Tiktok ਲਈ ਮਾਈਕਰੋਸਾਫਟ ਦੇ ਬਾਅਦ Oracle ਦਾ ਆਫਰ ਵੀ ਬਾਈਟਡਾਂਸ ਨੇ ਕੀਤਾ ਰੱਦ : CGTN
Monday, Sep 14, 2020 - 02:12 PM (IST)
ਵਾਸ਼ਿੰਗਟਨ — ਟਿਕਟਾਕ ਦੀ ਮਾਲਕੀ ਵਾਲੀ ਚੀਨੀ ਕੰਪਨੀ ਬਾਈਟਡਾਂਸ , ਅਮਰੀਕਾ ਵਿਚ ਟਿਕਟਾਕ ਨੂੰ ਚਲਾਉਣ ਲਈ ਓਰੈਕਲ ਦੇ ਨਾਲ ਸਾਂਝੇਦਾਰੀ ਨਹੀਂ ਕਰੇਗੀ। ਇਸ ਤੋਂ ਪਹਿਲਾਂ ਇਹ ਖ਼ਬਰ ਸੀ ਕਿ ਬਾਈਟਡਾਂਸ ਕੰਪਨੀ ਨੇ ਅਮਰੀਕਾ ਵਿਚ ਟਿਕਟਾਕ ਨੂੰ ਚਲਾਉਣ ਲਈ ਓਰੈਕਲ ਨਾਲ 'ਤਕਨੀਕੀ ਸਾਂਝੇਦਾਰੀ' ਕੀਤੀ ਹੈ। ਜ਼ਿਕਰਯੋਗ ਹੈ ਕਿ ਟਿਕਟਾਕ ਦੀ ਮਾਲਕੀ ਵਾਲੀ ਚੀਨੀ ਕੰਪਨੀ ਬਾਈਟਡਾਂਸ ਨੇ ਮਾਈਕ੍ਰੋਸਾਫਟ ਦੀ ਪੇਸ਼ਕਸ਼ ਰੱਦ ਕਰ ਦਿੱਤੀ ਹੈ। ਚੀਨ ਦੇ ਸਰਕਾਰੀ ਅੰਗ੍ਰੇਜ਼ੀ ਚੈਨਲ CGTN ਨੇ ਸੋਮਵਾਰ ਨੂੰ ਇਸ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਅੱਜ ਆਈ ਤੇਜ਼ੀ, ਚਾਂਦੀ ਵੀ ਹੋਈ ਮਹਿੰਗੀ
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਈਟਡਾਂਸ ਨੂੰ ਅਮਰੀਕਾ ਵਿਚ ਟਿਕਟਾਕ ਦਾ ਕਾਰੋਬਾਰ ਕਿਸੇ ਅਮਰੀਕੀ ਕੰਪਨੀ ਨੂੰ ਵੇਚਣ ਲਈ 15 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ। ਬਾਈਟਡਾਂਸ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਉਸਦੀ ਪੇਸ਼ਕਸ਼ ਟਿਕਟਾਕ ਦੇ ਯੂਜ਼ਰਜ਼ ਲਈ ਬਹੁਤ ਹੀ ਸ਼ਾਨਦਾਰ ਹੈ ਅਤੇ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿਚ ਵੀ ਹੈ।
