ਬਾਲਾਜੀ ਫਿਲਮਜ਼ ਦੇ ਬੋਰਡ ਨੇ ਹਿੱਸੇਦਾਰੀ ਵਿਕਰੀ ਨੂੰ ਦਿੱਤੀ ਮਨਜ਼ੂਰੀ

Wednesday, Aug 23, 2017 - 10:06 AM (IST)

ਬਾਲਾਜੀ ਫਿਲਮਜ਼ ਦੇ ਬੋਰਡ ਨੇ ਹਿੱਸੇਦਾਰੀ ਵਿਕਰੀ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ—ਟੀ.ਵੀ. ਪ੍ਰੋਗਰਾਮ ਬਣਾਉਣ ਵਾਲੀ ਕੰਪਨੀ ਬਾਲਾਜੀ ਟੈਲੀਫਿਲਮਜ਼ ਨੇ ਕਿਹਾ ਕਿ ਉਸ ਦੇ ਨਿਦੇਸ਼ਕ ਮੰਡਲ ਨੇ 2.52 ਕਰੋੜ ਇਕਵਟੀ ਸ਼ੇਅਰ ਰਿਲਾਇੰਸ ਇੰਡਸਟਰੀਜ਼ ਨੂੰ ਨਿਰਧਾਰਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਸੌਦਾ 413.28 ਕਰੋੜ ਰੁਪਏ ਦਾ ਹੈ। 
ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ (ਆਰ. ਆਈ. ਐੱਲ.) ਦੇ ਨਿਦੇਸ਼ਕ ਮੰਡਲ ਨੇ ਬਾਲਾਜੀ ਟੈਲੀਫਿਲਮਜ਼ 'ਚ 24.9 ਫੀਸਦੀ ਹਿੱਸੇਦਾਰੀ ਖਰੀਦਣ ਨੂੰ ਪਿਛਲੇ ਮਹੀਨੇ ਮਨਜ਼ੂਰੀ ਦੇ ਦਿੱਤੀ ਸੀ। ਬਾਲਾਜੀ ਟੈਲੀਫਿਲਮਜ਼ ਨੇ ਬੀ. ਐੱਸ. ਈ. ਨੂੰ ਸੂਚਿਤ ਕੀਤਾ ਹੈ ਕਿ ਉਸ ਦੇ ਬੋਰਡ ਨੇ ਦੋ ਰੁਪਏ ਅੰਕਿਤ ਮੁੱਲ ਦੇ 2.52 ਕਰੋੜ ਇਕਵਟੀ ਸ਼ੇਅਰ ਨਿਰਧਾਰਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।


Related News