ਬਿਟਕੁਆਇਨ ਦੀ ਕੀਮਤ ''ਚ ਆਈ ਗਿਰਾਵਟ, ਜਾਣੋ ਈਥਰਿਅਮ ਸਮੇਤ ਹੋਰ ਕ੍ਰਿਪਟੋਕਰੰਸੀ ਦੀ ਦਰ

Thursday, Dec 23, 2021 - 03:43 PM (IST)

ਬਿਟਕੁਆਇਨ ਦੀ ਕੀਮਤ ''ਚ ਆਈ ਗਿਰਾਵਟ, ਜਾਣੋ ਈਥਰਿਅਮ ਸਮੇਤ ਹੋਰ ਕ੍ਰਿਪਟੋਕਰੰਸੀ ਦੀ ਦਰ

ਮੁੰਬਈ - ਗਲੋਬਲ ਕ੍ਰਿਪਟੋ ਮਾਰਕੀਟ ਪੂੰਜੀਕਰਣ ਪਿਛਲੇ 24 ਘੰਟਿਆਂ ਵਿੱਚ 0.01 ਪ੍ਰਤੀਸ਼ਤ ਡਿੱਗ ਕੇ 2.28 ਟ੍ਰਿਲੀਅਨ ਡਾਲਰ ਹੋ ਗਿਆ ਹੈ। ਜਦੋਂ ਕਿ ਇਸ ਦਾ ਟ੍ਰੇਡਿੰਗ ਵਾਲਿਊਮ 7.66 ਫੀਸਦੀ ਵਧ ਕੇ 90.38 ਅਰਬ ਡਾਲਰ 'ਤੇ ਪਹੁੰਚ ਗਿਆ ਹੈ। DeFi (16.09 ਅਰਬ ਡਾਲਰ) ਨਾਲ ਟ੍ਰੇਡਿੰਗ ਵਾਲਿਊਮ ਦਾ 17.80 ਪ੍ਰਤੀਸ਼ਤ ਹੈ। ਸਟੇਬਲਕੁਆਇਨ (70.50 ਅਰਬ ਡਾਲਰ) ਨਾਲ ਵਾਲਿਊਮ ਦਾ 78.01 ਪ੍ਰਤੀਸ਼ਤ ਬਣਦਾ ਹੈ। ਬਿਟਕੁਆਇਨ ਦੀ ਬਾਜ਼ਾਰ 'ਚ ਮੌਜੂਦਗੀ 0.47 ਫੀਸਦੀ ਵਧ ਕੇ 40.23 ਫੀਸਦੀ ਹੋ ਗਈ ਹੈ।

ਵਿਸ਼ਵ ਪੱਧਰ 'ਤੇ ਵੱਡੀਆਂ ਕ੍ਰਿਪਟੋਕਰੰਸੀਆਂ ਦੀ ਗੱਲ ਕਰੀਏ ਤਾਂ ਬਿਟਕੁਆਇਨ 0.28 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 38,33,811 ਰੁਪਏ 'ਤੇ ਵਪਾਰ ਕਰ ਰਿਹਾ ਹੈ। ਉਥੇ ਹੀ, Ethereum 0.9 ਫੀਸਦੀ ਡਿੱਗ ਕੇ 3,15,113 'ਤੇ ਆ ਗਿਆ। ਇਸ ਦੇ ਨਾਲ ਹੀ ਕਾਰਡਾਨੋ 3.98 ਫੀਸਦੀ ਵਧ ਕੇ 105.47 ਰੁਪਏ 'ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਏਸ਼ੀਆ ਦੇ 48 ਦੇਸ਼ਾਂ 'ਚ ਰੁਪਏ ਦਾ ਬੁਰਾ ਹਾਲ, ਭਾਰਤ 'ਚ ਫਟ ਸਕਦੈ ਮਹਿੰਗਾਈ ਬੰਬ

ਦੂਜੇ ਪਾਸੇ Avalanche 2.4 ਫੀਸਦੀ ਡਿੱਗ ਕੇ 9,661.12 ਰੁਪਏ 'ਤੇ ਆ ਗਈ। ਪੋਲਕਾਡੋਟ 12.87 ਫੀਸਦੀ ਵਧ ਕੇ 2,240.48 ਰੁਪਏ ਅਤੇ ਲਾਈਟਕੋਆਇਨ 1.79 ਫੀਸਦੀ ਤੋਂ ਵੱਧ ਦੇ ਵਾਧੇ ਨਾਲ 12,387.01 ਰੁਪਏ 'ਤੇ ਪਹੁੰਚ ਗਿਆ ਹੈ। ਟੀਥਰ ਪਿਛਲੇ 24 ਘੰਟਿਆਂ ਦੌਰਾਨ 0.64 ਫੀਸਦੀ ਵੱਧ ਕੇ 79.01 ਰੁਪਏ 'ਤੇ ਵਪਾਰ ਕਰ ਰਿਹਾ ਹੈ।

Mimecoin SHIB 'ਚ 1.55 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਦੋਂ ਕਿ DOGE 1.33 ਫੀਸਦੀ ਡਿੱਗ ਕੇ 13.74 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਬਿਟਕੋਇਨ ਇਸ ਸਮੇਂ 38,33,811 ਰੁਪਏ 'ਤੇ ਵਪਾਰ ਕਰ ਰਿਹਾ ਹੈ ਜਦੋਂ ਕਿ LUNA ਲਗਭਗ 5.02 ਪ੍ਰਤੀਸ਼ਤ ਡਿੱਗ ਕੇ 68.75 ਰੁਪਏ 'ਤੇ ਟ੍ਰੇਡ ਕਰ ਰਹੀ ਹੈ।

ਇਸ ਦੇ ਨਾਲ ਹੀ ਸੋਲਾਨਾ ਪਿਛਲੇ 24 ਘੰਟਿਆਂ ਦੌਰਾਨ 1.07 ਫੀਸਦੀ ਵਧ ਕੇ 14,258.72 ਰੁਪਏ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ XRP 3.23 ਪ੍ਰਤੀਸ਼ਤ ਵਧ ਕੇ 76.6 ਪ੍ਰਤੀਸ਼ਤ ਹੋ ਗਿਆ ਹੈ। ਐਕਸੀ 3.29 ਫੀਸਦੀ ਵਧ ਕੇ 7,953.11 ਰੁਪਏ 'ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਦੀ ਗ਼ਲਤੀ ਕਾਰਨ ਦੇਸ਼ ਨੂੰ ਹੋਇਆ 12 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News