ਕੰਪਨੀ ਨੇ ਕਿਹਾ ਕਿ ਅਜਿਹਾ ਕਰਨ ਲਈ ਉਨ੍ਹਾਂ ਵਲੋਂ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ, ਜਿਸ ਨਾਲ ਰਾਸ਼ਟਰੀ ਸੁਰੱਖਿਆ, ਗੁਪਤਾਤ, ਆਨਲਾਈਨ ਸੇਫਟੀ ਅਤੇ ਅਫ਼ਵਾਹਾਂ ਨੂੰ ਰੋਕਣਾ ਆਦਿ ਯਕੀਨੀ ਬਣਾਇਆ ਜਾ ਸਕੇਗਾ।
ਇਹ ਵੀ ਪੜ੍ਹੋ : ਬਾਈਟਡਾਂਸ ਨੇ ਰੱਦ ਕੀਤੀ ਮਾਈਕਰੋਸਾਫਟ ਦੀ ਪੇਸ਼ਕਸ਼, ਓਰੈਕਲ ਨਾਲ ਕੀਤੀ 'ਤਕਨੀਕੀ ਭਾਈਵਾਲੀ'
ਇਨ੍ਹਾਂ ਕੰਪਨੀਆਂ ਨੇ ਦਿੱਤਾ ਸੀ ਆਫ਼ਰ
- ਮਾਈਕ੍ਰੋਸਾਫਟ
- ਓਰੈਕਲ
- ਸੇਟ੍ਰਿਕਸ ਅਸੇਟ ਮੈਨੇਜਮੈਂਟ ਲਿਮਟਿਡ-ਟ੍ਰਿਲਰ ਇੰਕ
ਮਾਈਕ੍ਰੋਸਾਫਟ ਨੇ ਕਿਹਾ-ਬਾਈਟਡਾਂਸ ਨੇ ਰੱਦ ਕੀਤਾ ਆਫ਼ਰ
ਮਾਈਕ੍ਰੋਸਾਫਟ ਨੇ ਇਕ ਅਧਿਕਾਰਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬਾਈਟਡਾਂਸ ਨੇ ਉਸਦਾ ਆਫਰ ਰੱਦ ਕੀਤਾ ਹੈ। ਮਾਈਕ੍ਰੋਸਾਫਟ ਨੇ ਕਿਹਾ ਕਿ ਬਾਈਟਡਾਂਸ ਨੇ ਦੱਸਿਆ ਹੈ ਕਿ ਉਹ ਟਿਕਟਾਕ ਦਾ ਅਮਰੀਕੀ ਕਾਰੋਬਾਰ ਸਾਨੂੰ ਨਹੀਂ ਵੇਚੇਗੀ। ਸਾਨੂੰ ਭਰੋਸਾ ਹੈ ਕਿ ਰਾਸ਼ਟਰੀ ਸੁਰੱਖਿਆ ਨੂੰ ਦੇਖਦੇ ਹੋਏ ਟਿਕਟਾਕ ਯੂਜ਼ਰਜ਼ ਲਈ ਸਾਡੀ ਪੇਸ਼ਕਸ਼ ਵਧੀਆ ਰਹੇਗੀ।
ਪਹਿਲੀ ਤਿਮਾਹੀ ਵਿਚ ਦੋ ਫ਼ੀਸਦੀ ਵਧਿਆ ਓਰੈਕਲ ਦਾ ਮਾਲੀਆ
ਕਲਾਊਡ ਕੰਪਨੀ ਓਰੈਕਲ ਨੇ ਪਿਛਲੇ ਹਫ਼ਤੇ ਹੀ ਵਿੱਤੀ ਸਾਲ 2021 ਦੀ ਪਹਿਲੀ ਤਿਮਾਹੀ ਦੇ ਵਿੱਤੀ ਨਤੀਜੇ ਐਲਾਨੇ ਸਨ। ਕਲਾਊਡ ਅਤੇ ਇਨਫਰਾਸਟਰੱਕਚਰ ਦੇ ਨਵੇਂ ਗਾਹਕਾਂ ਦੇ ਕਾਰਨ ਪਹਿਲੀ ਤਿਮਾਹੀ 'ਚ ਓਰੈਕਲ ਦਾ ਮਾਲੀਆ 9.4 ਬਿਲੀਅਨ ਡਾਲਰ ਰਿਹਾ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ ਇਹ 2 ਫ਼ੀਸਦੀ ਜ਼ਿਆਦਾ ਹੈ। ਇਸ ਤੋਂ ਪਹਿਲਾਂ ਚੀਨ ਕਹਿ ਚੁੱਕਾ ਹੈ ਕਿ ਟਿਕਟਾਕ ਦੇ ਅਮਰੀਕੀ ਕਾਰੋਬਾਰ ਦੀ ਵਿਕਰੀ ਜ਼ਬਰਦਸਤੀ ਲੁੱਟ ਦੀ ਤਰ੍ਹਾਂ ਹੈ।