BMW ਨੇ ਭਾਰਤ 'ਚ ਲਾਂਚ ਕੀਤੇ ਦੋ ਨਵੇਂ ਮੋਟਰਸਾਈਕਲ, ਕੀਮਤ 9.9 ਲੱਖ ਰੁਪਏ ਤੋਂ ਸ਼ੁਰੂ

05/21/2020 4:40:28 PM

ਆਟੋ ਡੈਸਕ— ਬੀ.ਐੱਮ.ਡਬਲਯੂ ਮੋਟਰਾਡ ਨੇ ਭਾਰਤੀ ਬਾਜ਼ਾਰ 'ਚ ਆਪਣੇ ਦੋ ਨਵੇਂ ਮੋਟਰਸਾਈਕਲ ਐੱਫ 900 ਆਰ ਅਤੇ ਐੱਫ 900 ਐਕਸ ਆਰ ਦੇ ਨਵੇਂ ਮਾਡਲਾਂ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੀ ਸ਼ੋਅਰੂਮ ਕੀਮਤ 9.9 ਲੱਖ ਰੁਪਏ ਤੋਂ 11.5 ਲੱਖ ਰੁਪਏ ਦੇ ਵਿਚਕਾਰ ਹੈ। ਬੀ.ਐੱਮ.ਡਬਲਯੂ. ਮੋਟਰਾਡ ਲਗਜ਼ਰੀ ਕਾਰ ਬਣਾਉਣ ਵਾਲੀ ਜਰਮਨੀ ਦੀ ਕੰਪਨੀ ਬੀ.ਐੱਮ.ਡਬਲਯੂ. ਦੀ ਦੋਪਹੀਆ ਵਾਹਨ ਇਕਾਈ ਹੈ। ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਦੋਵੇਂ ਮੋਟਰਸਾਈਕਲ ਪੂਰੀ ਤਰ੍ਹਾਂ ਬਣ ਕੇ ਇੰਪੋਰਟ ਹੋਣਗੀਆਂ। ਇਸ ਦਾ ਮਤਲਬ ਹੈ ਕਿ ਕੰਪਨੀ ਇਨ੍ਹਾਂ ਨੂੰ ਅਸੈਂਬਲ ਨਹੀਂ ਕਰੇਗੀ। ਇਹ ਕੰਪਨੀ ਦੇ ਡਲਰ ਨੈੱਟਵਰਕ 'ਤੇ ਮੁਹੱਈਆ ਹੋਣਗੇ। ਬੀ.ਐੱਮ.ਡਬਲਯੂ. ਐੱਫ 900 ਆਰ ਦੀ ਕੀਮਤ 9.9 ਲੱਖ ਰੁਪਏ ਹੈ ਜਦਕਿ ਐੱਫ 900 ਐਕਸ ਆਰ ਦੇ ਸਟੈਂਡਰਡ ਮਾਡਲ ਦੀ ਕੀਮਤ 10.5 ਲੱਖ ਰੁਪਏ ਅਤੇ ਪ੍ਰੋ ਮਾਡਲ ਦੀ ਕੀਮਤ 11.5 ਲੱਖ ਰੁਪਏ ਹੈ। ਦੋਵਾਂ ਹੀ ਮਾਡਲਾਂ ਦੀ ਬੁਕਿੰਗ ਬੀ.ਐੱਮ.ਡਬਲਯੂ. ਮੋਟਰਾਡ ਡੀਲਰਸ਼ਿਪ 'ਤੇ ਅੱਜ ਤੋਂ ਸ਼ੁਰੂ ਹੋਵੇਗੀ। 

PunjabKesari

ਬੀ.ਐੱਮ.ਡਬਲਯੂ. ਐੱਫ 900 ਆਰ ਇਕ ਮਸਕੁਲਰ ਰੋਡਸਟਰ ਮੋਟਰਸਾਈਕਲ ਹੈ ਅਤੇ ਇਸ ਵਿਚ ਇੰਜਣ ਸਾਫ ਦਿਖਾਈ ਦਿੰਦਾ ਹੈ। ਇਸ ਦੇ ਨਾਲ ਹੀ ਇਸ ਦੇ ਪਿਛਲੇ ਟਾਇਰ ਕਾਫੀ ਮੋਟੇ ਰੱਖੇ ਗਏ ਹਨ ਤਾਂ ਜੋ ਇਸ ਦੀ ਸੜਕ 'ਤੇ ਮੌਜੂਦਗੀ ਦਮਦਾਰ ਲੱਗੇ। ਕੰਪਨੀ ਨੇ ਇਸ ਵਿਚ ਕੰਟਰਾਸਟ ਸਾਈਡ ਪੈਨਲ, ਪ੍ਰਭਾਵਸ਼ਾਲੀ ਟੈਂਕ ਅਤੇ ਗੋਲਡ ਫੋਰਕਸ ਦੇ ਨਾਲ ਇਹ ਹੋਰ ਜ਼ਿਆਦਾ ਆਕਰਸ਼ਕ ਲੱਗਦਾ ਹੈ। 

