ਬਾਜ਼ਾਰ ''ਚ ਉਛਾਲ, ਇਨਫੋਸਿਸ ਨੂੰ ਭਾਰੀ ਨੁਕਸਾਨ

08/21/2017 9:57:55 AM

ਮੁੰਬਈ— ਸੋਮਵਾਰ ਦੇ ਕਾਰੋਬਾਰੀ ਸੈਸ਼ਨ 'ਚ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਸਵੇਰੇ 9.26 ਵਜੇ ਬੰਬਈ ਸਟਾਕ ਐਕਸਚੇਂਜ਼ (ਬੀ. ਐੱਸ. ਈ.) ਦੇ 30 ਸ਼ੇਅਰਾਂ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ 'ਚ 87.63 ਅੰਕਾਂ ਦੀ ਮਜ਼ਬੂਤੀ ਦੇਖੀ ਗਈ ਅਤੇ ਇਹ 31,613.19 'ਤੇ ਕਾਰੋਬਾਰ ਕਰ ਰਿਹਾ ਸੀ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ਼ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 38.65 ਅੰਕ ਯਾਨੀ 0.39 ਫੀਸਦੀ ਦੀ ਮਜ਼ਬੂਤੀ ਨਾਲ 9,876.05 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। 
ਇਨਫੋਸਿਸ ਨੂੰ ਭਾਰੀ ਨੁਕਸਾਨ
ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਪਹਿਲਾਂ ਜਿੱਥੇ ਇਨਫੋਸਿਸ ਦੇ ਸ਼ੇਅਰ 'ਚ ਲਗਭਗ 5 ਰੁਪਏ ਦੀ ਮਜ਼ਬੂਤੀ ਆਈ, ਉੱਥੇ ਹੀ ਥੋੜ੍ਹੀ ਹੀ ਦੇਰ ਬਾਅਦ ਇਸ 'ਚ 3 ਫੀਸਦੀ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਅਤੇ 9 ਵੱਜ ਕੇ 20 ਮਿੰਟ 'ਤੇ ਇਸ 'ਚ 37 ਰੁਪਏ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸਿੱਕਾ ਦੇ ਅਸਤੀਫੇ ਦੇਣ ਦੀ ਖਬਰ ਕਾਰਨ ਸ਼ੁੱਕਰਵਾਰ ਨੂੰ ਇਨਫੋਸਿਸ ਦਾ ਸ਼ੇਅਰ 9.57 ਫੀਸਦੀ ਦੀ ਵੱਡੀ ਗਿਰਾਵਟ ਨਾਲ 923.10 'ਤੇ ਬੰਦ ਹੋਇਆ ਸੀ। ਇਨਫੋਸਿਸ 'ਚ ਚੱਲ ਰਹੇ ਵਿਵਾਦ ਕਾਰਨ ਅੱਜ ਵੀ ਇਸ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਦੇਖੀ ਜਾ ਰਹੀ ਹੈ। ਹੁਣ ਤਕ ਇਨਫੋਸਿਸ ਦਾ ਸ਼ੇਅਰ 1.64 ਫੀਸਦੀ ਦੀ ਵੱਡੀ ਗਿਰਾਵਟ ਨਾਲ 908.60 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।


Related News