ਐੱਲ. ਆਈ. ਸੀ. ਦੇ ਲਾਭ ’ਚ ਉਛਾਲ

Wednesday, Jun 01, 2022 - 05:11 PM (IST)

ਐੱਲ. ਆਈ. ਸੀ. ਦੇ ਲਾਭ ’ਚ ਉਛਾਲ

ਮੁੰਬਈ–31 ਮਾਰਚ 2022 ਨੂੰ ਸਮਾਪਤ ਹੋਏ ਸਾਲ ’ਚ ਐੱਲ. ਆਈ. ਸੀ. ਦੀ ਕੁੱਲ ਪ੍ਰੀਮੀਅਮ ਆਮਦਨ ’ਚ 6.1 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਬੀਤੇ ਸਾਲ ਦੇ 4,02,844 ਕਰੋੜ ਰੁਪਏ ਦੀ ਤੁਲਨਾ ’ਚ 4,27,419 ਕਰੋੜ ਰੁਪਏ ਰਹੀ। ਇਸ ਤੋਂ ਇਲਾਵਾ 31 ਮਾਰਚ 2022 ਨੂੰ ਸਮਾਪਤ ਹੋਏ ਸਾਲ ’ਚ ਟੈਕਸ ਤੋਂ ਬਾਅਦ ਲਾਭ (ਪੀ. ਏ. ਟੀ.) 4,043.12 ਕਰੋੜ ਰੁਪਏ ਰਿਹਾ ਜਦ ਕਿ ਪਿਛਲੇ ਸਾਲ ਇਹ 2900.57 ਕਰੋੜ ਰੁਪਏ ਸੀ। ਇਸ ਤਰ੍ਹਾਂ ਲਾਭ ’ਚ 39.39 ਫੀਸਦੀ ਦਾ ਉਛਾਲ ਆਇਆ ਹੈ।
ਵਿੱਤੀ ਸਾਲ 2021-22 ਲਈ ਪ੍ਰਤੀ ਸ਼ੇਅਰ ਕਮਾਈ 6.39 ਰੁਪਏ ਪ੍ਰਤੀ ਸ਼ੇਅਰ ਰਹੀ। ਪਾਲਿਸੀਧਾਰਕਾਂ ਦੇ ਫੰਡ ਦੇ ਨਿਵੇਸ਼ ’ਤੇ ਕਮਾਈ 8.55 ਫੀਸਦੀ ਰਹੀ ਜਦ ਕਿ 31 ਮਾਰਚ 2021 ਨੂੰ ਸਮਾਪਤ ਹੋਏ ਸਾਲ ਦੌਰਾਨ ਇਹ 8.69 ਫੀਸਦੀ ਸੀ। ਪਾਲਿਸੀਧਾਰਕਾਂ ਦੇ ਫੰਡ ’ਤੇ ਐੱਨ. ਪੀ. ਏ. ਪਿਛਲੇ ਸਾਲ ਦੇ 0.05 ਤੋਂ ਘਟ ਕੇ 0.04 ਫੀਸਦੀ ਰਿਹਾ।
ਇਸ ਤੋਂ ਇਲਾਵਾ ਬੋਰ ਆਫ ਡਾਇਰੈਕਟਰਜ਼ ਨੇ 1.50 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਲਾਭ ਅੰਸ਼ ਦੀ ਵੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਕੋਵਿਡ ਕਾਰਨ ਸਾਲ ਦੇ ਸ਼ੁਰੂ ’ਚ ਸੁਸਤੀ ਰਹੀ ਪਰ ਬਾਅਦ ’ਚ ਜਨਵਰੀ ਤੋਂ ਮਾਰਚ 2022 ਦੀ ਤਿਮਾਹੀ ’ਚ ਨਿੱਜੀ ਪਹਿਲੇ ਸਾਲ ਪ੍ਰੀਮੀਅਮ ਆਮਦਨ ’ਚ 18.70 ਫੀਸਦੀ ਦੀ ਗ੍ਰੋਥ ਦਰਜ ਕੀਤੀ ਗਈ। ਇਸ ਸਾਲ ਦੌਰਾਨ ਐੱਲ. ਆਈ. ਸੀ. ਨੇ 2.17 ਕਰੋੜ ਨਵੀਆਂ ਪਾਲਿਸੀਆਂ ਪੂਰੀਆਂ ਕੀਤੀਆਂ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 3.56 ਫੀਸਦੀ ਦੀ ਗ੍ਰੋਥ ਹੈ।
31 ਮਾਰਚ ਨੂੰ ਸਮਾਪਤ ਹੋਏ ਸਾਲ ’ਚ ਨਿੱਜੀ ਪਾਲਿਸੀ ’ਚ ਐੱਲ. ਆਈ. ਸੀ. ਦਾ ਮਾਰਕੀਟ ਸ਼ੇਅਰ 74.60 ਫੀਸਦੀ ਰਿਹਾ। ਕੰਪੋਜ਼ਿਟ ਪਹਿਲੇ ਸਾਲ ਪ੍ਰੀਮੀਅਮ ਆਮਦਨ ਦੇ ਮਾਮਲੇ ’ਚ ਉਸ ਦਾ ਮਾਰਕੀਟ ਸ਼ੇਅਰ ਬੀਤੀ 31 ਮਾਰਚ ਨੂੰ ਸਮਾਪਤ ਹੋਏ ਸਾਲ ’ਚ 63.25 ਫੀਸਦੀ ਰਿਹਾ। ਕੰਪਨੀ ਦੀ ਏਜੰਸੀ ਸਟ੍ਰੈਂਥ 1.33 ਮਿਲੀਅਨ ਰਹੀ।


author

Aarti dhillon

Content Editor

Related News