PunjabKesari

ਦੂਜੇ ਪਾਸੇ ਬੀ.ਐੱਮ.ਡਬਲਯੂ. 900 ਐਕਸ ਆਰ ਇਕ ਪੂਰੀ ਤਰ੍ਹਾਂ ਐਡਵੈਂਚਰ ਸਪੋਰਟ ਟੂਅਰਰ ਮੋਟਰਸਾਈਕਲ ਹੈ ਅਤੇ ਇਸ ਨੂੰ ਆਫ-ਰੋਡ ਵੀ ਚਲਾ ਸਕਦੇ ਹੋ। ਇਸ ਵਿਚ ਉਹੀ ਚੈਸਿਜ਼ ਦਿੱਤੀ ਗਈ ਹੈ ਜੋ ਐੱਫ 900 ਆਰ 'ਚ ਮਿਲਦੀ ਹੈ ਪਰ ਇਸ ਵਿਚ ਪੈਨਲ ਅਲੱਗ ਹਨ ਅਤੇ ਇਹ ਅਲੱਗ ਰਾਈਡਿੰਗ ਗਤੀਸ਼ੀਲਤਾ ਦੇ ਨਾਲ ਇਕ ਲੰਬੀ ਦੂਰੀ ਦੇ ਸਫਰ ਲਈ ਆਉਂਦੀ ਹੈ ਯਾਨੀ ਇਸ ਵਿਚ ਸੀਟ ਲੰਬੀ ਅਤੇ ਉੱਚੀ ਦਿੱਤੀ ਗਈ ਹੈ। ਐੱਫ 900 ਐਕਸ ਆਰ ਲੰਬੀ ਹੈ ਅਤੇ ਇਸ ਵਿਚ ਚੌੜੀ ਵਿੰਡਸਕਰੀਨ ਦਿੱਤੀ ਗਈ ਹੈ। 

PunjabKesari

ਦੋਵਾਂ ਮੋਟਰਸਾਈਕਲਾਂ 'ਚ 895 ਸੀਸੀ ਟਵਿਨ ਇੰਜਣ ਦਿੱਤਾ ਗਿਆ ਹੈ ਜੋ 86 ਐੱਮ.ਐੱਮ. ਜ਼ਿਆਦਾ ਬੋਰ ਦੇ ਨਾਲ ਆਉਂਦਾ ਹੈ। ਇਸ ਵਿਚ ਸਟਰੋਕ 77 ਐੱਮ.ਐੱਮ. ਹੈ ਅਤੇ ਇਸ ਨੂੰ 853 ਸੀਸੀ ਮੋਟਰ ਤੋਂ ਲਿਆ ਗਿਆ ਹੈ ਜੋ ਐੱਫ 750 ਜੀ.ਐੱਸ. ਅਤੇ ਐੱਫ 850 ਜੀ.ਐੱਸ. 'ਚ ਮਿਲਦਾ ਹੈ। ਇਹ ਇੰਜਣ 8,500 ਆਰ.ਪੀ.ਐੱਮ. 'ਤੇ 105 ਬੀ.ਐੱਚ.ਪੀ. ਦੀ ਪਾਵਰ ਅਤੇ 8,500 ਆਰ.ਪੀ.ਐੱਮ. 'ਤੇ 92 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਐੱਫ 900 ਆਰ ਨੂੰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ 3.7 ਸੈਕਿੰਡ ਦਾ ਸਮਾਂ ਲਗਦਾ ਹੈ। ਉਥੇ ਹੀ ਐਕਸ ਆਰ ਮਾਡਲ ਨੂੰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ 3.6 ਸੈਕਿੰਡ ਦਾ ਸਮਾਂ ਲਗਦਾ ਹੈ। ਦੋਵਾਂ ਹੀ ਮੋਟਰਸਾਈਕਲਾਂ 'ਚ ਬਾਰਸ਼ ਅਤੇ ਰੋਡ ਮੋਡ ਦੇ ਨਾਲ ਆਟੋਮੈਟਿਕ ਸਟੇਬਿਲਟੀ ਕੰਟਰੋਲ ਸਟੈਂਡਰਡ ਦਿੱਤਾ ਗਿਆ ਹੈ। ਏ.ਬੀ.ਐੱਸ. ਅਤੇ ਸਟੇਬਿਲਟੀ ਕੰਟਰੋਲ ਸਵਿੱਚੇਬਲ ਹੈ ਜਿਸ ਨੂੰ ਪੂਰੀ ਤਰਵਾਂ ਬੰਦ ਵੀ ਕਰ ਸਕਦੇ ਹੋ। ਦੂਜੇ ਸਟੈਂਡਰਡ ਫੀਚਰਜ਼ ਦੇ ਤੌਰ 'ਤੇ ਇਸ ਵਿਚ ਫੁਲ ਐੱਲ.ਈ.ਡ. ਲਾਈਟਿੰਗ ਦਿੱਤੀ ਗਈ ਹੈ। ਕੰਪਨੀ ਨੇ ਇਸ ਮੋਟਰਸਾਈਕਲ 'ਚ 6.5 ਇੰਚ ਦੀ ਫੁੱਲ ਟੀ.ਐੱਫ.ਟੀ. ਸਕਰੀਨ ਵੀ ਦਿੱਤੀ ਹੈ।


Rakesh

Content Editor

Related News