ਬਰਡ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਅੰਕੁਰ ਭਾਟੀਆ ਦਾ 48 ਸਾਲ ਦੀ ਉਮਰ 'ਚ ਹੋਇਆ ਦਿਹਾਂਤ

06/05/2021 11:23:43 AM

ਨਵੀਂ ਦਿੱਲੀ - ਬਰਡ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਅੰਕੁਰ ਭਾਟੀਆ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 48 ਸਾਲ ਦੇ ਸਨ। ਭਾਟੀਆ ਨੂੰ 1994 ਵਿਚ Amadeus brand ਨੂੰ ਭਾਰਤੀ ਉਪ ਮਹਾਂਦੀਪ ਵਿਚ ਲਿਆਉਣ ਦਾ ਸਿਹਰਾ ਦਿੱਤਾ ਜਾਂਦਾ ਹੈ, ਜੋ ਅੱਜ ਟ੍ਰੈਵਲ ਏਜੰਟਾਂ ਅਤੇ ਏਅਰਲਾਈਨਾਂ ਲਈ ਯਾਤਰਾ ਟੈਕਨਾਲੋਜੀ ਪ੍ਰਦਾਨ ਕਰਦਾ ਹੈ। Amadeus ਨੇ 2019 ਵਿਚ ਭਾਰਤ ਵਿਚ 25 ਸਫਲ ਸਾਲਾਂ ਦਾ ਕਾਰਜਕਾਲ ਪੂਰਾ ਕੀਤਾ ਹੈ।

ਇਹ ਵੀ ਪੜ੍ਹੋ : ਜ਼ੋਮੈਟੋ ਤੇ ਸਵਿੱਗੀ ਦਾ ਵਧ ਸਕਦੈ ਸੰਕਟ, 25 ਫ਼ੀਸਦੀ ਰੈਸਟੋਰੈਂਟ ਵਾਲਿਆਂ ਨੇ ਲੱਭਿਆ ਬਦਲ

ਜ਼ਿਕਰਯੋਗ ਹੈ ਕਿ ਭਾਟੀਆ ਲੰਡਨ ਦੀ ਯੂਨੀਵਰਸਿਟੀ ਦੇ ਕਿੰਗਜ਼ ਕਾਲਜ ਦੇ ਸਾਬਕਾ ਵਿਦਿਆਰਥੀ ਸਨ। ਭਾਟੀਆ ਨੂੰ  ਬੈਕ-ਐਂਡ ਏਅਰ ਲਾਈਨ ਓਪਰੇਸ਼ਨਜ਼ ਅਤੇ ਵਸਤੂਆਂ ਦੇ ਨਿਯੰਤਰਣ ਦੇ ਪ੍ਰਬੰਧਨ ਲਈ ਇਕ ਆਈ.ਟੀ. ਸਮਰੱਥ ਸਾੱਫਟਵੇਅਰ ਦਾ ਵਿਕਾਸ ਕਰਨ ਅਤੇ ਸਰਵਿਸ ਸਪੋਰਟ ਕੰਪਨੀ ਰਿਜ਼ਰਵੇਸ਼ਨ ਡੇਟਾ ਮੇਨਟੇਨੈਂਸ (ਇੰਡੀਆ) ਦਾ ਸੰਚਾਲਨ ਕਰਨ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ।

ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿਚ ਬਰਡ ਗਰੁੱਪ ਨੇ ਕਿਹਾ, 'ਬੜੇ ਦੁੱਖ ਨਾਲ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਡਾ: ਅੰਕੁਰ ਭਾਟੀਆ (48 ਸਾਲ), ਬਰਡ ਗਰੁੱਪ ਦੇ ਕਾਰਜਕਾਰੀ ਡਾਇਰੈਕਟਰ, ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।’

ਸਮੂਹ ਇਸ ਵੇਲੇ ਭਾਰਤ ਅਤੇ ਅਮਰੀਕਾ ਵਿਚ ਛੇ ਲਗਜ਼ਰੀ ਸੰਪਤੀਆਂ ਦਾ ਮਾਲਕ ਹੈ। ਭਾਟੀਆ ਨੂੰ ਗੁਰੂਗ੍ਰਾਮ ਦੇ ਐਂਬੀਏਂਸ ਮਾਲ ਵਿਚ ਸਥਿਤ ਦੇਸ਼ ਦਾ ਪਹਿਲਾ ਕੁਦਰਤੀ ਅਤੇ 12 ਮਹੀਨੇ ਚਲਣ ਵਾਲਾ ਇਨਡੋਰ ਆਈਸ-ਸਕੇਟਿੰਗ ਰਿੰਕ ਅਤੇ ਕੈਫੇ - ਆਈਸਕੇਟ ਲਾਂਚ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ‘ਮਹਾਮਾਰੀ ਕਾਰਨ 200 ਕਰੋੜ ਲੋਕਾਂ ਦੀ ਆਮਦਨ ਪ੍ਰਭਾਵਿਤ, ਇਨ੍ਹਾਂ ’ਚ ਨੌਜਵਾਨ ਅਤੇ ਔਰਤਾਂ ਸਭ ਤੋਂ ਵੱਧ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News