਟ ਰਾਹੀਂ ਲੋਕਾਂ ਨੂੰ ਵੀ ਕਿਹਾ ਕਿ ਉਹ ਚੀਨ ਦੇ ਉਤਪਾਦਾਂ ਦਾ ਬਾਇਕਾਟ ਕਰਨ। ਕੈਟ ਨੇ ਵਾਂਗਚੁਕ ਦੇ ਸੱਦੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਸ ਨੇ ਚੀਨ ਤੋਂ ਦਰਾਮਦ ਹੋਣ ਵਾਲੇ ਉਤਪਾਦਾਂ ਦੀਆਂ ਤਿੰਨ ਹਜ਼ਾਰ ਸ਼੍ਰੇਣੀਆਂ ਦੀ ਸੂਚੀ ਤਿਆਰ ਕੀਤੀ ਹੈ। ਇਹ ਅਜਿਹੇ ਉਤਪਾਦ ਹਨ ਕਿ ਜਿਨ੍ਹਾਂ ਦੀ ਥਾਂ ਭਾਰਤੀ ਉਤਪਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੈਟ ਦੇ ਡਾਇਰੈਕਟਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਦੇਸ਼ ਭਰ ਦੇ ਵਪਾਰੀਆਂ ਨੂੰ ਚੀਨ ਦੇ ਇਨ੍ਹਾਂ ਉਤਪਾਦਾਂ ਨੂੰ ਵੇਚਣ ਤੋਂ ਰੋਕਣ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਚੀਨ ਦੇ ਹੋਰ ਸਮਾਨਾਂ ਦੀ ਪਛਾਣ ਕਰ ਕੇ ਉਨ੍ਹਾਂ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ।


author

Sanjeev

Content Editor

Related News