ਲੰਬੇ ਸਮੇਂ ਤੋਂ ਬਾਅਦ $10,000 ਦੇ ਪਾਰ ਪਹੁੰਚਿਆ Bitcoin
Saturday, Jun 22, 2019 - 08:32 PM (IST)

ਨਵੀਂ ਦਿੱਲੀ— ਕ੍ਰਿਪਟੋਕਰੰਸੀ ਬਿਟਕੁਆਇਨ ਨੇ ਇਕ ਵਾਰ ਫਿਰ $10,000 ਦਾ ਲੈਵਲ ਪਾਰ ਕਰ ਲਿਆ ਹੈ। ਇਸ ਨਕਲੀ ਮੁਦਰਾ ਨੇ ਕਰੀਬ ਨੂੰ 5 ਮਹੀਨੇ ਬਾਅਦ ਇਹ ਲੈਵਲ ਪਾਰ ਕੀਤਾ ਹੈ। ਇਸ ਤੇਜੀ ਨੇ ਉਨ੍ਹਾਂ ਨਿਵੇਸ਼ਕਾਂ ਦੇ ਸੈਂਟਿਮੈਂਟ ਨੂੰ ਮਜ਼ਬੂਤੀ ਦਿੱਤੀ ਹੈ ਜੋ, ਡਿਜੀਟਲ ਕਰੰਸੀ 'ਚ ਯਕੀਨ ਰੱਖਦੇ ਹਨ।
ਲੰਡਨ ਆਧਾਰਿਕ ਵਿਦੇਸ਼ੀ ਕ੍ਰਿਪਟੋਕਰੰਸੀ ਤੇ ਬਲਾਕਚੇਨ ਫਰਮ KR1 ਮੁਤਾਬਕ ਬਿਟਕੁਆਇਨ 'ਚ ਆਈ ਤੇਜੀ ਅਸਾਧਾਰਨ ਹੈ। ਇਸ ਅਸੈਟ ਨਾਲ ਪੈਸਾ ਦੂਰ ਨਹੀਂ ਗਿਆ ਸੀ ਪਰ ਸਾਈਡ 'ਚ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਫੇਸਬੁੱਕ ਨੇ ਆਪਣੀ ਨਵੀਂ ਕ੍ਰਿਪਟੋਕਰੰਸੀ ਲਿਬ੍ਰਾ ਪੇਸ਼ ਕਰਨ ਦਾ ਐਲਾਨ ਕੀਤਾ ਸੀ।
ਬਲੂਮਬਰਗ ਦੇ ਬਿਟਸਮੈਪ ਮੁਤਾਬਕ, ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ ਨੇ 5 ਫੀਸਦੀ ਦੀ ਤੇਜੀ ਦਿਖਾਉਂਦੇ ਹੋਏ $10,000 ਦਾ ਪੱਧਰ ਪਾਰ ਕੀਤਾ। ਦਸੰਬਰ 2017 'ਚ ਬਿਟਕੁਆਇਨ ਦੀ ਕੀਮਤ $19,511 ਤਕ ਪਹੁੰਚ ਗਈ ਸੀ। ਉਸ ਸਾਲ ਇਸ ਨੇ 1,400 ਫੀਸਦੀ ਦੀ ਛਲਾਂਗ ਲਗਾਈ ਸੀ।