BMW ਦੇ ਖ਼ਰੀਦਦਾਰਾਂ ਲਈ ਝਟਕਾ,  3 ਫੀਸਦੀ ਤੱਕ ਵਧੇਗੀ ਮਾਡਲਾਂ ਦੀ ਕੀਮਤ

Saturday, Nov 23, 2024 - 10:36 AM (IST)

BMW ਦੇ ਖ਼ਰੀਦਦਾਰਾਂ ਲਈ ਝਟਕਾ,  3 ਫੀਸਦੀ ਤੱਕ ਵਧੇਗੀ ਮਾਡਲਾਂ ਦੀ ਕੀਮਤ

ਨਵੀਂ ਦਿੱਲੀ (ਭਾਸ਼ਾ) – ਜਰਮਨੀ ਦੀ ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਬੀ. ਐੱਮ. ਡਬਲਯੂ. ਦੀ ਭਾਰਤੀ ਇਕਾਈ ਬੀ. ਐੱਮ. ਡਬਲਯੂ. ਇੰਡੀਆ ਆਪਣੇ ਸਾਰੇ ਮਾਡਲਾਂ ਦੀ ਕੀਮਤ ਅਗਲੇ ਸਾਲ ਜਨਵਰੀ ਤੋਂ 3 ਫੀਸਦੀ ਤੱਕ ਵਧਾਏਗੀ। ਕੰਪਨੀ ਨੇ ਕਿਹਾ ਕਿ ਨਵੀਆਂ ਦਰਾਂ 1 ਜਨਵਰੀ 2025 ਤੋਂ ਲਾਗੂ ਹੋਣਗੀਆਂ।

ਇਹ ਵੀ ਪੜ੍ਹੋ :     ਗੌਤਮ ਅਡਾਨੀ ਸਮੇਤ 7 ਹੋਰ ਵਿਅਕਤੀਆਂ 'ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦਾ ਦੋਸ਼, ਗ੍ਰਿਫਤਾਰੀ ਵਾਰੰਟ ਜਾਰੀ

ਕੰਪਨੀ ਦੀ ਸਥਾਨਕ ਤੌਰ ’ਤੇ ਬਣਾਈਆਂ ਕਾਰਾਂ ਦੀ ਰੇਂਜ ’ਚ 2-ਸੀਰੀਜ਼ ਗ੍ਰੈਨ ਕੂਪ, 3 ਸੀਰੀਜ਼ ਲਾਂਗ ਵ੍ਹੀਲਬੇਸ, 5-ਸੀਰੀਜ਼ ਲਾਂਗ ਵ੍ਹੀਲਬੇਸ, 7-ਸੀਰੀਜ਼ ਲਾਂਗ ਵ੍ਹੀਲਬੇਸ, ਐਕਸ 1, ਐਕਸ 3, ਐਕਸ 5, ਐਕਸ 7 ਅਤੇ ਐੱਮ. 340 ਆਈ ਸ਼ਾਮਲ ਹੈ।

ਇਹ ਵੀ ਪੜ੍ਹੋ :     Aadhar Card 'ਤੇ ਤੁਰੰਤ ਮਿਲੇਗਾ Loan, ਇੰਝ ਕਰੋ ਅਪਲਾਈ

ਬੀ. ਐੱਮ. ਡਬਲਯੂ. ਪੂਰਨ ਨਿਰਮਤ ਇਕਾਈਆਂ (ਸੀ. ਬੀ. ਯੂ.) ਦੇ ਰੂਪ ’ਚ ਆਈ 5, ਆਈ 7, ਆਈ 7 ਐੱਮ 70, ਆਈ ਐਕਸ 1, ਬੀ. ਐੱਮ. ਡਬਲਯੂ. ਆਈਐਕਸ, ਜ਼ੈੱਡ 4 ਐੱਮ 40 ਆਈ, ਐੱਮ 2 ਕੂਪ ਵਰਗੇ ਮਾਡਲ ਵੀ ਵੇਚਦੀ ਹੈ। ਪਿਛਲੇ ਹਫਤੇ ਮਰਸੀਡੀਜ਼-ਬੈਂਜ ਨੇ ਇਨਪੁਟ ਲਾਗਤ ’ਚ ਵਾਧੇ, ਮਹਿੰਗਾਈ ਦੇ ਦਬਾਅ ਅਤੇ ਉੱਚ ਸੰਚਾਲਨ ਖਰਚੇ ਦਾ ਹਵਾਲਾ ਦਿੰਦੇ ਹੋਏ 1 ਜਨਵਰੀ 2025 ਤੋਂ ਭਾਰਤ ’ਚ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ’ਚ 3 ਫੀਸਦੀ ਤੱਕ ਦੇ ਵਾਧੇ ਦਾ ਐਲਾਨ ਕੀਤਾ ਸੀ।

ਭਾਰਤ ’ਚ ਮਰਸੀਡੀਜ਼-ਬੈਂਜ ਕਾਰਾਂ ਦੀਆਂ ਕੀਮਤਾਂ ਜੀ. ਐੱਲ. ਸੀ. ਲਈ 2 ਲੱਖ ਰੁਪਏ ਤੋਂ ਲੈ ਕੇ ਟਾਪ ਮਰਸੀਡੀਜ਼-ਮੇਬੈਕ ਐੱਸ 680 ਲਗਜ਼ਰੀ ਲਿਮੋਜ਼ਿਨ ਲਈ 9 ਲੱਖ ਰੁਪਏ ਤੱਕ ਵੱਧ ਜਾਣਗੀਆਂ।

ਇਹ ਵੀ ਪੜ੍ਹੋ :      ਅਮਰੀਕਾ ਵਲੋਂ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ Adani Group ਦਾ ਬਿਆਨ ਆਇਆ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News