ਹੋਰ ਮਹਿੰਗਾ ਹੋ ਜਾਵੇਗਾ ਬਿਸਕੁੱਟ ਖਾਣਾ, FMCG ਕੰਪਨੀਆਂ ਵਧਾਉਣ ਵਾਲੀਆਂ ਹਨ ਉਤਪਾਦਾਂ ਦੇ ਮੁੱਲ

Monday, Mar 21, 2022 - 10:52 AM (IST)

ਹੋਰ ਮਹਿੰਗਾ ਹੋ ਜਾਵੇਗਾ ਬਿਸਕੁੱਟ ਖਾਣਾ, FMCG ਕੰਪਨੀਆਂ ਵਧਾਉਣ ਵਾਲੀਆਂ ਹਨ ਉਤਪਾਦਾਂ ਦੇ ਮੁੱਲ

ਨਵੀਂ ਦਿੱਲੀ (ਭਾਸ਼ਾ) - ਮਹਿੰਗਾਈ ਖਪਤਕਾਰਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਖਪਤਕਾਰਾਂ ਨੂੰ ਹੁਣ ਰੋਜ਼ਾਨਾ ਇਸਤੇਮਾਲ ਦੇ ਉਤਪਾਦਾਂ ਲਈ ਆਪਣੀ ਜੇਬ ਹੋਰ ਜ਼ਿਆਦਾ ਢਿੱਲੀ ਕਰਨੀ ਪੈ ਸਕਦੀ ਹੈ। ਕਣਕ, ਪਾਮ ਤੇਲ ਅਤੇ ਪੈਕੇਜਿੰਗ ਸਾਮਾਨ ਜਿਵੇਂ ਕਮੋਡਿਟੀ ਦੇ ਭਾਅ ਵਿਚ ਉਛਾਲ ਦੀ ਵਜ੍ਹਾ ਨਾਲ ਐੱਫ. ਐੱਮ. ਸੀ. ਜੀ. ਕੰਪਨੀਆਂ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿਚ ਵਾਧੇ ਦੀ ਤਿਆਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਥੋਕ ਖ਼ਪਤਕਾਰਾਂ ਲਈ ਵੱਡਾ ਝਟਕਾ, 25 ਰੁਪਏ ਮਹਿੰਗਾ ਹੋਇਆ ਡੀਜ਼ਲ

ਇਸ ਤੋਂ ਇਲਾਵਾ ਰੂਸ-ਯੂਕ੍ਰੇਨ ਜੰਗ ਦੀ ਵਜ੍ਹਾ ਨਾਲ ਵੀ ਐੱਫ. ਐੱਮ. ਸੀ. ਜੀ. ਕੰਪਨੀਆਂ ਨੂੰ ਝਟਕਾ ਲੱਗਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦੌਰਾਨ ਕਣਕ, ਖੁਰਾਕੀ ਤੇਲ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਆਵੇਗਾ। ਅਜਿਹੇ ਵਿਚ ਲਾਗਤ ਦਾ ਕੁੱਝ ਬੋਝ ਖਪਤਕਾਰਾਂ ਉੱਤੇ ਪਾਉਣਾ ਜ਼ਰੂਰੀ ਹੋ ਗਿਆ ਹੈ। ਡਾਬਰ ਅਤੇ ਪਾਰਲੇ ਵਰਗੀਆਂ ਕੰਪਨੀਆਂ ਦੀ ਹਾਲਤ ਉੱਤੇ ਨਜ਼ਰ ਹੈ ਅਤੇ ਉਹ ਮਹਿੰਗਾਈ ਦੇ ਦਬਾਅ ਨਾਲ ਨਿੱਬੜਨ ਲਈ ਸੋਚ-ਵਿਚਾਰ ਕਰ ਕੇ ਕਦਮ ਉਠਾਉਣਗੀਆਂ। ਕੁੱਝ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਿੰਦੁਸਤਾਨ ਯੂਨੀਲਿਵਰ (ਐੱਚ. ਯੂ. ਐੱਲ.) ਅਤੇ ਨੈਸਲੇ ਨੇ ਪਿਛਲੇ ਹਫਤੇ ਆਪਣੇ ਖੁਰਾਕੀ ਉਤਪਾਦਾਂ ਦੇ ਮੁੱਲ ਵਧਾ ਦਿੱਤੇ ਹਨ।

