ਹੁਣ WhatsApp ਤੋਂ ਕਰੋ Indane, HP ਦਾ ਰਸੋਈ ਗੈਸ ਸਿਲੰਡਰ ਬੁੱਕ

05/30/2021 6:09:28 PM

ਨਵੀਂ ਦਿੱਲੀ- ਹੁਣ ਗੈਸ ਸਿਲੰਡਰ ਦੀ ਬੁਕਿੰਗ ਪਹਿਲਾਂ ਨਾਲੋਂ ਸੌਖੀ ਹੋ ਗਈ ਹੈ। ਕੋਈ ਵੀ ਗਾਹਕ ਰਜਿਸਟਰਡ ਮੋਬਾਈਲ ਨੰਬਰ ਤੋਂ ਅਸਾਨੀ ਨਾਲ ਐੱਸ. ਐੱਮ. ਐੱਸ. ਰਾਹੀਂ ਰਸੋਈ ਗੈਸ ਬੁੱਕ ਕਰ ਸਕਦਾ ਹੈ ਪਰ ਹੁਣ ਤੁਸੀਂ ਆਪਣੇ ਵਟਸਐਪ ਤੋਂ ਵੀ ਆਸਾਨੀ ਨਾਲ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ। ਇੰਡੇਨ, ਐੱਚ. ਪੀ., ਭਾਰਤ ਗੈਸ ਦੀ ਬੁਕਿੰਗ ਹੁਣ ਵਟਸਐਪ ਜ਼ਰੀਏ ਕੀਤੀ ਜਾ ਸਕਦੀ ਹੈ।


ਇੰਡੇਨ ਕੰਪਨੀ ਦੇ ਗਾਹਕ 7718955555 'ਤੇ ਕਾਲ ਕਰਕੇ ਐੱਲ. ਪੀ. ਜੀ. ਸਿਲੰਡਰ ਬੁੱਕ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਹੁਣ WhatsApp ਤੋਂ 7588888824 'ਤੇ REFILL ਲਿਖ ਕੇ ਵੀ ਸਿਲੰਡਰ ਬੁੱਕ ਕੀਤਾ ਜਾ ਸਕਦਾ ਹੈ। ਗਾਹਕ ਨੂੰ ਬਸ ਇੰਨਾ ਧਿਆਨ ਵਿਚ ਰੱਖਣਾ ਹੈ ਕਿ ਰਜਿਸਟਰਡ ਫੋਨ ਨੰਬਰ ਤੋਂ ਹੀ WhatsApp ਕੀਤਾ ਜਾਵੇ।

ਇਹ ਵੀ ਪੜ੍ਹੋEPFO Alert: ਨੌਕਰੀਪੇਸ਼ਾ ਲਈ 1 ਜੂਨ ਤੋਂ ਲਾਗੂ ਹੋਣਗੇ PF ਦੇ ਨਵੇਂ ਨਿਯਮ

ਉੱਥੇ ਹੀ, ਐੱਚ. ਪੀ. ਗਾਹਕ WhatsApp ਤੋਂ 9222201122' ਤੇ ਮੈਸੇਜ ਭੇਜ ਕੇ ਬੁੱਕ ਗੈਸ ਸਿਲੰਡਰ ਬੁੱਕ ਕਰ ਸਕਦੇ ਹਨ। ਇਸ ਲਈ ਰਜਿਸਟਰਡ ਮੋਬਾਈਲ ਨੰਬਰ ਤੋਂ BOOK ਲਿਖ ਕੇ 9222201122 ਨੰਬਰ 'ਤੇ ਤੁਹਾਨੂੰ ਵਟਸਐਪ ਕਰਨਾ ਹੋਵੇਗਾ। ਇਸ ਤੋਂ ਇਲਾਵਾ ਆਪਣੀ ਸਬਸਿਡੀ ਨਾਲ ਜੁੜੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ। ਭਾਰਤ ਗੈਸ ਯਾਨੀ ਬੀ. ਪੀ. ਸੀ. ਐੱਲ. ਦੇ ਗਾਹਕ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 1800224344 'ਤੇ ਵਟਸਐਪ ਕਰਕੇ ਰਸੋਈ ਗੈਸ ਸਿਲੰਡਰ ਬੁੱਕ ਕਰਾ ਸਕਦੇ ਹਨ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! SBI ਨੇ ਪੈਸੇ ਕਢਾਉਣ ਦੇ ਨਿਯਮਾਂ 'ਚ ਦਿੱਤੀ ਇਹ ਵੱਡੀ ਰਾਹਤ


Sanjeev

Content Editor

Related News