RBI ਨਿਯਮ, ਭਾਰਤ ਦੇ ਅਮੀਰ ਬੈਂਕਰ ਉਦੈ ਕੋਟਕ ਨੂੰ ਛੱਡਣੀ ਪੈ ਸਕਦੀ ਹੈ ਕੁਰਸੀ

Tuesday, Apr 27, 2021 - 09:33 AM (IST)

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਨਵੇਂ ਨਿਯਮਾਂ ਅਨੁਸਾਰ, ਹੁਣ ਕੋਈ ਵੀ ਵਿਅਕਤੀ 15 ਸਾਲਾਂ ਤੋਂ ਵੱਧ ਸਮੇਂ ਲਈ ਕਿਸੇ ਬੈਂਕ ਦਾ ਸੀ. ਈ. ਓ. ਨਹੀਂ ਹੋ ਸਕਦਾ। ਇਹ ਕੋਟਕ ਮਹਿੰਦਰਾ ਬੈਂਕ ਲਈ ਇਕ ਝਟਕਾ ਹੋ ਸਕਦਾ ਹੈ ਕਿਉਂਕਿ ਬੈਂਕ ਦੇ ਸੰਸਥਾਪਕ ਸੀ. ਈ. ਓ. ਉਦੈ ਕੋਟਕ ਨੂੰ ਅਗਲਾ ਕਾਰਜਕਾਲ ਨਹੀਂ ਮਿਲੇਗਾ। ਨਿਯਮਾਂ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ 75 ਸਾਲਾਂ ਦੀ ਉਮਰ ਤੋਂ ਬਾਅਦ ਗੈਰ-ਕਾਰਜਕਾਰੀ ਨਿਰਦੇਸ਼ਕ ਵੀ ਨਹੀਂ ਰਹਿ ਸਕਦਾ। ਇਹ ਨਿਯਮ ਸਰਕਾਰੀ ਤੇ ਵਿਦੇਸ਼ੀ ਬੈਂਕਾਂ 'ਤੇ ਲਾਗੂ ਨਹੀਂ ਹੋਵੇਗਾ।

ਰਿਜ਼ਰਵ ਬੈਂਕ ਨੇ ਨਾਲ ਹੀ ਪ੍ਰਮੋਟਰ, ਪ੍ਰਮੁੱਖ ਸ਼ੇਅਰ ਹੋਲਡਰ ਦਾ ਕਾਰਜਕਾਲ ਵੀ 12 ਸਾਲ ਕਰ ਦਿੱਤਾ ਹੈ, ਜੋ ਸਿਰਫ਼ ਵਿਸ਼ੇਸ਼ ਹਾਲਾਤ ਵਿਚ ਤਿੰਨ ਸਾਲ ਵੱਧ ਸਕਦਾ ਹੈ।

ਇਹ ਵੀ ਪੜ੍ਹੋ- ਬਾਜ਼ਾਰ 'ਚ ਉਛਾਲ, ਸੈਂਸੈਕਸ 190 ਅੰਕ ਦੀ ਬੜ੍ਹਤ ਨਾਲ 48,500 ਤੋਂ ਪਾਰ ਖੁੱਲ੍ਹਾ

ਕੋਟਕ ਮਹਿੰਦਰਾ ਬੈਂਕ ਦੇ ਸੰਸਥਾਪਕ ਐੱਮ. ਡੀ. ਉਦੈ ਕੋਟਕ ਨੂੰ ਆਰ. ਬੀ. ਆਈ. ਨੇ 3 ਸਾਲਾਂ ਲਈ ਦੁਬਾਰਾ ਨਿਯੁਕਤ ਕੀਤਾ ਸੀ। ਉਨ੍ਹਾਂ ਦਾ ਕਾਰਜਕਾਲ ਜਨਵਰੀ 2021 ਤੋਂ ਸ਼ੁਰੂ ਹੋਇਆ ਹੈ। ਉਹ 17 ਸਾਲਾਂ ਤੋਂ ਕੋਟਕ ਮਹਿੰਦਰਾ ਬੈਂਕ ਦੇ ਐੱਮ. ਡੀ. ਹਨ। ਨਵੇਂ ਨਿਯਮ ਦੇ ਅਨੁਸਾਰ, ਉਹ ਮੁੜ ਨਿਯੁਕਤੀ ਲਈ ਯੋਗ ਨਹੀਂ ਹਨ। ਇਸ ਤਰ੍ਹਾਂ ਭਾਰਤ ਦੇ ਸਭ ਤੋਂ ਅਮੀਰ ਬੈਂਕਰ ਨੂੰ ਹੁਣ ਕੁਰਸੀ ਛੱਡਣੀ ਪੈ ਸਕਦੀ ਹੈ। ਆਰ. ਬੀ. ਆਈ. ਨੇ ਨਾਲ ਹੀ ਸਪੱਸ਼ਟ ਕੀਤਾ ਹੈ ਕਿ ਨਿੱਜੀ ਖੇਤਰ ਦੇ ਬੈਂਕਾਂ ਦੇ ਪ੍ਰਮੁੱਖਾਂ ਦੀ ਉਮਰ 70 ਸਾਲ ਤੋਂ ਵੱਧ ਨਹੀਂ ਹੋਵੇਗੀ। 75 ਸਾਲ ਤੋਂ ਵੱਧ ਦਾ ਕੋਈ ਗੈਰ-ਕਾਰਜਕਾਰੀ ਨਿਰਦੇਸ਼ਕ ਨਹੀਂ ਹੋ ਸਕਦਾ। ਇਨ੍ਹਾਂ ਵਿਚ ਬੈਂਕ ਚੇਅਰਮੈਨ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਕੋਈ ਵੀ ਗੈਰ-ਕਾਰਜਕਾਰੀ ਨਿਰਦੇਸ਼ਕ 8 ਸਾਲਾਂ ਤੋਂ ਵੱਧ ਸਮੇਂ ਲਈ ਬੈਂਕ ਬੋਰਡ ਵਿਚ ਨਹੀਂ ਰਹਿ ਸਕਦਾ ਹੈ।

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News