ਬਾਲੀਵੁੱਡ ਦੇ ਹੀਰੋ ਨੰਬਰ-1 ਗੋਵਿੰਦਾ ਬਣੇ ਜ਼ਾਲਿਮ ਲੋਸ਼ਨ ਦੇ ਬ੍ਰਾਂਡ ਅੰਬੈਸਡਰ

Tuesday, Aug 08, 2023 - 10:13 AM (IST)

ਬਾਲੀਵੁੱਡ ਦੇ ਹੀਰੋ ਨੰਬਰ-1 ਗੋਵਿੰਦਾ ਬਣੇ ਜ਼ਾਲਿਮ ਲੋਸ਼ਨ ਦੇ ਬ੍ਰਾਂਡ ਅੰਬੈਸਡਰ

ਬਿਜ਼ਨੈੱਸ ਨਿਊਜ਼– 94 ਸਾਲਾਂ ਤੋਂ ਦਾਦ, ਖਾਜ਼, ਖੁਜਲੀ ਅਤੇ ਐਕਜੀਮਾ ਦੀ ਭਰੋਸੇਯੋਗ ਦਵਾਈ ਜ਼ਾਲਿਮ ਲੋਸ਼ਨ ਨੇ ਆਪਣੀ ਭਰੋਸੇਯੋਗਤਾ ਨੂੰ ਬਰਕਰਾਰ ਰੱਖਿਆ ਹੈ। ਜ਼ਾਲਿਮ ਲੋਸ਼ਨ ਦਾ ਬਾਲੀਵੁੱਡ ਦੇ ਹੀਰੋ ਨੰਬਰ-1 ਅਦਾਕਾਰ ਗੋਵਿੰਦਾ ਨੂੰ ਆਪਣੇ ਪ੍ਰੋਡਕਟ ਦਾ ਬ੍ਰਾਂਡ ਅੰਬੈਸਡਰ ਬਣਾਉਣ ਦੇ ਪਿੱਛੇ ਦਾ ਤਰਕ ਇਹ ਸੀ ਕਿ ਜਿਸ ਤਰ੍ਹਾਂ ਗੋਵਿੰਦਾ ਹਰ ਰੋਲ ਵਿੱਚ ਪ੍ਰਭਾਵੀ ਰਹਿ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ, ਉਸੇ ਤਰ੍ਹਾਂ ਜ਼ਾਲਿਮ ਲੋਸ਼ਨ ਅਤੇ ਓਰੀਕੈਮ ਦੇ ਹੋਰ ਉਤਪਾਦ ਪ੍ਰਭਾਵੀ ਤੌਰ ’ਤੇ ਲੋਕਾਂ ਦਾ ਇਲਾਜ ਕਰਦੇ ਹਨ।

ਇਹ ਵੀ ਪੜ੍ਹੋ : ਚੌਲਾਂ ਤੋਂ ਬਾਅਦ ਖੰਡ ਵਿਗਾੜੇਗੀ ਦੁਨੀਆ ਦਾ ਸੁਆਦ, ਭਾਰਤ ਲੈ ਸਕਦਾ ਹੈ ਵੱਡਾ ਫ਼ੈਸਲਾ

ਇਸ ਮਾਮਲੇ ਦੇ ਸਬੰਧ ਵਿੱਚ ਹੋਈ ਗੱਲਬਾਤ ਦੌਰਾਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਝਾ ਨੇ ਦੱਸਿਆ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਬਾਲੀਵੁੱਡ ਦੇ ਇੰਨੇ ਮਸ਼ਹੂਰ ਕਲਾਕਾਰ ਨੇ ਸਾਡੇ ਉਤਪਾਦ ਬਾਰੇ ਜਾਣਿਆ। ਉਮੀਦ ਹੈ ਕਿ ਗੋਵਿੰਦਾ ਜੀ ਦੇ ਬ੍ਰਾਂਡ ਅੰਬੈਸਡਰ ਬਣਨ ਨਾਲ ਬ੍ਰਾਂਡ ਹੋਰ ਉਚਾਈਆਂ ਨੂੰ ਛੂਹੇਗਾ। ਜ਼ਿਕਰਯੋਗ ਹੈ ਕਿ ਦਾਦ, ਖਾਜ, ਖੁਜਲੀ ਅਤੇ ਐਕਜੀਮਾ ਲਈ ਮਸ਼ਹੂਰ ਜਾਲਿਮ ਲੋਸ਼ਨ ਸੰਨ 1929 ਤੋਂ ਇਕ ਬ੍ਰਾਂਡ ਦੇ ਰੂਪ ’ਚ ਸਥਾਪਿਤ ਹੈ। ਇਹ ਬਿਨਾਂ ਕਿਸੇ ਸਾਈਡ ਇਫੈਕਟ ਦੇ ਦਾਦ, ਖਾਜ, ਕੁਜਲੀ ਅਤੇ ਐਕਜੀਮਾ ਲਈ ਕਾਫ਼ੀ ਅਸਰਦਾਇਕ ਹੈ। ਇਸ ਤੋਂ ਇਲਾਵਾ ਜ਼ਾਲਿਮ ਲੋਸ਼ਨ ਨਾਲ ਨਿੰਮ ਦੇ ਗੁਣਾ ਨਾਲ ਭਰਪੂਰ ਗ੍ਰੀਨ ਓਇੰਟਮੈਂਟ ਦਾ ਇਸਤੇਮਾਲ ਕਰਨ ਨਾਲ ਤੁਰੰਤ ਆਰਾਮ ਮਿਲਦਾ ਹੈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News