ਬੋਇੰਗ ਦੇ ਪ੍ਰੋਡਕਸ਼ਨ 'ਚ ਕਮੀ, ਏਅਰ ਇੰਡੀਆ ਦੇ ਸਭ ਤੋਂ ਵੱਡੇ ਆਰਡਰ 'ਚ ਹੋ ਸਕਦੀ ਹੈ ਦੇਰੀ
Sunday, Apr 16, 2023 - 11:21 AM (IST)
ਨਵੀਂ ਦਿੱਲੀ- ਟਾਟਾ ਸਮੂਹ ਦੀ ਏਅਰ ਇੰਡੀਆ ਇਨ੍ਹੀਂ ਦਿਨੀਂ ਇਕ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਜਿਸ ਦਾ ਅਸਰ ਉਨ੍ਹਾਂ ਦੇ ਬੋਇੰਗ ਜਹਾਜ਼ਾਂ ਦੇ ਆਰਡਰ ਉੱਤੇ ਪੈਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਏਅਰ ਇੰਡੀਆ ਕੰਪਨੀ ਬੋਇੰਗ ਦੇ ਪ੍ਰੋਡਕਸ਼ਨ ’ਚ ਕਮੀ ਦਾ ਸਾਹਮਣਾ ਕਰ ਰਹੀ ਹੈ। ਇਸ ਨਾਲ ਫਾਈਟਰ ਜੈਟਸ ਦੇ ਆਰਡਰ ਪੂਰੇ ਹੋਣ ’ਚ ਦੇਰੀ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਏਅਰ ਇੰਡੀਆ ਨੇ 190 737ਬੋਇੰਗ ਜਹਾਜ਼ਾਂ ਦਾ ਆਰਡਰ ਦਿੱਤਾ ਸੀ, ਜਿਸ ’ਚੋਂ 50 ਜਹਾਜ਼ਾਂ ਦਾ ਆਰਡਰ ਇਸ ਸਾਲ ਤੱਕ ਪੂਰਾ ਹੋਣਾ ਸੀ ਪਰ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਲੱਗ ਰਿਹਾ ਹੈ ਕਿ ਇਸ ਸਾਲ ਵੀ ਇਨ੍ਹਾਂ ਦਾ ਆਰਡਰ ਪੂਰਾ ਨਹੀਂ ਹੋ ਸਕੇਗਾ।
ਇਹ ਵੀ ਪੜ੍ਹੋ-ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ
ਇਹ ਹੈ ਸਮੱਸਿਆ
ਬੋਇੰਗ ਜਹਾਜ਼ਾਂ ਦੇ ਪ੍ਰੋਡਕਸ਼ਨ ਦੌਰਾਨ 737 ਮੈਕਸ ਦੇ ਜਹਾਜ਼ਾਂ ’ਚ ਗਲਤ ਫਿਟਿੰਗ ਅਤੇ ਇੰਸਟਾਲੇਸ਼ਨ ਦੀ ਵਜ੍ਹਾ ਨਾਲ ਜਹਾਜ਼ਾਂ ਨੂੰ ਬਣਾਉਣ ’ਚ ਦੇਰੀ ਹੋ ਰਹੀ ਹੈ। ਸਪਿਰੀਟ ਏਅਰੋਸਿਸਟਮਸ ਦੁਆਰਾ ਬਣਾਏ ਗਏ ਫਿਊਜ਼ਲੇਜ ਉੱਤੇ ਗਲਤ ਤਰੀਕੇ ਨਾਲ ਸਾਲ 2019 ਤੋਂ ਬਾਅਦ ਤੋਂ ਬਣੇ ਜਹਾਜ਼ਾਂ ’ਚ ਫਿਟਿੰਗ ਕੀਤੀ ਗਈ ਸੀ। ਹੁਣ ਇਨ੍ਹਾਂ ਜਹਾਜ਼ਾਂ ਨੂੰ ਠੀਕ ਕਰਨ ’ਚ ਹੀ ਜ਼ਿਆਦਾ ਸਮਾਂ ਲੱਗ ਜਾਵੇਗਾ। ਇਸ ਤੋਂ ਅੱਗੇ ਦੀ ਡਲਿਵਰੀ ਲਈ ਪ੍ਰੋਡਕਸ਼ਨ ’ਚ ਦੇਰੀ ਆਵੇਗੀ।