15 ਫੀਸਦੀ ਤੱਕ ਵੱਧ ਸਕਦੀਆਂ ਹਨ ਕੀਮਤਾਂ

ਪਾਰਲੇ ਪ੍ਰੋਡਕਟਸ ਦੇ ਉੱਚ ਸ਼੍ਰੇਣੀ ਪ੍ਰਮੁੱਖ ਮਯੰਕ ਸ਼ਾਹ ਨੇ ਕਿਹਾ ਕਿ ਅਸੀਂ ਉਦਯੋਗ ਤੋਂ ਕੀਮਤਾਂ ਵਿਚ 10 ਤੋਂ 15 ਫੀਸਦੀ ਦੇ ਵਾਧੇ ਦੀ ਉਮੀਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੀਮਤਾਂ ਵਿਚ ਭਾਰੀ ਉਤਾਰ-ਚੜ੍ਹਾਅ ਹੈ। ਅਜਿਹੇ ਵਿਚ ਹੁਣੇ ਤੱਕ ਕਹਿਣਾ ਮੁਸ਼ਕਲ ਹੈ ਕਿ ਕੀਮਤਾਂ ਵਿਚ ਕਿੰਨਾ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਾਮ ਤੇਲ ਦਾ ਮੁੱਲ 180 ਰੁਪਏ ਲਿਟਰ ਤੱਕ ਚਲਾ ਗਿਆ ਸੀ। ਹੁਣ ਇਹ 150 ਰੁਪਏ ਲਿਟਰ ਉੱਤੇ ਆ ਗਿਆ ਹੈ। ਇਸੇ ਤਰ੍ਹਾਂ ਕੱਚੇ ਤੇਲ ਦਾ ਮੁੱਲ 140 ਡਾਲਰ ਪ੍ਰਤੀ ਬੈਰਲ ਉੱਤੇ ਜਾਣ ਤੋਂ ਬਾਅਦ 100 ਡਾਲਰ ਤੋਂ ਹੇਠਾਂ ਆ ਗਿਆ ਹੈ।

ਇਹ ਵੀ ਪੜ੍ਹੋ : ਹੋਲੀ ਮੌਕੇ ਚੀਨ ਨੂੰ ਹੋਇਆ ਵੱਡਾ ਨੁਕਸਾਨ, ਸਵਦੇਸ਼ੀ ਕਾਰੋਬਾਰ ’ਚ ਆਇਆ ਉਛਾਲ

ਜ਼ਿਆਦਾ ਵਧੀ ਉਤਪਾਦਨ ਲਾਗਤ

ਸ਼ਾਹ ਦਾ ਕਹਿਣਾ ਹੈ ਕਿ ਕੀਮਤਾਂ ਹੁਣ ਵੀ ਪਹਿਲਾਂ ਦੀ ਤੁਲਣਾ ਵਿਚ ਉੱਚੀਆਂ ਹਨ। ਪਿੱਛਲੀ ਵਾਰ ਐੱਫ. ਐੱਮ. ਸੀ. ਜੀ. ਕੰਪਨੀਆਂ ਨੇ ਪੂਰੀ ਤਰ੍ਹਾਂ ਕਮੋਡਿਟੀ ਕੀਮਤਾਂ ਵਿਚ ਵਾਧੇ ਦਾ ਬੋਝ ਗਾਹਕਾਂ ਉੱਤੇ ਨਹੀਂ ਪਾਇਆ ਸੀ। ਹੁਣ ਸਾਰੇ 10-15 ਫੀਸਦੀ ਵਾਧੇ ਦੀ ਗੱਲ ਕਰ ਰਹੇ ਹਾਂ। ਹਾਲਾਂਕਿ, ਉਤਪਾਦਨ ਦੀ ਲਾਗਤ ਕਿਤੇ ਜ਼ਿਆਦਾ ਵਧੀ ਹੈ। ਉਨ੍ਹਾਂ ਕਿਹਾ ਕਿ ਅਜੇ ਪਾਰਲੇ ਕੋਲ ਸਮਰੱਥ ਸਟਾਕ ਹੈ। ਕੀਮਤਾਂ ਵਿਚ ਵਾਧੇ ਦਾ ਫੈਸਲਾ ਇਕ ਜਾਂ 2 ਮਹੀਨੇ ਵਿਚ ਲਿਆ ਜਾਵੇਗਾ।

ਡਾਬਰ ਇੰਡੀਆ ਦੇ ਮੁੱਖ ਵਿੱਤ ਅਧਿਕਾਰੀ ਅੰਕੁਸ਼ ਜੈਨ ਨੇ ਕਿਹਾ ਕਿ ਮਹਿੰਗਾਈ ਲਗਾਤਾਰ ਉੱਚੀ ਬਣੀ ਹੋਈ ਹੈ ਅਤੇ ਇਹ ਲਗਾਤਾਰ ਦੂਜੇ ਸਾਲ ਚਿੰਤਾ ਦੀ ਵਜ੍ਹਾ ਹੈ। ਉਨ੍ਹਾਂ ਕਿਹਾ,“ਮਹਿੰਗਾਈ ਦੇ ਦਬਾਅ ਦੀ ਵਜ੍ਹਾ ਨਾਲ ਖਪਤਕਾਰਾਂ ਨੇ ਆਪਣਾ ਖਰਚ ਘੱਟ ਕੀਤਾ ਹੈ। ਉਹ ਛੋਟੇ ਪੈਕ ਖਰੀਦ ਰਹੇ ਹਨ।

ਇਹ ਵੀ ਪੜ੍ਹੋ : ਹੁਣ HPCL ਨੇ 20 ਲੱਖ ਬੈਰਲ ਰੂਸੀ ਕੱਚੇ ਤੇਲ ਦੀ ਖਰੀਦ ਕੀਤੀ, MRPL ਨੇ ਜਾਰੀ ਕੀਤਾ ਟੈਂਡਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News