ਚੀਨ ’ਚ ਅਰਬਪਤੀ ਬੈਂਕਰ ਬਾਓ ਫੈਨ ਵੀ ਗਾਇਬ, ਕੰਪਨੀ ਦੇ ਸ਼ੇਅਰਾਂ ’ਚ 50 ਫੀਸਦੀ ਗਿਰਾਵਟ

Saturday, Feb 18, 2023 - 07:04 PM (IST)

ਜਲੰਧਰ (ਇੰਟ.) - ਚੀਨ ਵਿਚ ਅਲੀਬਾਬਾ ਕੰਪਨੀ ਦੇ ਸੰਸਥਾਪਕ ਜੈਕਮਾ ਦੇ ਗਾਇਬ ਹੋਣ ਦੀ ਕਹਾਣੀ ਹੁਣ ਪੁਰਾਣੀ ਹੋ ਚੱਲੀ ਹੈ। ਹੁਣ ਇਕ ਹੋਰ ਅਰਬਪਤੀ ਬੈਂਕਰ ਦੇ ਗਾਇਬ ਹੋਣ ਦੀ ਨਵੀਂ ਘਟਨਾ ਸਾਹਮਣੇ ਆਈ ਹੈ। ਚੀਨ ਦੇ ਸਭ ਤੋਂ ਹਾਈ-ਪ੍ਰੋਫਾਈਲ ਇਨਵੈਸਟਮੈਂਟ ਬੈਂਕਰਾਂ ਵਿਚੋਂ ਇਕ ਬਾਓ ਫੈਨ ਅਚਾਨਕ ਲਾਪਤਾ ਹੋ ਗਏ ਹਨ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਖੁਦ ਉਨ੍ਹਾਂ ਦੇ ਗਾਇਬ ਹੋਣ ਦੀ ਸੂਚਨਾ ਦਿੱਤੀ ਹੈ। ਇਸ ਸੂਚਨਾ ਤੋਂ ਬਾਅਦ ਉਨ੍ਹਾਂ ਦੀ ਕੰਪਨੀ ਦੇ ਸ਼ੇਅਰਾਂ ਵਿਚ 50 ਫੀਸਦੀ ਤੱਕ ਦੀ ਗਿਰਾਵਟ ਆ ਚੁੱਕੀ ਹੈ। ਫਰਮ ਨੇ ਸ਼ੇਅਰ ਬਾਜ਼ਾਰ ਨੇ ਦੱਸਿਆ ਕਿ ਚਾਈਨਾ ਰੇਨੇਸਾਂ ਹੋਲਡਿੰਗਸ ਦੇ ਸੀਈਓ ਬਾਇਓ ਫੈਨ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਬਾਓ ਕਿੰਨੇ ਸਮੇਂ ਤੋਂ ਲਾਪਤਾ ਸੀ।

ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਆਉਣ ਵਾਲੇ ਪੈਸੇ ਦੀ ਜਾਣਕਾਰੀ ਨੂੰ ਲੈ ਕੇ ਸਰਕਾਰ ਸਖ਼ਤ, NEFT-RTGS ਦੇ ਨਿਯਮਾਂ 'ਚ ਕੀਤੇ ਬਦਲਾਅ

ਚੀਨੀ ਨਿਊਜ਼ ਏਜੰਸੀ ਕੈਕਸਿਨ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੁਲਾਜ਼ਮ ਦੋ ਦਿਨਾਂ ਤੋਂ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਸਕੇ। ਕੌਣ ਹੈ ਬਾਓ ਫੈਨ ਬਾਓ ਫੈਨ ਚੀਨ ਦੇ ਬੈਂਕਿੰਗ ਸੈਕਟਰ ਦੇ ਸਭ ਤੋਂ ਚਰਚਿਤ ਹਸਤੀਆਂ ਵਿਚੋਂ ਇਕ ਹਨ। ਉਹ ਚੀਨ ਦੇ ਇਕ ਵੱਡੇ ਡੀਲ ਬ੍ਰੇਕਰ ਹਨ। ਬਾਓ ਦੀ ਸਖਸੀਅਤ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਕਲਾਈਂਟਸ ਵਿਚ ਚੀਨ ਦੀਆਂ ਟਾਪ ਤਕਨਾਲੋਜੀ ਕੰਪਨੀਆਂ ਦੀਦੀ ਅਤੇ ਮੀਟੁਆਨ ਸ਼ਾਮਲ ਹਨ। ਬਾਇਓ ਫੈਨ ਦੀ ਕੰਪਨੀ ਦੇ ਇਸ ਖੁਲਾਸੇ ਨਾਲ ਦੂਸਰੀਆਂ ਟਰੇਡ ਅਤੇ ਤਕਨਾਲੋਜੀ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ’ਤੇ ਵੀ ਚੀਨੀ ਸਰਕਾਰ ਦੀ ਕਾਰਵਾਈ ਦੀ ਤਲਵਾਰ ਲਟਕਣ ਲੱਗੀ ਹੈ।

ਇਹ ਵੀ ਪੜ੍ਹੋ : ਸਰਕਾਰ ਨੇ ਵਿੰਡਫਾਲ ਟੈਕਸ ’ਚ ਕੀਤੀ ਵੱਡੀ ਕਟੌਤੀ, ATF ’ਤੇ ਵਾਧੂ ਐਕਸਾਈਜ਼ ਡਿਊਟੀ ਵੀ ਘਟਾਈ

ਭ੍ਰਿਸ਼ਟਾਚਾਰ ਦੇ ਮਾਮਲੇ ’ਚ ਪੁੱਛਗਿੱਛ ਚੀਨੀ ਮਸ਼ਹੂਰ ਕੰਪਨੀ ਅਲੀਬਾਬਾ ਦੇ ਸੰਸਥਾਪਕ ਜੈਕਮਾ ਵੀ ਇਸੇ ਤਰ੍ਹਾਂ 2020 ਵਿਚ ਅਚਾਨਕ ਗਾਇਬ ਹੋ ਗਏ ਸਨ। ਕਈ ਮਹੀਨਿਆਂ ਤੱਕ ਗਾਇਬ ਰਹਿਣ ਤੋਂ ਬਾਅਦ ਕਦੇ ਜਾਪਾਨ ਅਤੇ ਕਦੇ ਥਾਈਲੈਂਡ ਵਿਚ ਦਿਖਾਈ ਦਿੱਤੇ ਹਨ। ਪਰ ਉਹ 2020 ਤੋਂ ਬਾਅਦ ਤੋਂ ਜਨਤਕ ਜੀਵਨ ਤੋਂ ਬਾਹਰ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਬਾਓ ਦੀ ਰਿਪੋਰਟ ਮੁਤਾਬਕ ਬਾਓ ਤੋਂ ਉਨ੍ਹਾਂ ਦੀ ਕੰਪਨੀ ਦੇ ਪ੍ਰੈਸੀਡੈਂਟ ਕੋਂਗ ਲਿਨ ਦੇ ਇਕ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਿਚ ਮਹੀਨਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਹੋ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਨਿੱਜੀ ਖੇਤਰ ਦੀਆਂ 60 ਫ਼ੀਸਦੀ ਬੀਮਾ ਕੰਪਨੀਆਂ ਨੇ ਕਿਹਾ, ਧੋਖਾਦੇਹੀ ਦੇ ਮਾਮਲੇ ਵਧ ਰਹੇ ਹਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News