ਇਹ ਵੀ ਪੜ੍ਹੋ-ਭਾਰਤ ’ਚ 12 ਹਜ਼ਾਰ ਵੈੱਬਸਾਈਟਸ ’ਤੇ ਹਮਲਾ ਕਰ ਰਹੇ ਹੈਕਰਸ
ਕੰਪਨੀ ਨੇ ਇੰਨੇ ਜਹਾਜ਼ਾਂ ਦਾ ਦਿੱਤਾ ਆਰਡਰ
ਏਅਰ ਇੰਡੀਆ ਨੇ ਏਅਰਬੱਸ ਨੂੰ 210 (ਏ 320/321) ਦੇ ਏਅਰਬਸ ਅਤੇ 40 (ਏ 350) ਦੇ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਬੋਇੰਗ ਨੂੰ 190 737ਮੈਕਸ (ਸਿੰਗਲ ਏਸਲ ਏਅਰਕ੍ਰਾਫਟ) 20 787 ਯਾਨੀ ਵਾਇਡ ਬਾਡੀ ਏਅਰਕ੍ਰਾਫਟ ਅਤੇ 10 (777-9) ਯਾਨੀ ਵਾਇਡ ਬਾਡੀ ਏਅਰਕ੍ਰਾਫਟ ਦਾ ਆਰਡਰ ਦਿੱਤਾ ਹੈ। ਦੱਸ ਦੇਈਏ, ਇਸ ਆਰਡਰ ’ਚ 50 ਐਕਸਟਰਾ ਅਤੇ 737 ਮੈਕਸ ਅਤੇ 20 787-9 ਜਹਾਜ਼ਾਂ ਦਾ ਆਪਸ਼ਨ ਸਿਲੈਕਟ ਕਰਨਾ ਹੈ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਬੋਇੰਗ ਨੇ ਕਹੀ ਇਹ ਗੱਲ
ਇਸ ਪੂਰੇ ਮੁੱਦੇ ਉੱਤੇ ਬੋਇੰਗ ਨੇ ਕਿਹਾ ਕਿ ਰੇਟਰੋਫਿਟਿੰਗ ਦਾ ਪ੍ਰਾਸੈੱਸ ਆਉਣ ਵਾਲੇ ਦਿਨਾਂ ’ਚ 737 ਮੈਕਸ ਦੀ ਡਲਿਵਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹ ਸਮੱਸਿਆ ਉਤਪਾਦਨ ਅਤੇ ਭੰਡਾਰਨ ਦੋਵਾਂ 'ਚ ਹੀ ਵੇਖੀ ਜਾ ਰਹੀ ਹੈ, ਇਸ ਲਈ 737 ਮੈਕਸ ਜੈਟਸ ਦੀ ਇੰਨੀ ਵੱਡੀ ਗਿਣਤੀ ਨੂੰ ਇਹ ਪ੍ਰਭਾਵਿਤ ਕਰੇਗੀ। ਬੋਇੰਗ ਨੇ ਇਸ ਸਮੱਸਿਆ ਦੇ ਬਾਰੇ ਐੱਫ.ਏ.ਏ. ਨਾਲ ਗੱਲ ਕੀਤੀ ਹੈ। ਇਸ ਦੇ ਨਾਲ ਹੀ ਇੰਸਪੈਕਸ਼ਨ ਜਿੱਥੇ ਹੋਰ ਜ਼ਰੂਰੀ ਹੈ, ਉੱਥੇ ਫਿਟਿੰਗ ਨੂੰ ਬਦਲਣ ਲਈ ਕੰਮ ਕੀਤਾ ਜਾ ਰਿਹਾ ਹੈ। ਉਥੇ ਹੀ, ਯੂ. ਐੱਸ. ਏਅਰੋਸਪੇਸ ਦੇ ਇਕ ਦਿੱਗਜ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਅਗਲੇ ਕੁੱਝ ਹਫ਼ਤਿਆਂ ’ਚ ਬੋਇੰਗ ਜਹਾਜ਼ਾਂ ਦੀ ਡਲਿਵਰੀ ਉੱਤੇ ਅਪਡੇਟ ਦਿੱਤਾ ਜਾਵੇਗਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।